ਨਵੀਂ ਦਿੱਲੀ : ਦਿੱਲੀ ਦੀ ਸੰਗਤਾਂ ਦੀ ਭਾਵਨਾਵਾਂ ਨੂੰ ਮੁਖ ਰੱਖਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਲੰਬੇ ਸਮੇਂ ਤੋਂ ਲਟਕੇ ਬਾਲਾ ਹਸਪਤਾਲ ਦੀ ਕਾਰਸੇਵਾ ਦਾ ਕੰਮ ਦੇ ਸੰਬੰਧ ’ਚ ਵੱਡਾ ਫੈਸਲੇ ਲੈਂਦੇ ਹੋਏ ਦਿੱਲੀ ਕਮੇਟੀ ਦੇ ਮੈਂਬਰਾਂ ਨਾਲ ਮਹਾਪੁਰਸ਼ ਬਾਬਾ ਬਚਨ ਸਿੰਘ ਕਾਰਸੇਵਾ ਵਾਲੇ ਮਹਾਪੁਰਸ ਬਾਬਾ ਹਰਬੰਸ ਸਿੰਘ ਵੱਲੋਂ ਥਾਪੇ ਗਏ ਦੇ ਨਾਲ ਮੁਲਾਕਾਤ ਕਰਕੇ ਬਾਬਾ ਬਚਨ ਸਿੰਘ ਜੀ ਨੂੰ ਗੁਰਦੁਆਰਾ ਬਾਲਾ ਸਾਹਿਬ ਹਸਪਤਾਲ, ਗੁਰਦੁਆਰਾ ਮਾਤਾ ਸੁੰਦਰੀ ਸਟਾਫ ਕੁਆਟਰ ਅਤੇ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਡੈਵਲੈਪਮੈਂਟ ਦੀ ਕਾਰਸੇਵਾ ਲਈ ਬੇਨਤੀ ਕੀਤੀ ਜੋ ਬਾਬਾ ਜੀ ਨੇ ਪ੍ਰਵਾਨ ਕਰ ਲਈ।
ਕਾਲਕਾ ਨੇ ਦੱਸਿਆ ਕਿ ਬਾਲਾ ਸਾਹਿਬ ਹਸਪਤਾਲ ਦਾ ਕੰਮ ਜੋ ਕਾਫੀ ਦਿਨਾਂ ਤੋਂ ਲਟਕਿਆ ਪਿਆ ਸੀ ਉਹ ਛੇਤੀ ਹੀ ਬਾਬਾ ਜੀ ਦੀ ਦੇਖਰੇਖ ’ਚ ਪੂਰਾ ਕੀਤਾ ਜਾਵੇਗਾ। ਇਸਦੇ ਨਾਲ ਹੀ ਬਾਬਾ ਜੀ ਨੂੰ ਮਾਤਾ ਸੁੰਦਰੀ ਸਟਾਫ ਕੁਆਟਰ ਅਤੇ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਡੈਵਲੈਪਮੈਂਟ ਦੀ ਕਾਰਸੇਵਾ ਵੀ ਸੌਂਪੀ ਗਈ।
ਸਿਰਸਾ ਨੇ ਦੱਸਿਆ ਕਿ ਬਾਬਾ ਜੀ ਦੇ ਕਾਰਸੇਵਾ ਲੈਣ ਦੇ ਬਾਅਦ ਛੇਤੀ ਹੀ ਬਾਲਾ ਸਾਹਿਬ ਹਸਪਤਾਲ ਦਾ ਕੰਮ ਸ਼ੁਰੂ ਹੋਵੇਗਾ ਅਤੇ ਗੁਰਦੁਆਰਾ ਮਾਤਾ ਸੁੰਦਰੀ ਵਿਖੇ ਜੋ ਪੁਰਾਤਨ ਸਮੇਂ ਦਾ ਭੋਰਾ ਸਾਹਿਬ ਸੀ ਉਸਦੀ ਮੁੜ੍ਹ ਉਸਾਰੀ ਕੀਤੀ ਜਾਵੇਗੀ।
ਕਾਲਕਾ/ਸਿਰਸਾ ਨੇ ਆਪਣੇ ਸਾਂਝੇ ਬਿਆਨ ਵਿੱਚ ਕਿਹਾ ਕਿ ਮਹਾਪੁਰਸ਼ਾਂ ਦਾ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਨੂੰ, ਬਾਲਾ ਸਾਹਿਬ ਹਸਪਤਾਲ ਬਣਾਉਣ ਵਿਚ ਵੱਡਾ ਯੋਗਦਾਨ ਰਿਹਾ ਹੈ। ਸੰਗਤਾਂ ਦੀ ਖੁਸੀ ਲਈ ਆਪਜੀ ਨੇ ਅਥਾਹ ਕਾਰਸੇਵਾ ਕਰਕੇ ਦਿੱਲੀ ਦੀ ਸੰਗਤਾਂ ਵਿਚ ਬਾਬਾ ਜੀ ਨੇ ਇੱਕ ਵਖਰੀ ਹੀ ਪਛਾਣ ਬਣਾਈ ਹੈ। ਜਿਸ ਕਰਕੇ ਮਹਾਪੁਰਸ਼ਾ ਨੂੰ ਬਾਲਾ ਸਾਹਿਬ ਹਸਪਤਾਲ ਦੀ ਕਾਰਸੇਵਾ ਸੌਂਪ ਦਿੱਤੀ ਗਈ। ਇਸ ਮੌਕੇ ਪ੍ਰਧਾਨ ਤਖਤ ਸ੍ਰੀ ਪਟਨਾ ਸਾਹਿਬ ਜਥੇਦਾਰ ਅਵਤਾਰ ਸਿੰਘ ਹਿਤ, ਅਕਾਲੀ ਦਲ ਆਗੂ ਕੁਲਦੀਪ ਸਿੰਘ ਭੋਗਲ, ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਭੁਪਿੰਦਰ ਸਿੰਘ ਭੁੱਲਰ, ਚਮਨ ਸਿੰਘ, ਹਰਜੀਤ ਸਿੰਘ ਪੱਪਾ, ਰਵਿੰਦਰ ਸਿੰਘ ਸੁਵੀਟਾ, ਮਨਮੋਹਨ ਸਿੰਘ ਵਿਕਾਸਪੁਰੀ, ਡਾ. ਨਿਸ਼ਾਨ ਸਿੰਘ ਮਾਨ, ਵਿਕਰਮ ਸਿੰਘ ਰੋਹਿਣੀ ਆਦਿ ਮੌਜੂਦ ਸਨ।