ਚੰਡੀਗੜ੍ਹ – ਹਰਿਆਣਾ ਦੇ ਮੁੱਖਮੰਤਰੀ ਮਨੋਹਰ ਲਾਲ ਖੱਟਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਮੁਖਮੰਤਰੀ ਖੱਟਰ ਨੇ ਵੀਰਵਾਰ ਨੂੰ ਇੱਕ ਪ੍ਰੋਗਰਾਮ ਦੌਰਾਨ ਦੇਸ਼ ਵਿੱਚ ਹੋ ਰਹੀਆਂ ਰੇਪ ਦੀਆਂ ਘਟਨਾਵਾਂ ਨੂੰ ਸਿੱਧੇ ਤੌਰ ਤੇ ਲੜਕੀਆਂ ਨੂੰ ਹੀ ਜਿੰਮੇਵਾਰ ਠਹਿਰਾਇਆ। ਮਨੋਹਰ ਲਾਲ ਖੱਟਰ ਦੇ ਇਸ ਬਿਆਨ ਨਾਲ ਵਿਰੋਧੀ ਧਿਰਾਂ ਉਨ੍ਹਾਂ ਤੇ ਹਮਲਾਵਰ ਰੁਖ ਅਪਨਾ ਸਕਦੀਆਂ ਹਨ।
ਸੀਐਮ ਖੱਟਰ ਨੇ ਨੇ ਕਿਹਾ, ‘ਸੱਭ ਤੋਂ ਵੱਡੀ ਚਿੰਤਾ ਇਹ ਹੈ ਕਿ ਇਹ ਜੋ ਰੇਪ ਅਤੇ ਛੇੜਛਾੜ ਦੀਆਂ ਘਟਨਾਵਾਂ ਹਨ, ਉਹ 80 ਜਾਂ 90 ਫੀਸਦੀ ਜਾਨਣ ਵਾਲਿਆਂ ਦੇ ਦਰਮਿਆਨ ਹੀ ਹੁੰਦੀਆਂ ਹਨ। ਪਹਿਲਾਂ ਲੰਬੇ ਸਮੇਂ ਤੱਕ ਇੱਕਠੇ ਘੁੰਮਦੇ ਹਨ, ਇੱਕ ਦਿਨ ਅਣਬਣ ਹੋ ਗਈ ਤਾਂ ਉਸ ਦਿਨ ਉਠ ਕੇ ਐਫ਼ਆਈਆਰ ਦਰਜ਼ ਕਰਵਾ ਦਿੰਦੇ ਹਨ ਕਿ ਇਨ੍ਹਾਂ ਨੇ ਮੇਰੇ ਨਾਲ ਰੇਪ ਕੀਤਾ ਹੈ।’
ਵਰਨਣਯੋਗ ਹੈ ਕਿ ਹਰਿਆਣਾ ਦੇ ਮੁੱਖਮੰਤਰੀ ਨੇ ਰੇਪ ਦੇ ਮਾਮਲੇ ਸਾਹਮਣੇ ਆਉਣ ਦੇ ਬਾਅਦ ਇਨ੍ਹਾਂ ਮਾਮਲਿਆਂ ਦੀ ਸਚਾਈ ਤੇ ਸਵਾਲ ਉਠਾ ਚੁੱਕੇ ਹਨ। ਉਨ੍ਹਾਂ ਨੇ ਕਿਹਾ ਸੀ, ‘ਘਟਨਾ ਨੂੰ ਬਿਨਾਂ ਵੈਰੀਫਾਈ ਕੀਤੇ ਜੋ ਸਨਸਨੀ ਫੈਲਦੀ ਹੈ, ਉਹ ਸਨਸਨੀ ਨਹੀਂ ਫੈਲਾਈ ਜਾਣੀ ਚਾਹੀਦੀ।’ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਰੇਪ ਵਰਗੀਆਂ ਘਟਨਾਵਾਂ ਦੀ ਸੰਖਿਆ ਵੱਧ ਰਹੀ ਇਸ ਲਈ ਵਿਖਾਈ ਦਿੰਦੀ ਹੈ ਕਿਉਂਕਿ ਉਨ੍ਹਾਂ ਵਿੱਚ ਜਿਆਦਾਤਰ ਆਰੋਪ ਫਰਜ਼ੀ ਹੁੰਦੇ ਹਨ।