ਸ਼ਾਹਕੋਟ/ਮਲਸੀਆਂ, (ਏ.ਐੱਸ.ਸਚਦੇਵਾ) – ਜਿਲ੍ਹਾ ਸਿੱਖਿਆ ਅਫ਼ਸਰ ਜਲੰਧਰ ਸ. ਬਲਜਿੰਦਰ ਸਿੰਘ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੂਨੀਆਂ, ਸ਼ਾਹਕੋਟ ਵਿਖੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ ਮੋਬਾਇਲ ਸਾਇੰਸ ਪ੍ਰਦਰਸ਼ਨੀ ਬਸ ਦੀ ਦੋ ਦਿਨਾਂ ਦੀ ਪ੍ਰਦਰਸ਼ਨੀ ਪਿ੍ਰੰਸੀਪਲ ਸੁਰਿੰਦਰ ਸਿੰਘ ਬਾਜਵਾ ਦੀ ਯੋਗ ਅਗਵਾਈ ’ਚ ਲਗਾਈ ਗਈ। ਜਿਸ ਵਿੱਚ ਸਾਇੰਸ ਸਿਟੀ ਤੋਂ ਵਿਸ਼ਾਲ ਗਰਗ ਪ੍ਰੋਜੈਕਟ ਐਸੋਸੀਏਟ ਅਤੇ ਉਨਾਂ ਦੀ ਟੀਮ ਵੱਲੋਂ ਵਿਦਿਆਰਥੀਆਂ ਨੂੰ ਵੱਖ-ਵੱਖ ਮਾਡਲਾਂ ਜਿਵੇਂ ਸੂਰਜੀ ਪਰਿਵਰਤਨ, ਸਵੱਛ ਭਾਰਤ ਅਭਿਆਨ, ਸਰੀਰਕ ਪ੍ਰਨਾਲੀਆ ਆਦਿ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਮੌਕੇ ਪੂਨੀਆ ਸਕੂਲ ਤੋਂ ਇਲਾਵਾ ਸਹਸ ਨਵਾਂ ਪਿੰਡ ਅਕਾਲੀਆਂ, ਸਹਸ ਲਸੂੜੀ, ਸਹਸ ਸਿੰਧੜ, ਸਮਿਸ ਕਿਲੀ, ਸਮਿਸ ਪਿੱਪਲੀ, ਸਮਿਸ ਤਲਵੰਡੀ ਬੂਟਿਆ ਸਮੇਤ ਪਿੰਡ ਪੂਨੀਆ ਅਤੇ ਰੇੜ੍ਹਵਾ ਦੇ ਆਸ-ਪਾਸ ਦੇ ਪਿੰਡਾਂ ਆਮ ਤੇ ਖਾਸ 2 ਹਜ਼ਾਰ ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆ ਨੇ ਭਾਗ ਲਿਆ। ਇਸ ਮੌਕੇ ਪਿ੍ਰੰਸੀਪਲ ਸੁਰਿੰਦਰ ਸਿੰਘ ਬਾਜਵਾ ਨੇ ਬੱਚਿਆਂ ਨੂੰ ਸਾਇੰਸ ਵਿਸ਼ੇ ਨਾਲ ਸਬੰਧਤ ਵਾਤਾਵਰਣ ਦੀ ਸੰਭਾਲ ਬਾਰੇ ਜਾਣਕਾਰੀ ਦਿੱਤੀ। ਲੈਕਚਰਾਰ ਅਮਨਦੀਪ ਕੌਂਡਲ ਵੱਲੋਂ ਵਿਸ਼ਾਲ ਗਰਗ ਪ੍ਰੋਜੈਕਟ ਐਸੋਸੀਏਟ, ਸੁਖਵਿੰਦਰ ਕੌਰ ਸਾਇੰਸ ਗਾਈਡ ਅਤੇ ਮਨਦੀਪ ਸਾਇੰਸ ਗਾਇਡ ਦਾ ਵਿਦਿਆਰਥੀਆਂ ਨੂੰ ਸਾਇੰਸ ਸਬੰਧੀ ਜਾਣਕਾਰੀ ਦੇਣ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਵਤਾਰ ਸਿੰਘ ਐੱਸ.ਐੱਸ. ਮਾਸਟਰ, ਮੀਨਾਕਸ਼ੀ ਸ਼ਰਮਾ ਵੋਕੇਸ਼ਨਲ ਮਿਸਟ੍ਰੈਸ, ਪ੍ਰਵੀਨ ਪਰਾਸ਼ਰ, ਮਨਪ੍ਰੀਤ ਕੌਰ, ਲਛਮਣ ਸਿੰਘ ਚੇਅਰਮੈਨ ਸਕੂਲ ਮੈਨਜਮੈਂਟ ਕਮੇਟੀ, ਵਿਕੇਸ਼ ਕੁਮਾਰ ਨੀਟਾ, ਦਾਨ ਸਿੰਘ, ਮਨਦੀਪ ਸਿੰਘ ਆਦਿ ਹਾਜ਼ਰ ਸਨ।
ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ ਪੂਨੀਆ ਸਕੂਲ ’ਚ ਮੋਬਾਇਲ ਸਾਇੰਸ ਪ੍ਰਦਰਸ਼ਨੀ ਲਗਾਈ
This entry was posted in ਪੰਜਾਬ.