ਇਨਾਂ ਗੁੰਬਦ ਗੁਮਾਨਾਂ ਨੂੰ ਗਿਰਾ ਕੇ ਤਾਂ ਵੇਖ ।
ਕੋਈ ਖੜਾ ਐ ਦੁਆ ਲਈ ਝੋਲੀ ਫੈਲਾ,
ਥੋੜਾ ਨਜ਼ਰ ਆਪਣੀ ਨੂੰ ਫਿਰਾ ਕੇ ਤਾਂ ਵੇਖ ।
ਇਨਾਂ ਗੁੰਬਦ-ਗੁਮਾਨਾਂ ਨੂੰ ਗਿਰਾ ਕੇ ਤਾਂ ਵੇਖ ।
ਤੇਰੇ ਅੰਦਰ ਵੱਸੇ ਬਰਿਹਮੰਡ ਚਲਾਉਣ ਤੇਬਨਾਣ ਵਾਲਾ,
ਸਭਨਾਂ ਦੇ ਮੂੰਹੋਂ ਆਪੇ ਕਹਾਉਣ ਤੇ ਸੁਣਾਉਣਵਾਲਾ,
ਉਹਨੂੰ ਹਾਕ ਮਾਰ ਅੰਦਰੋਂ ਬੁਲਾ ਕੇ ਤਾਂ ਵੇਖ ।
ਇਨਾਂ ਗੁੰਬਦ-ਗੁਮਾਨਾਂ ਨੂੰ ਗਿਰਾ ਕੇ ਤਾਂ ਵੇਖ ।
ਮੈਂ ਆ ਕੀਤਾ ਵਾ, ਮੈਂ ਔ ਕਰ ਦੂੰ,
ਆ ਚੀਜ਼ ਮੇਰੀ, ਔ ਚੀਜ਼ ਮੇਰੀ, ਪਿੱਛੇ ਹੱਟ ਤੂੰ,
ਇਸ ਭੈੜੀ ਮੈਂ ਨੂੰ ਜ਼ਰਾ ਮੁਕਾਅ ਕੇ ਤਾਂ ਵੇਖ ।
ਇਨਾਂ ਗੁੰਬਦ-ਗੁਮਾਨਾਂ ਨੂੰ ਗਿਰਾ ਕੇ ਤਾਂ ਵੇਖ ।
ਸਦਾ ਸੱਚ ਬੋਲ, ਕਿਰਤ ਕਰ ਤੇ ਵੰਡ ਛੱਕ,
ਹੱਥੀਂ ਲੋੜਵੰਦਾਂ ਦੇ ਕਦੇ ਪਰਦੇ ਵੀ ਢੱਕ,
ਕਦੇ ਨੇਕੀ ਤੇ ਭਲਾਈ ਨੂੰ ਕਮਾਅ ਕੇ ਤਾਂ ਵੇਖ,
ਇਨਾਂ ਗੁੰਬਦ-ਗੁਮਾਨਾਂ ਨੂੰ ਗਿਰਾ ਕੇ ਤਾਂ ਵੇਖ ।
ਜਦ ਸਾਹ ਮੁੱਕ ਗਏ ਤੈਨੂੰ ਅਰਥੀ ਲਿਟਾਉਣਾ,
ਜਿਨੂੰ ਆਪਨਾ ਤੂੰ ਕਹੇਂ ਉਨੇ ਹੱਥੀਂ ਸਿਵੇਪਾਉਣਾ,
ਫਿਰੇਂ ਰੱਬ ਨੂੰ ਤੂੰ ਭੁੱਲਿਆ ਖ਼ੁਦ ਨੂੰ ਭੁਲਾ ਕੇ ਤਾਂਵੇਖ,
ਇਨਾਂ ਗੁੰਬਦ-ਗੁਮਾਨਾਂ ਨੂੰ ਗਿਰਾ ਕੇ ਤਾਂ ਵੇਖ ।
ਕਦੇ ਗੁੰਬਦ-ਗੁਮਾਨਾਂ ਨੂੰ ਗਿਰਾ ਕੇ ਤਾਂ ਵੇਖ ।