ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਜੇ ਅਮਰੀਕਾ-ਮੈਕਸੀਕੋ ਸੀਮਾ ਤੇ ਕੰਧ ਦੇ ਲਈ ਆਰਥਿਕ ਸਹਾਇਤਾ ਨਾ ਮੁਹਈਆ ਕਰਵਾਈ ਗਈ ਤਾਂ ਉਹ ਮੈਕਸੀਕੋ ਦੇ ਨਾਲ ਲਗਦੀ ਦੇਸ਼ ਦੀ ਦੱਖਣੀ ਸੀਮਾ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰ ਦੇਣਗੇ। ਟਰੰਪ ਨੇ ਟਵੀਟ ਤੇ ਲਿਖਿਆ, ‘ ਜੇ ਵਿਰੋਧ ਕਰ ਰਹੇ ਡੈਮੋਕ੍ਰੇਟ ਸੰਸਦ ਮੈਂਬਰ ਕੰਧ ਪੂਰੀ ਕਰਨ ਲਈ ਪੈਸਾ ਨਹੀਂ ਦਿੰਦੇ ਹਨ, ਜਿਸ ਦਾ ਬੋਝ ਸਾਡੇ ਦੇਸ਼ ਨੂੰ ਉਠਾਉਣਾ ਪੈ ਰਿਹਾ ਹੈ, ਤਾਂ ਸਾਨੂੰ ਮਜ਼ਬੂਰਨ ਦੱਖਣੀ ਸੀਮਾ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰਨਾ ਪਵੇਗਾ।’
ਰਾਸ਼ਟਰਪਤੀ ਟਰੰਪ ਦੀ ਇਹ ਧਮਕੀ ਅਜਿਹੇ ਸਮੇਂ ਆਈ ਹੈ ਜਦੋਂ ਕਿ ਸੰਘੀ ਸਰਕਾਰ ਦੇ ਠੱਪ ਪਏ ਕੰਮਕਾਰ ਦੇ ਅਗਲੇ ਹਫ਼ਤੇ ਵੀ ਠੱਪ ਰਹਿਣ ਦੀ ਪੂਰੀ ਸੰਭਾਵਨਾ ਹੈ ਕਿਉਂਕਿ ਅਮਰੀਕੀ ਸਾਂਸਦ ਸੀਮਾ ਤੇ ਕੰਧ ਬਣਾਉਣ ਦੇ ਲਈ ਧੰਨ ਮੁਹਈਆ ਕਰਵਾਉਣ ਦੇ ਲਈ ਕਿਸੇ ਵੀ ਤਿਆਰ ਨਹੀਂ ਹਨ। ਡੈਮੋਕ੍ਰੇਟ ਸਾਂਸਦਾਂ ਨੇ ਟਰੰਪ ਦੀ ਯੋਜਨਾ ਦੇ ਲਈ ਪੰਜ ਅਰਬ ਡਾਲਰ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਟਰੰਪ ਨੇ ਅਮਰੀਕਾ ਵਿੱਚ ਗੈਰ ਕਾਨੂੰਨੀ ਤੌਰ ਤੇ ਸ਼ਰਨਾਰਥੀਆਂ ਦੇ ਦਾਖਿਲੇ ਨੂੰ ਰੋਕਣ ਦੇ ਲਈ ਮੈਕਸੀਕੋ ਦੀ ਸਰਹੱਦ ਤੇ ਕੰਧ ਬਣਾਉਣ ਦੀ ਜਰੂਰਤ ਤੇ ਜੋਰ ਦਿੱਤਾ ਹੈ।
ਉਨ੍ਹਾਂ ਨੇ ਦੇਸ਼ ਵਿੱਚ ਹੋਏ ਸ਼ਟਡਾਊਨ ਦੇ ਲਈ ਡੈਮੋਕ੍ਰੇਟਸ ਨੂੰ ਜਿੰਮੇਵਾਰ ਠਹਿਰਾਇਆ ਹੈ। ਇਸ ਤੇ ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ, ‘ਡੈਮੋਕ੍ਰੇਟਿਕ ਪਾਰਟੀ ਸਾਡੀ ਸਰਕਾਰ ਨੂੰ ਠੱਪ ਕਰ ਕੇ ਅਮਰੀਕੀ ਨਾਗਰਿਕਾਂ ਦੇ ਸਥਾਨ ਤੇ ਇਲਲੀਗਲ ਸ਼ਰਨਾਰਥੀਆਂ ਨੂੰ ਪਸੰਦ ਕਰ ਰਹੀ ਹੈ।’ ਦੂਸਰੀ ਤਰਫ਼ ਡੈਮੋਕ੍ਰੇਟਸ ਇਸ ਦੇ ਲਈ ਸਾਰਾ ਦੋਸ਼ ਟਰੰਪ ਤੇ ਮੜ੍ਹ ਰਹੇ ਹਨ।