ਚੰਡੀਗੜ੍ਹ – ਪ੍ਰਸਿੱਧ ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਬੇਅਦਬੀ ਅਤੇ ਬਰਗਾੜੀ ਗੋਲੀਕਾਂਡ ਦੀ ਜਾਂਚ ਕਰ ਰਹੀ ਐਸਆਈਟੀ ਦੇ ਸਾਹਮਣੇ ਪੇਸ਼ ਹੋਏ। ਐਸਆਈਟੀ ਨੇ ਅਭਿਨੇਤਾ ਅਕਸ਼ੇ ਕੁਮਾਰ ਤੋਂ ਡੇਢ ਦੋ ਘੰਟੇ ਦੇ ਕਰੀਬ ਪੁੱਛਗਿੱਛ ਕੀਤੀ। ਉਨ੍ਹਾਂ ਤੋਂ ਰੇਪ ਕੇਸ ਵਿੱਚ ਦੋਸ਼ੀ ਠਹਿਰਾਏ ਗਏ ਸੌਦਾ ਸਾਧ ਰਾਮ ਰਹੀੰਮ ਨਾਲ ਸਬੰਧਾਂ ਅਤੇ ਕਈ ਹੋਰ ਮੁੱਦਿਆਂ ਬਾਰੇ ਵੀ ਪੁੱਛ ਪੜਤਾਲ ਕੀਤੀ ਗਈ।
ਪੰਜਾਬ ਦੇ ਬਰਗਾੜੀ ਵਿੱਚ ਹੋਈ ਗੁਰੂ ਗਰੰਥ ਸਾਹਿਬ ਨਾਲ ਬੇਅਦਬੀ ਅਤੇ ਗੋਲੀਬਾਰੀ ਦੇ ਮਾਮਲੇ ਵਿੱਚ ਅਕਸ਼ੇ ਤੋਂ ਪੁੱਛਗਿੱਛ ਕੀਤੀ ਗਈ।ਐਸਆਈਟੀ ਨੇ ਇਸ ਸਬੰਧੀ ਉਨ੍ਹਾਂ ਨੂੰ ਸਮਨ ਜਾਰੀ ਕੀਤੇ ਸਨ। ਪੁਲਿਸ ਵਿਭਾਗ ਦੀ ਸਤਵੀਂ ਮੰਜਿ਼ਲ ਤੇ ਡੇਢ ਘੰਟੇ ਦੇ ਕਰੀਬ ਪੁੱਛਗਿੱਛ ਕੀਤੀ ਗਈ । ਅਕਸ਼ੇ ਕੋਲੋਂ ਗਿਆਰਾਂ ਵਜੇ ਪੁੱਛ ਪੜਤਾਲ ਕਰਨੀ ਸੀ ਪਰ ਉਹ ਸਾਢੇ ਨੌ ਵਜੇ ਹੀ ਪੁਲਿਸ ਦਫ਼ਤਰ ਪਹੁੰਚ ਗਏ ਸਨ।
ਪੁਲਿਸ ਦੀ ਜਾਂਚ ਪੜਤਾਲ ਤੋਂ ਬਾਅਦ ਅਕਸ਼ੇ ਨੂੰ ਚੁਪ-ਚੁਪੀਤੇ ਹੀ ਆਫਿ਼ਸ ਦੇ ਪਿੱਛਲੇ ਦਰਵਾਜੇ ਰਾਹੀਂ ਏਅਰਪੋਰਟ ਪਹੁੰਚਾ ਦਿੱਤਾ ਗਿਆ। ਇਸ ਸਟਾਰ ਨੂੰ ਮੀਡੀਏ ਤੋਂ ਦੂਰ ਹੀ ਰੱਖਿਆ ਗਿਆ। ਐਸਾਈਟੀ ਨੇ ਉਨ੍ਹਾਂ ਤੋਂ ਕਿਸ ਤਰ੍ਹਾਂ ਦੇ ਸਵਾਲ ਪੁੱਛੇ ਗਏ ਅਤੇ ਉਨ੍ਹਾਂ ਵੱਲੋਂ ਕੀ ਜਵਾਬ ਦਿੱਤੇ ਗਏ, ਅਜੇ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਸੌਦਾ ਸਾਧ ਰਾਮ ਰਹੀਮ ਨਾਲ ਰਿਸ਼ਤਿਆਂ ਅਤੇ ਸੁਖਬੀਰ ਬਾਦਲ ਦੀ ਗੁਰਮੀਤ ਨਾਲ ਬੈਠਕ ਕਰਵਾਉਣ ਦੇ ਆਰੋਪਾਂ ਸਮੇਤ ਕਈ ਹੋਰ ਸਵਾਲ-ਜਵਾਬ ਵੀ ਕੀਤੇ ਗਏ।
ਇਸ ਦੌਰਾਨ ਪੁਲਿਸ ਦਫ਼ਤਰ ਦੇ ਆਸਪਾਸ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ। ਮੀਡੀਆ ਸਮੇਤ ਕਿਸੇ ਨੂੰ ਵੀ ਅੰਦਰ ਜਾਣ ਦੀ ਆਗਿਆ ਨਹੀਂ ਸੀ। ਅਕਸ਼ੇ ਕੁਮਾਰ ਤੇ ਇਹ ਆਰੋਪ ਲਗਾਇਆ ਗਿਆ ਹੈ ਕਿ ਉਸ ਨੇ ਆਪਣੇ ਮੁੰਬਈ ਵਿੱਚ ਸਥਿਤ ਘਰ ਵਿੱਚ ਰਾਮ ਰਹੀਮ ਦੀ ਸੁਖਬੀਰ ਬਾਦਲ ਨਾਲ ਗੱਲਬਾਤ ਕਰਵਾਈ ਸੀ। ਅਕਸ਼ੇ ਨੇ ਇਨ੍ਹਾਂ ਆਰੋਪਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਹ ਤਾਂ ਸੌਦਾ ਸਾਧ ਨੂੰ ਜਾਣਦੇ ਤੱਕ ਨਹੀਂ।
ਬੇ