ਯੌਰਪ, (ਰੁਪਿੰਦਰ ਢਿੱਲੋ ਮੋਗਾ) – ਪੰਜਾਬੀ ਸਾਹਿਤ ਚ ਜਾਣੇ ਪਹਿਚਾਣੇ ਸ੍ਰ. ਸੁਖਵੀਰ ਸਿੰਘ ਸੰਧੂ ਜੋ ਕਿ ਯੌਰਪ ਦੇ ਦੇਸ਼ ਫਰਾਂਸ ਦੀ ਰਾਜਧਾਨੀ ਪੈਰਿਸ ਦੇ ਬਸ਼ਿੰਦੇ ਬਣ ਚੁੱਕੇ ਹਨ, ਪਰ 3 ਦਹਾਕਿਆਂ ਤੋਂ ਉਪਰ ਫਰਾਂਸ ਚ ਰਹਿੰਦੇ ਹੋਏ ਆਪਣੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ। ਉਹਨਾਂ ਦੇ ਸਪੁੱਤਰ ਸਤਿੰਦਰ ਸਿੰਘ ਸੰਧੂ ਦਾ ਵਿਆਹ ਪਿੱਛਲੇ ਦਿਨੀ ਬੀਬੀ ਨਮਨੀਤ ਕੌਰ ਨਾਲ ਬਿਨਾਂ ਦਹੇਜ ਨਕੋਦਰ ਜੰਡਿਆਲਾ ਰੋਡ ਮੈਪਿੱਲ ਰੈਸਟੋਰੈਂਟ ਹਾਲ ‘ਚ ਪੂਰੀ ਗੁਰ ਮਰਿਆਦਾ ਨਾਲ ਹੋਇਆ। ਵਿਆਹ ਤੋਂ ਦੂਸਰੇ ਦਿਨ ਉਹਨਾਂ ਦੇ ਜੱਦੀ ਪਿੰਡ ਅਲਕੜਾ( ਨਜਦੀਕ ਭਦੋੜ ਜ਼ਿਲਾ ਬਰਨਾਲਾ) ਵਿਖੇ ਖੁਸ਼ੀ ਨੂੰ ਸਾਂਝਾ ਕਰਨ ਲਈ ਲੋਕ ਇੱਕਠ ਕੀਤਾ ਗਿਆ ਅਤੇ ਪਹਿਲਾ ਪਿੰਡ ‘ਚ ਪੁਰਾਤਨ ਪੰਜਾਬ ਦੇ ਵਿਆਹ ਸ਼ਾਦੀਆਂ ਦੀ ਰੀਤ ਦੀਵਿਆਂ ਨਾਲ ਜਾਗੋ ਕੱਢੀ ਗਈ ਅਤੇ ਪੁਰਾਤਨ ਸਾਜ ਅਤੇ ਪੁਰਾਤਨ ਵਿਆਹ ਸ਼ਾਦੀਆਂ ਨਾਲ ਜੁੜੇ ਰਸਮੋ ਰਿਵਾਜ ਅਤੇ ਗੀਤ ਗਾ ਪੂਰੇ ਪਿੰਡ ਦਾ ਚੱਕਰ ਲਾਇਆ ਗਿਆ, ਜਿਸ ਨੂੰ ਹਰ ਪਿੰਡ ਵਾਸੀ ਨੇ ਸਲਾਹਿਆ ਅਤੇ ਬਾਅਦ ਵਿੱਚ ਲੋਕ ਇੱਕਠ ਵਿੱਚ ਆਏ ਹੋਏ 500 ਤੋਂ ਉਪਰ ਮਹਿਮਾਨਾਂ ਦੀ ਮਹਿਫਲ ਵਿੱਚ ਸੁਰਿੰਦਰ ਮਾਨ ਤੇ ਬੀਬੀ ਕਰਮਜੀਤ ਕੰਮੋ ਨਾਲ ਖੂਬ ਮੰਨੋਰੰਜਨ ਕੀਤਾ । ਇਸ ਮੌਕੇ ਨਵ ਵਿਆਹੀ ਜੋੜੀ ਨੂੰ ਆਸ਼ੀਰਵਾਦ ਦੇਣ ਲਈ ਸੰਗਰੂਰ ਤੋਂ ਐਮ ਪੀ ਭਗਵੰਤ ਮਾਨ, ਪੰਜਾਬੀ ਸਿੰਗਰ ਤੇ ਇੰਗਲੈਡ ਨਿਵਾਸੀ ਮੇਜਰ ਸਿੰਘ ਸੰਧੂ, ਸ੍ਰ ਅਮਰਜੀਤ ਸਿੰਘ ਸਿੱਧੂ (ਸਾਬਕਾ ਆਈ ਜੀ ਚੰੜੀਗੜ ਪੁਲੀਸ), ਸਿੰਗਰ ਦਲੇਰ ਸਿੰਘ, ਸਿੰਗਰ ਭੁਪਿੰਦਰ ਸਿੰਘ ਸਿੱਧੂ ਮੋਹਾਲੀ, ਕੱਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੇ ਬੇਟੇ ਯੁੱਧਵੀਰ ਮਾਣਕ ਤੇ ਉਹਨਾਂ ਦੀ ਧਰਮ ਪਤਨੀ ਸਰਬਜੀਤ ਕੌਰ ਆਦਿ ਪਹੁੰਚੇ। ਇਸ ਤੋਂ ਇਲਾਵਾ ਸੰਧੂ ਪਰਿਵਾਰ ਦੇ ਵਿਦੇਸ਼ਾਂ ਵਿੱਚ ਵੱਸਦੇ ਰਿਸ਼ਤੇਦਾਰ ਦੋਸਤ ਮਿੱਤਰ ਕੇਨੈਡਾ, ਅਮਰੀਕਾ, ਇੰਗਲੈਡ, ਆਸਟਰੇਲੀਆ, ਫਰਾਂਸ, ਜਰਮਨੀ, ਨਾਰਵੇ ਆਦਿ ਦੇਸ਼ਾਂ ਤੋਂ ਪਹੁੰਚੇ। ਦਿੱਲੀ ਤੋਂ ਕਾਰਪੋਰੇਸ਼ਨ ਦੇ ਸੀਨੀਅਰ ਰੈਂਕ ਦੇ ਆਫਿਸਰ ਸ੍ਰ . ਹਰਮਿੰਦਰ ਸਿੰਘ ਅਤੇ ਹੋਰ ਲੋਕਲ ਜਾਣੀਆਂ ਮਾਣੀਆਂ ਸ਼ਖਸੀਅਤਾਂ ਅਤੇ ਸਿਆਸੀ ਪਾਰਟੀਆਂ ਦੇ ਪਤਵੰਤੇ ਸੱਜਣਾਂ ਨੇ ਨਵ ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੱਤਾ।
ਸ੍ਰ. ਸੁਖਵੀਰ ਸਿੰਘ ਸੰਧੂ ਅਲਕੜਾ (ਪੈਰਿਸ ਵਾਲੇ) ਦੇ ਸਪੁੱਤਰ ਦਾ ਵਿਆਹ ਬਿਨਾਂ ਦਾਜ ਦੇ ਹੋਇਆ
This entry was posted in ਅੰਤਰਰਾਸ਼ਟਰੀ.