ਫਰਿਜ਼ਨੋ, (ਕੁਲਵੰਤ ਉੱਭੀ ਧਾਲੀਆਂ) : ਪੰਜਾਬੀ ਮਾਂ ਬੋਲੀ ਅਤੇ ਪੰਜਾਬੀਅਤ ਦੇ ਵਿਕਾਸ ਵਿੱਚ ਹਿੱਸਾ ਪਾ ਰਹੇ ਇੰਗਲੈਂਡ ਤੋਂ ਬਹੁ-ਪੱਖੀ ਸ਼ਖ਼ਸੀਅਤ ਦੇ ਮਾਲਕ ਪੱਤਰਕਾਰ ਮਨਦੀਪ ਖੁਰਮੀਂ ਦਾ ਅਮਰੀਕਾ ਪੁੱਜਣ ‘ਤੇ ਫਰਿਜ਼ਨੋ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਦੀਆਂ ਪੱਤਰਕਾਰੀ, ਲੇਖਣ ਕਾਰਜ, ਗੀਤਕਾਰੀ, ਗਾਇਕੀ ਅਤੇ ਪੰਜਾਬੀਅਤ ਦੇ ਵਿਕਾਸ ਵਿੱਚ ਵਿਸ਼ੇਸ਼ ਸੇਵਾਵਾ ਨੂੰ ਮੱਦੇਨਜ਼ਰ ਰੱਖਦਿਆਂ ਕੀਤਾ ਗਿਆ। ਇਸ ਸਮਾਗਮ ਦੀ ਵਿਸ਼ੇਸ਼ਤਾ ਹੀ ਇਹ ਸੀ ਕਿ ਸਮੁੱਚਾ ਸਮਾਗਮ ਮਾਤਾ ਸਵ: ਮੁਖਤਿਆਰ ਕੌਰ ਦੀ ਮਿੱਠੀ ਯਾਦ ਨੂੰ ਸਮਰਪਿਤ ਸੀ। ਜਿਕਰਯੋਗ ਹੈ ਕਿ ਇਸ ਸਮੇਂ ਪੁਸਤਕ ਮਾਤਾ ਦੇ ਛੋਟੇ ਸਪੁੱਤਰ ਪੱਤਰਕਾਰ ਤੇ ਲੇਖਕ ਗੁਰਿੰਦਰਜੀਤ ਨੀਟਾ ਮਾਛੀਕੇ ਨੇ ਮਾਂ ਦੀਆਂ ਯਾਦਾਂ ਨੂੰ ਕਲਮਬੱਧ ਕਰਕੇ “ਦਿਲਾਂ ‘ਚ ਧੜਕਦੀ ਐਂ ਤੂੰ“ ਦੇ ਨਾਮ ਹੇਠ ਸੰਪਾਦਕ ਕੀਤਾ ਹੈ। ਇਸ ਪੁਸਤਕ ਨੂੰ ਪੰਜਾਬੀ ਸਾਹਿੱਤ ਸਭਾ ਕੈਲੀਫੋਰਨੀਆਂ, ਵਿਸ਼ਵ ਪੰਜਾਬੀ ਸਾਹਿਤ ਅਕਾਦਮੀਂ, ਪੀਸੀਏ, ਇੰਡੋ ਅਮੈਰਿਕਨ ਹੈਰੀਟੇਜ਼ ਫੋਰਮ ਅਤੇ ਇੰਡੋ ਯੂ ਐਸ ਹੈਰੀਟੇਜ਼ ਐਸੋਸੀਏਸ਼ਨ ਦੇ ਬਹੁਤ ਸਾਰੇ ਸੁਹਿਰਦ ਸੱਜਣਾਂ ਦੀ ਹਾਜ਼ਰੀ ਵਿੱਚ ਲੋਕ ਅਰਪਣ ਕੀਤਾ ਗਿਆ। ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆਂ ਵੱਲੋਂ ਇਸ ਪੁਸਤਕ ‘ਤੇ ਪਰਚਾ ਪੜ੍ਹਦਿਆਂ ਲੇਖਕ ਸੰਤੋਖ ਮਨਿਹਾਸ ਨੇ ਕਿਹਾ ਕਿ “ਮਾਤਾ ਜੀ ਨੇ ਸਾਰੀ ਜਿੰਦਗੀ ਅਧਿਆਪਨ ਤੋਂ ਇਲਾਵਾ ਲੋਕ-ਭਲਾਈ ਅਤੇ ਸਮਾਜਿਕ ਸੇਵਾ ਕਰਨ ਵਿੱਚ ਗੁਜ਼ਾਰੀ। ਇਹ ਪੁਸਤਕ ਸਮੁੱਚੇ ਤੌਰ ‘ਤੇ ਮਾਤਾ ਜੀ ਦੀਆਂ ਸਮਾਜ ਪ੍ਰਤੀ ਵਿਦਿਅਕ ਅਤੇ ਸਮਾਜਕ ਸੇਵਾਵਾਂ ਦਾ ਇਕ ਗੁਲਦਸਤਾ ਹੈ।“ ਪ੍ਰੋਗਰਾਮ ਦੀ ਸ਼ੁਰੂਆਤ ਪੱਤਰਕਾਰ ਨੀਟਾ ਮਾਛੀਕੇ ਸਭਨਾਂ ਨੂੰ ਨਿੱਘੀ ਜੀ ਆਇਆਂ ਕਹਿਣ ਨਾਲ ਕੀਤੀ। ਮਾਤਾ ਜੀ ਨਾਲ ਜੁੜੀਆਂ ਸੁਖਾਵੀਆਂ ਯਾਦਾਂ ਦੇ ਪੰਨੇ ਫਰੋਲਣ ਵਾਲਿਆਂ ਵਿੱਚ ਵਿੱਚ ਗਾਇਕ ਬੱਲੂ ਸਿੰਘ, ਗਾਇਕ ਬੱਬੂ ਗੁਰਪਾਲ, ਜਗਦੇਵ ਧੰਜਲ, ਗਾਇਕ ਧਰਮਵੀਰ ਥਾਂਦੀ, ਗਾਇਕ ਗੋਗੀ ਸੰਧੂ, ਲੇਖਕ ਇੰਦਰਜੀਤ ਥਰੀਕੇ, ਗੁਰਦੀਪ ਸਿੰਘ ਅਣਖੀ, ਕੁਲਵੰਤ ਉੱਭੀ ਧਾਲੀਆਂ, ਦਿੱਲ ਨਿੱਝਰ, ਮੇਜਰ ਕੁਲਾਰ, ਪ੍ਰੋਥ ਗੁਰਬਖਸ਼ੀਸ਼ ਗਰੇਵਾਲ, ਜਗਤਾਰ ਗਿੱਲ, ਐਸ਼ ਅਸ਼ੋਕ ਭੌਰਾ, ਗਾਇਕ ਅਕਾਸ਼ਦੀਪ ਆਕਾਸ਼, ਮਨਦੀਪ ਖੁਰਮੀਂ ਹਿੰਮਤਪੁਰਾ, ਲੇਖਕ ਤੇ ਚਿੰਤਕ ਅਵਤਾਰ ਗੋਦਾਰਾ, ਮਾਸਟਰ ਦਲਬਾਰਾ ਸਿੰਘ ਧਾਲੀਵਾਲ, ਸ਼ਾਇਰ ਕੁਲਵੰਤ ਸੇਖੋ ਅਤੇ ਡਾਥ ਸਿਮਰਜੀਤ ਸਿੰਘ ਧਾਲੀਵਾਲ ਆਦਿ ਦੇ ਨਾਮ ਸ਼ਾਮਿਲ ਹਨ। ਪਰ ਇਸ ਸਮਾਗਮ ਦੀ ਖਾਸ ਗੱਲ ਇਹ ਸੀ ਕਿ ਇੰਗਲੈਂਡ ਦੇ ਜਨਮੇ ਸੱਤ ਸਾਲ ਦੇ ਬੱਚੇ ਹਿੰਮਤ ਖੁਰਮੀਂ ਨੇ ਸੁੱਧ ਪੰਜਾਬੀ ਵਿੱਚ ਗੀਤ ਗਾ ਕੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਪ੍ਰੋਗਰਾਮ ਦੌਰਾਨ ਸਟੇਜ਼ ਸੰਚਾਲਨ ਜਸਵੰਤ ਸਿੰਘ ਸ਼ਾਦ ਨੇ ਬਾਖੂਬੀ ਕੀਤਾ। ਸਮਾਜਿਕ ਅਤੇ ਸਾਹਿਤਕ ਜੱਥੇਬੰਦੀਆਂ ਦੀ ਹਾਜ਼ਰੀ ਵਿੱਚ ਮਾਤਾ ਜੀ ਨੂੰ ਸ਼ਰਧਾਂਜਲੀਆਂ ਦਿੰਦਾ ਇਹ ਸਮਾਗਮ ਯਾਦਗਾਰੀ ਹੋ ਨਿੱਬੜਿਆ।
ਪੰਜਾਬੀ ਸਾਹਿਤ ਸਭਾ ਕੈਲੇਫੋਰਨੀਆ ਵੱਲੋਂ ਮਨਦੀਪ ਖੁਰਮੀ ਹਿੰਮਤਪੁਰਾ ਦਾ ਮਾਂ ਬੋਲੀ ਪ੍ਰਤੀ ਸੇਵਾਵਾ ਬਦਲੇ ਵਿਸ਼ੇਸ਼ ਸਨਮਾਨ
This entry was posted in ਅੰਤਰਰਾਸ਼ਟਰੀ.