ਅਲਵਿਦਾ ਕਹਿ ਰਹੇ ਸਾਲ 2018 ਦੌਰਾਨ ਸਿੱਖ ਧਰਮ ਨਾਲ ਸਬੰਧਤ ਬਹੁਤ ਹੀ ਮਹੱਤਵਪੂਰਨ ਘਟਨਾਵਾਂ ਵਾਪਰੀਆਂ, ਜਿਨ੍ਹਾਂ ਵਿੱਚ ਸੱਭ ਤੋਂ ਪ੍ਰਮੁਖ ਕਰਤਾਪੁਰ ਸਾਹਿਬ ਦੇ ਲਾਂਘੇ ਲਈ ਭਾਰਤ ਤੇ ਪਾਕਿਸਤਾਨ ਸਰਕਾਰਾਂ ਵਲੋਂ ਆਪਸੀ ਸਹਿਮਤੀ ਉਪਰੰਤ ਨੀਂਹ-ਪੱਥਰ ਰਖੇ ਗਏ ਹਨ। ਦੇਸ਼-ਵੰਡ ਪਿਛੋਂ ਸਿੱਖਾਂ ਤੇ ਨਾਨਕ ਨਾਮ ਲੇਵਾ ਸ਼ਰਧਾਲੂਆਂ ਲਈ ਇਹ ਸੱਭ ਤੋਂ ਵੱਡੀ ਤੇ ਇਤਿਹਾਸਕ ਪ੍ਰਾਪਤੀ ਹੈ। ਭਾਰਤ ਦੇ ਉਪ-ਰਾਸ਼ਟ੍ਰਪਤੀ ਵੈਕਈਆ ਨਾਇਡੂ ਨੇ ਡੇਰਾ ਬਾਬਾ ਨਾਨਕ ਲਗੇ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਗੁ. ਕਰਤਾਰਪੁਰ ਸਾਹਿਬ ਦੇ ਲਾਗੇ ਹੀ ਨੀਂਹ ਪੱਥਰ ਰੱਖਿਆ। ਪਾਕਿਸਤਾਨ ਨੇ ਆਪਣੇ ਪਾਸੇ ਇਮੀਗਰੇਸ਼ਨ ਦਫਤਰ ਵੀ ਖੋਲ੍ਹ ਦਿੱਤਾ ਹੈ ਅਤੇ ਉਸਾਰੀ ਸ਼ੁਰੂ ਕਰ ਦਿੱਤੀ ਹੈ। ਇਧਰ ਪੰਜਾਬ ਸਰਕਾਰ ਨੇ ਸਬੰਧਤ ਇਲਾਕੇ ਦੇ ਵਿਕਾਸ ਲਈ ਡੇਰਾ ਬਾਬਾ ਨਾਨਕ ਵਿਕਾਸ ਅਥਾਰਟੀ ਬਣਾੳੇਣ ਦਾ ਫੈਸਲਾ ਕੀਤਾ ਹੈ।
- ਇਸ ਨਾਲ ਜੁੜੀ ਦੂਜੀ ਵੱਡੀ ਧਾਰਮਿਕ ਸਰਗਰਮੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550-ਸਾਲਾ ਪ੍ਰਕਾਸ਼ ਪੁਰਬ ਮਨਾਉਣ ਦੀ ਸ਼ੁਰੂਅਤ 549 ਵੈ. ਪ੍ਰਕਾਸ਼ ਪੁਰਬ ਸਮੇਂ ਸੁਲਤਾਨਪੁਰ ਲੋਧੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬਧਕ ਕਮੇਟੀ ਤੇ ਪੰਜਾਬ ਸਰਕਾਰ ਵਲੋਂ 22 ਤੇ 23 ਨਵੰਬਰ ਨੂੰ ਸਾਲ ਭਰ ਜਾਰੀ ਰਹਿਣਗੇ।
-ਭਾਈ ਗੋਵਿੰਦ ਸਿੰਘ ਲੌਂਗੋਵਾਲ ਦੂਜੀ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਗਏ।
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੇ ਅਸਤੀਫਾ ਦੇ ਦਿੱਤਾ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਥਾਪੇ ਗਏ।
-ਸ਼੍ਰੋਮਣੀ ਕਮੇਟੀ ਵਲੋਂ “ਇਕ ਪਿੰਡ ਇਕ ਗੁਰਦੁਆਰਾ” ਦੀ ਸ਼ੁਰੂਆਤ ਪਿੰਡ ਚਕਰ ਤੋਂ ਸ਼ੁਰੂ ਕੀਤੀ ਗਈ,ਜਿਸ ਨੂੰ ਚੰਗਾ ਹੁੰਗਾਰਾ ਮਿਲਣ ਲਗਾ।
-ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ 21-ਮੈਂਬਰੀ ਸਿੱਖ ਸੈਂਸਰ ਬੋਰਡ ਗਠਿਤ ਕੀਤਾ ਗਿਆ।
- ਦਿਲੀ ਦੇ ਅਕਾਲੀ ਲੀਡਰ ਅਵਤਾਰ ਸਿੰਘ ਹਿੱਤ ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ।
- ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੀ ਸਮੁਚੀ ਲੀਡਰਸ਼ਿਪ ਨੇ ਜਾਣੇ ਅਣਜਾਣੇ ਹੋਈਆਂ ਭੁਲਾ ਬਖ਼ਸ਼ਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਜ਼ੂਰ ਹਾਜ਼ਿਰ ਹੋ ਕੇ ਅਰਦਾਸ ਕੀਤੀ
-ਬਰਹਾੜੀ ਤੇ ਹੋਰ ਬੇਅਦਬੀ ਦੀਆਂ ਗੋਲੀ ਕਾਂਢ ਨਾਲ ਸਬੰਧਤ ਘਟਨਾਵਾ ਦੀ ਜਾਂਚ ਲਈ ਜਸਟਿਸ ਰਣਜੀ ਤ ਸਿੰਘ ਕਮਿਸ਼ਨ ਨੇ ਆਪਣੀ ਰਿਪੋਟ ਪੰਜਾਬ ਸਰਕਾਰ ਨੂੰ ਸੌਂਪ ਦਿੱਤੀ। ਵਧੇਰੇ ਜਾਂਚ ਲਈ ਇਕ ਵਿਸ਼ੇਸ਼ ਜਾਂਚ ਟੀਮ ਬਣਾਈ ਗਈ। ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਫਿਲਮ ਅਭਿਨੇਤਾ ਅਕਸ਼ੇ ਕੁਮਾਰ ਇਸ ਜਾਂਚ ਟੀਮ ਅਗੇ ਪੇਸ਼ ਹੋਏ।
-ਬਰਗਾੜੀ ਤੇ ਕਈ ਹੋਰ ਬੇਅਦਬੀ ਦੀਆਂ ਯਟਨਾਵਾਂ ਲਈ ਕਈ ਡੇਰਾ ਸਿਰਸਾ ਪ੍ਰੇਸੀ ਗ੍ਰਿਫਤਾਰ ਕੀਤੇ ਗਏ।
-ਵਬਰਤਾਨੀਆ ਦੀ ਇਕ ਅਦਾਲਤਾ ਨੇ ਸਰਕਾਰ ਨੂੰ ਬਲਿਊ ਸਟਾਰ ਬਾਰੇ ਫਾਈਲਾਂ ਜਨਤਕ ਕਰਨ ਕਈ ਕਿਹਾ।
-ਨਿਊਜ਼ੀਲੈਦ ਦੇ ਇਕ ਸਿੱਖ ਹਰਨੇਕ ਸਿੰਘ ਨੂੰ ਧਾਰਮਿਕ ਅਵੱਗਿਆ ਕਾਰਨ ਪੰਥ ਚੋਂ ਛੇਕਿਆ।
- ਅਮਰੀਕਾ ਫੇਰੀ ਦੌਰਾਨ ਦਿੱਲੀ ਗੁ. ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਉਪਰ ਇਕ ਗੁਰਦੁਆਰੇ ਵਿਚ ਹਮਲਾ।
–ਦਿਲੀ ਦੀ ਪਟਿਆਲਾ ਹਾਊਸ ਕੋਰਟ ਨੇ ਨਵੰਬਰ 84 ਦੇ ਸਿੱਖ ਕਤਲੇਆਮ ਦੇ ਦੋਸ਼ੀ ਨੂੰ ਫਾਂਸੀ ਤੇ ਦੂਜੇ ਨੂੰ ੳੁਮਰ ਕੈਦ ਦੀ ਸਜ਼ਾ ਸੁਣਾਰੀ।
- ਵਿਸਾਖੀ ਸਮੇਂ ਪਾਕਿਸਤਾਨ ਗਏ ਸ਼੍ਰੋਮਣੀ ਕਮੇਟੀ ਦੇ ਯਾਤਰੀ ਜੱਥੇ ਚੋ ਕਿਰਨ ਬਾਲਾ ਨਾਮ ਦੀ ਯਾਤਰੀ ਨੇ ਬਾਹਰ ਜਾ ਕੇ ਲਾਹੌਰ ਵਿਖੇ ਇਕ ਇਕ ਮੁਸਲਮਾਨ ਨਾਲ ਨਿਕਾਹ ਕਰ ਲਿਆ। ਯਾਤਰੀ ਜੱਥੇ ਵਿਚ ਜਾਣ ਲਈ ਇਸ ਦੀ ਸਿਫਾਰਸ਼ ਇਕ ਸਾਬਕਾ ਅਕਾਲੀ ਮੰਤਰੀ ਦੇ ਪੀ.ਏ. ਨੇ ਕੀਤੀ ਸੀ।
-ਪਾਕਿਸਤਾਨ ਵਿਚ ਲਹਿੰਦੇ ਪੰਜਾਬ ਦੇ ਪਿਸ਼ਾਵਰੀ ਸਿੱਖ ਸੇਵਾ ਸੁਸਾਇਟੀ ਦੇ ਸ਼ਰਧਕ ਸਿੰਘ ਦੀ ਗੋਲੀ ਮਾਰ ਕੇ ਹੱਤਿਆ।
- ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਨ ਤੇ ਸ਼੍ਰੋਮਣੀ ਕਮੇਟੀ ਨੇ ਜੱਥਾ ਨਾ ਭੇਜਿਆ।
-ਜਗਜੀਤ ਕੌਰ ਪਾਕਿ ਵਿਚ ਪਹਿਲੀ ਸਿੱਖ ਡਾਟਾ ਐਂਟਰੀ ਅਫ਼ਸਰ ਬਣੀ, ਸਤਵੰਤ ਕੌਰ ਪਹਿਲੀ ਐਮ, ਫਿਲ. ਕਰਨ ਵਾਲੀ ਸਿੱਖ ਕੁੜੀ ਬਣੀ। ਮਨਮੀਤ ਕੌਰ ਪਹਿਲੀ ਸਿੱਖ ਟੀ.ਵੀ.ਪੱਤਰਕਾਰ ਬਣੀ। ਕਰਾਚੀ ਵਿਖੇ ਹਰਮੀਤ ਸਿੰਘ ਪਹਿਲਾ ਸਿਖ ਟੀ.ਵੀ/ਨਿਊਜ਼ ਐਂਕਰ ਬਣਿਆ।
-ਅਫ਼ਗਾਨਿਸਤਾਨ ਵਿਚ ਅਤਿਵਾਦੀਆ ਨੇ ਸਿੱਖ ਨੂੰ ਨਿਸ਼ਾਨਾ ਬਣਾਇਆ,13 ਸਿੱਖ ਆਪਣੇ ਲੀਡਰ ਅਵਤਾਰ ਸਿੰਘ ਖਾਲਸਾ ਸਮੇਤ ਹਲਾਕ ਹੋ ਗਏ।
-ਨਿਊਯਾਰਕ ਦੇ ਸਕੂਲਾਂ ਵਿਚ ਸਿੱਖ ਧਰਮ ਪੜ੍ਹਾਇਆਂ ਜਾਏਗਾ।
-ਸ਼੍ਰੋਮਣੀ ਕਮੇਟ ਵਲੋਂ -523 ਮੁਲਾਜ਼ਮ ਨੌਕਰੀ ਤੋਂ ਕੱਢੇ ਗਏ।
- ਭਾਰਾਤ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਸੇ ਲੰਗਰ ਤੋਂ.ਐਸ.ਟੀ. ਰੀਫੰਡ ਕਰਨ ਦਾ ਫੈਸਲਾ ਕੀਤਾ।
-ਤਾਰਾ ਸਿੰਘ (ਹਜ਼ੁੂਰ ਸਾਹਿਬ ਦੇ ਪ੍ਰਧਾਨ ਤਾਰਾ ਸਿੰਘ ਵਲੋਂੰ ਅਸਤੀਫਾ ਦਿਤਾ ਗਿਆ।
-ਪਾਕਿਸਤਾਨ ਵਿਚ ਮਾਨਸਿਕ ਤੌਰ ਤੇ ਬੀਮਾਰ ਬੱਚੀ ਨਾਲ ਜਬਰ ਜਨਾਹ,ਦੇਵੇ ਦੋਸ਼ ਗ੍ਰਿਫਤਾਰ।
-ਯੂ.ਕੇ. ਵਿਚ ਸਿੱਖ ਸਿਪਾਹੀਆਂ ਦੀ ਯਾਦ ਵਿੱਚ ਬਣੀ “ਵਿਸ਼ਵ ਜੰਗ ਦੇ ਸ਼ੇਰ” ਨਾਮਕ ਯਾਦਗਾਰ ਸਥਾਪਤ।
10 ਫੁਟ ਉਚਾ ਕਾਂਸੀ ਦਾ ਬੁਤ ਸਥਾਪਤ ਕੀਤਾ।
-ਦਿਲੀ ਹਾਈ ਕੋਰਟ ਨੇ 1984 ਦੇ ਸਿੱਖ ਕਤਲੇਆਮ ਦੇ 1996 ਵਿਚ 88 ਦੋਸ਼ੀਆਂ ਦੀ 5-5 ਸਾਲ ਦੀ ਸਜ਼ਾ ਬਰਕਰਾਰ|