ਨਵੀਂ ਦਿੱਲੀ : ਨਵੰਬਰ 1984 ਵਿਚ ਸਿੱਖ ਕੌਮ ਦੇ ਕਤਲੇਆਮ ਦੌਰਾਨ ਹਜ਼ਾਰਾਂ ਬੇਦੋਸ਼ੇ ਤੇ ਬੇਕਸੂਰ ਸਿੱਖ ਮਾਰੇ ਗਏ। ਇਸ ਸੰਬੰਧ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਸਾਰ ਭਰ ’ਚ ਸੰਗਤਾਂ ਨੂੰ ਇਨਸਾਫ ਲਈ ਅੱਜ ਅਰਦਾਸ ਕਰਨ ਦਾ ਸੁਨੇਹਾ ਦਿੱਤਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਤੇ ਦਿੱਲੀ ਦੇ ਵਿਧਾਇਕ ਸ੍ਰ। ਮਨਜਿੰਦਰ ਸਿੰਘ ਸਿਰਸਾ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅਰਦਾਸ ਵਿਚ ਸ਼ਾਮਲ ਹੋਈਆਂ ਸੰਗਤਾਂ ਨਾਲ ਇਹ ਵਿਚਾਰ ਸਾਂਝੇ ਕੀਤੇ। ਉਹਨਾਂ ਕਿਹਾ ਕਿ ਦਿੱਲੀ ਤੇ ਕਾਨਪੁਰ, ਬੋਕਾਰੋ ਤੇ ਹੋਰਨਾਂ ਥਾਵਾਂ ’ਤੇ ਹਜ਼ਾਰਾ ਸਿੱਖਾਂ ਦਾ ਕਤਲੇਆਮ ਹੋਇਆ ਪਰ 34 ਸਾਲ ਦਾ ਲੰਮਾਂ ਸਮਾਂ ਸਿੱਖਾਂ ਨੇ ਲਗਾਤਾਰ ਇਨਸਾਫ ਲਈ ਸੰਘਰਸ਼ ਕੀਤਾ। ਅਫਸੋਸ ਤਾਂ ਇਸ ਗੱਲ ਦਾ ਹੈ ਕਿ ਜਿਥੇ ਲੋਕਤੰਤਰ ਦੀ ਸਰਕਾਰ ਹੋਵੇ ਪਰ ਰਾਜ ਕਰਨ ਵਾਲੇ ਹੀ ਕਾਤਲ ਬਣ ਜਾਣ, ਇਹ ਕਿਸੇ ਵੀ ਲੋਕਤੰਤਰ ਦੇਸ਼ ’ਚ ਅਜਿਹਾ ਨਹੀਂ ਹੋਇਆ। ਉਨ੍ਹਾਂ ਨੇ ਸਾਰੇ ਹਾਲਾਤਾਂ ’ਤੇ ਚਾਨਣਾਂ ਪਾਉਂਦਿਆਂ ਕਿਹਾ ਕਿ 31 ਅਕਤੂਬਰ ਤੋਂ ਹੀ ਘਟਨਾਵਾਂ ਸ਼ੁਰੂ ਹੋਈਆਂ ਪਰ ਜਦੋਂ 1 ਨਵੰਬਰ ਨੂੰ ਰਾਜੀਵ ਗਾਂਧੀ ਨੂੰ ਪ੍ਰਧਾਨਮੰਤਰੀ ਦਾ ਸਹੁੰ ਚੁਕਾਈ ਗਈ ਤਾਂ ਤੁਰੰਤ ਬਾਅਦ ਹੀ ਸਿੱਖਾਂ ਨੂੰ ਕਤਲੇਆਮ ਕਰਨ ਦੀ ਸੋਚੀ ਸਮਝੀ ਤਰਤੀਬ ਬਣਾਈ ਗਈ। ਵੋਟਰ ਲਿਸਟਾਂ, ਕੈਮੀਕਲ, ਸਰਕਾਰੀ ਬੱਸਾਂ ਤੇ ਰੇਲਗੱਡੀਆਂ ਵੀ ਮਹੱਈਆਂ ਕਰਵਾਈਆਂ ਗਈਆਂ। ਬਿਦਰ ਵਿਚ ਇੰਜੀਨੀਅਰ ਕਾਲਜ ਵਿਖੇ ਪੜ ਰਹੇ ਸਿੱਖ ਨੌਜਵਾਨ ਵਿਦਿਆਰਥੀਆਂ, ਦੇਸ਼ ਦੀ ਰੱਖਿਆ ਕਰਨ ਵਾਲੇ ਕਈ ਸਿੱਖ ਫੌਜੀਆਂ ਤੇ ਜਿਥੇ ਕਿਤੇ ਵੀ ਕੋਈ ਸਿੱਖ ਨਜ਼ਰ ਆਇਆ ਕਤਲ ਕਰ ਦਿੱਤਾ ਗਿਆ। ਰੇਲਗੱਡੀਆਂ ਵਿਚ ਸਿੱਖਾਂ ਦੀ ਲਾਸ਼ਾ ਮਿਲੀਆ ਸਨ।ਇਹ ਸਭ ਕੁੱਝ ਲੋਕਤਾਂਤਰਿਕ ਦੇਸ਼ ਦਾ ਪ੍ਰਧਾਨਮੰਤਰੀ ਕਰਵਾ ਰਿਹਾ ਸੀ। ਤੇ ਫਿਰ ਸਰਕਾਰਾਂ ਉਹਨਾਂ ਦੀਆਂ ਸਨ। ਕੋਈ ਸੁਣਵਾਈ ਨਹੀਂ ਹੋਈ। ਫਿਰ ਜਿਨ੍ਹਾਂ ਸਿੱਖ ਪਰਿਵਾਰਾਂ ਦੇ ਬੱਚੇ, ਬਜੁਰਗ, ਨੌਜਵਾਨ ਮਾਰੇ ਗਏ, ਉਹਨਾਂ ’ਤੇ ਸਰਕਾਰ ਨੇ ਅਜਿਹਾ ਦਬਾਅ ਬਣਾਇਆ ਕਿ ਪੀੜਿਤ ਪਰਿਵਾਰ ਕਿਸੇ ਕਮਿਸਨ ਕੋਲ ਨਹੀਂ ਜਾ ਸਕਦੇ ਸਨ। ਉਹਨਾਂ ਨੂੰ ਕਮਿਸਨਾ ਤੱਕ ਪਹੰੁਚਣ ਹੀ ਨਹੀਂ ਦਿੱਤਾ ਜਾਦਾਂ ਸੀ। ਪੁਲੀਸ ਉਹਨਾਂ ਨੂੰ ਪਹਿਲਾਂ ਹੀ ਚੁੱਕ ਕੇ ਲੈ ਜਾਂਦੀ ਸੀ। ਕਤਲੇਆਮ ਦੇ ਦੋਸ਼ੀ ਪੀੜਤਾਂ ਪਰਿਵਾਰਾਂ ਨੂੰ ਇਨਸਾਫ ਤੱਕ ਪਹੁੰਚਣ ਦੇਣ ਕਰਕੇ ਉਹ ਅੱਜ ਵੀ ਇਹ ਸਮਝਦੇ ਸਨ ਕਿ 34 ਸਾਲ ਬਾਅਦ ਇਹ ਕੀ ਕਰ ਸਕਦੇ ਹਨ। ਪਰ ਇਹ ਦੋਸ਼ੀ ਭੁੱਲ ਗਏ ਸਨ ਕਿ ਸਿੱਖ ਇਤਿਹਾਸ ਕੁਰਬਾਨੀਆਂ ਭਰਿਆ ਇਤਿਹਾਸ ਹੈ ਭਾਵੇਂ ਉਹ ਜਾਬਰ ਬਾਦਸ਼ਾਹ ਦਾ ਰਾਜ ਹੋਵੇ ਭਾਵੇਂ ਜੁਲਮ ਕਰਨ ਵਾਲਿਆਂ ਦਾ ਪਰ ਸਿੱਖ ਤਾਂ ਲੱਗੇ ਪਹਿਰੇ ਵਿਚੋਂ ਮੱਸੇ ਰੰਘੜ ਵਰਗਿਆਂ ਨੂੰ ਵੀ ਨਹੀਂ ਬਖਸ਼ਦੇ। ਸਿੱਖ ਇਨਸਾਫ ਲੈਣਾ ਜਾਣਦੇ ਹਨ।ਉਹਨਾਂ ਹੋਰ ਕਿਹਾ ਕਿ ਜੁਲਮ ਦੀ ਹੱਦ ਇਥੋਂ ਤੱਕ ਵਧ ਗਈ ਸੀ ਕਿ ਸਾਰੇ ਸੰਸਾਰ ਨੂੰ ਏਕਤਾ, ਸਾਂਝੀਵਾਲਤਾ, ਸਦਭਾਵਨਾਂ ਤੇ ਸਰਬਤ ਦਾ ਭਲਾ ਕਰਨ ਦਾ ਸੰਦੇਸ਼ ਦੇਣ ਵਾਲੇ ਗੁਰੂ ਗ੍ਰੰਥ ਸਾਹਿਬ ਵੀ ਅਗਨ ਭੇਂਟ ਕੀਤੇ ਗਏ, ਬੇਅਦਬੀ ਕੀਤੀ ਗਈ।
ਇਤਿਹਾਸ ਗਵਾਹ ਹੈ ਕਿ ਵਿਦੇਸ਼ੀ ਜਰਵਾਣਿਆਂ ਕੋਲੋਂ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਛਡਾਉਣ ਵਾਲੇ ਇਹਨਾਂ ਸਿੱਖਾਂ ਦੀ ਇੱਜ਼ਤ ਨਾਲ ਖਿਲਵਾੜ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਜਗਦੀਸ਼ ਟਾਈਟਲਰ ਨੇ ਕਬੂਲ ਕੀਤਾ ਕਿ ਰਾਜੀਵ ਗਾਂਧੀ ਨੇ ਕਤਲੇਆਮ ਵਿਚ ਕਤਲ ਕਰਨ ਵਾਲੇ ਨੇਤਾਵਾਂ ਨੂੰ ਮਾਰੇ ਗਏ ਸਿੱਖਾਂ ਦੀ ਗਿਣਤੀ ਦਾ ਵੇਰਵਾ ਵੀ ਮੰਗਿਆ ਸੀ। ਤਾਂ ਹੀ ਤਾਂ ਇਹਨਾਂ ਨੂੰ ਪਾਰਲੀਮੈਂਟ ਦੀਆਂ ਮੈਂਬਰੀਆਂ, ਵਜਾਰਤਾਂ ਤੇ ਉਸ ਹਿਸਾਬ ਨਾਲ ਅਹੁੱਦੇ ਦਿੱਤੇ ਗਏ ਸਨ। ਇਹਨਾਂ ਵਿਚੋਂ ਸਭ ਤੋਂ ਵੱਧ ਐਚ।ਕੇ।ਐਲ। ਭਗਤ ਫਿਰ ਟਾਈਟਲਰ ਤੇ ਸੱਜਣ ਕੁਮਾਰ ਤੋਂ ਇਲਾਵਾ ਲਲਿਤ ਮਾਕਨ, ਕਮਲਨਾਥ ਜਿਸਨੂੰ ਹੁਣ ਮੁੱਖ ਮੰਤਰੀ ਦੀ ਕੁਰਸੀ ਦਿੱਤੀ ਗਈ ਹੈ, ਦਾ ਕਤਲੇਆਮ ਵਿਚ ਅਹਿਮ ਰੋਲ ਰਿਹਾ। ਕਮਲਨਾਥ ਨੇ ਤਾਂ ਨੌਵੇਂ ਪਾਤਿਸ਼ਾਹ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸਿੱਖ ਮਰਵਾਏ ਤੇ ਅੱਗਾਂ ਲਵਾਈਆਂ ਸਨ। ਉਹਨਾਂ ਹੋਰ ਕਿਹਾ ਕਿ ਇੰਦਰਾਗਾਂਧੀ ਦੇ ਕਤਲ ਦੇ ਇਲਜਾਮ ਵਿਚ ਸਿੱਖਾਂ ਨੂੰ ਤਾਂ ਉਦੋਂ ਹੀ ਫਾਂਸੀ ’ਤੇ ਚੜਾ ਦਿੱਤਾ ਗਿਆ ਪਰ ਹਜ਼ਾਰਾਂ ਸਿੱਖਾਂ ਦੇ ਇਨਸਾਫ ਨੂੰ 34 ਸਾਲ ਲੱਗ ਗਏ ਜੋ ਅੱਜੇ ਵੀ ਅਧੂਰਾ ਹੈ।
ਉਹਨਾਂ ਬੀਬੀ ਜਗਦੀਸ਼ ਕੌਰ ਦਾ ਜ਼ਿਕਰ ਕਰਦਿਆਂ ਕਿਹਾ ਕਿਹਾ ਕਿ ਜਿੰਨੇ ਆਪਣੇ ਪਰਿਵਾਰ ਦੇ ਜੀਆਂ ਨੂੰ ਅੱਖਾਂ ਸਾਹਮਣੇ ਸ਼ਹੀਦ ਹੰੁਦਿਆਂ ਦੇਖਿਆ ਸੀ ਪਰ ਕਿਸੇ ਕੋਰਟ ਨੇ ਇੰਨਸਾਫ ਨਹੀਂ ਦਿੱਤਾ ਸੀ ਕਿਉਂਕਿ ਉਨ੍ਹਾਂ ਸਰਕਾਰਾਂ ਦੌਰਾਨ ਕੋਰਟ ਕੱਚਹਿਰੀਆਂ ਵੀ ਦਬਾਅ ਹੇਠ ਸਨ ਪਰ ਬੀਬੀ ਨੇ ਹਿੰਮਤ ਨਹੀਂ ਹਾਰੀ। ਇਸਦੇ ਨਾਲ ਹੀ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸ੍ਰ। ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਸ੍ਰ। ਸੁਖਬੀਰ ਸਿੰਘ ਬਾਦਲ ਤੇ ਵਿਸ਼ੇਸ਼ ਕਰਕੇ ਬੀਬਾ ਹਰਿਸਿਮਰਤ ਕੌਰ ਬਾਦਲ ਦਾ ਧੰਨਵਾਦ ਕੀਤਾ ਜਿਨ੍ਹਾਂ ਲਗਾਤਾਰ ਸੰਘਰਸ਼ ਜਾਰੀ ਰੱਖਿਆ ਜੋ 32 ਸਾਲ ਪੁਰਾਣੇ ਕੇਸ਼ ਸਨ ਉਹਨਾਂ ਨੂੰ ਫਿਰ ਖੋਹਲਿਆ ਗਿਆ। ਵਿਸ਼ੇਸ਼ ਕਰਕੇ ਉਨ੍ਹਾਂ ਦੇਸ਼ ਦੇ ਪ੍ਰਧਾਨਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਕਿ ਜਿਨ੍ਹਾਂ ਨੇ ਐਸ।ਆਈ।ਟੀ। ਬਣਵਾ ਕੇ ਬੰਦ ਕੀਤੇ ਗਏ ਕੇਸ਼ ਦੁਬਾਰਾ ਖੁਲਵਾਏ। ਇਸਦੇ ਨਾਲ ਹੀ ਉਨ੍ਹਾਂ ਨੇ ਉਹਨਾਂ ਸਰਕਾਰੀ ਅਫਸਰਾਂ ਕੁਮਾਰ ਰਾਜੇਸ਼ ਆਈ।ਪੀ।ਅਫਸਰ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਆਪਣੀ ਸਰਕਾਰੀ ਨੌਕਰੀ ਦੀ ਪ੍ਰਵਾਹ ਨਾ ਕਰਦਿਆਂ ਇਨਸਾਫ ਦਿਵਾਉਣ ਵਿਚ ਅਹਿਮ ਯੋਗਦਾਨ ਪਾਇਆ। ਉਹਨਾਂ ਨੇ ਮੀਡੀਆ ਦਾ ਧੰਨਵਾਦ ਕਰਦੇ ਹੋਏ ਕੁਲਦੀਪ ਨਈਅਰ ਤੇ ਹੋਰ ਅਜਿਹੇ ਉੱਘੇ ਪੱਤਰਕਾਰਾਂ ਦਾ ਵੀ ਧੰਨਵਾਦ ਕੀਤਾ ਤੇ ਕਿਹਾ ਕਿ ਭਾਵੇਂ ਕੁਲਦੀਪ ਨਈਅਰ ਅੱਜ ਸਾਡੇ ਵਿਚ ਮੌਜੂਦ ਨਹੀਂ ਹਨ ਪਰ ਉਨ੍ਹਾਂ ਨੇ ਆਪਣਾ ਜੀਂਦੇ ਜੀਅ ਸਿੱਖਾਂ ਦੇ ਇਸ ਦਰਦ ਨੂੰ ਮਹਿਸੂਸ ਕੀਤਾ। ਇਸ ਮੌਕੇ ਜਥੇਦਾਰ ਕੁਲਦੀਪ ਸਿੰਘ ਭੋਗਲ ਸੀਨੀਅਰ ਅਕਾਲੀ ਆਗੂ ਨੇ ਨਵੰਬਰ 1984 ਦੇ ਸਿੱਖ ਕਤਲੇਆਮ ਦੀਆਂ ਘਟਨਾਵਾਂ ਦਾ ਵਿਸਥਾਰ ਪੂਰਵਕ ਜਿਕਰ ਕਰਦਿਆਂ ਕਿਹਾ ਕਿ ਕਾਂਗਰਸ ਦੇ ਲੀਡਰਾਂ ਨੇ ਭਿਆਨਕ ਤਸੀਹੇ ਦੇ ਕੇ ਸਿੱਖਾਂ ਨੂੰ ਮਰਵਾਇਆ। ਤੇ ਇਹ ਕਾਤਲ ਅੱਜੇ ਵੀ ਖਲ੍ਹੇਆਮ ਘੰੁਮ ਰਹੇ ਹਨ। ਹੁਣ ਸੰਗਤਾਂ ਦੀ ਅਰਦਾਸ ਹੈ ਕਿ ਸੱਜਣ ਕੁਮਾਰ ਵਰਗੇ ਜੇਲ ਵਿਚ ਹਨ ਤੇ ਟਾਈਟਲਰ ਤੇ ਕਮਲਨਾਥ ਵਰਗਿਆਂ ਦੀ ਵਾਰੀ ਆਏਗੀ। ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਿਸਿਮਰਤ ਕੌਰ ਬਾਦਲ ਅਤੇ ਸ੍ਰ। ਮਨਜਿੰਦਰ ਸਿੰਘ ਸਿਰਸਾ ਦਿੱਲੀ ਵਿਧਾਇਕ ਅਤੇ ਜਨਰਲ ਸਕੱਤਰ ਦਿੱਲੀ ਕਮੇਟੀ ਦਾ ਤਹੀ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਨਵੰਬਰ 1984 ਦੇ ਪੀੜਤ ਸਿੱਖ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਇਨ੍ਹਾਂ ਨੇ ਲਗਾਤਾਰ ਸੰਘਰਸ਼ ਜਾਰੀ ਰੱਖਿਆ ਤੇ ਹਾਰ ਨਹੀਂ ਮੰਨੀ। ੳਹਨਾਂ ਕਿਹਾ ਕਿ ਬਾਕੀ ਬਚੇ ਦੋਸ਼ੀ ਵੀ ਸਜ਼ਾ ਦੇ ਭਾਗੀ ਬਣਨ। ਇਸ ਦੌਰਾਨ ਕਮੇਟੀ ਦੇ ਮੈਂਬਰ ਕੁਲਵੰਤ ਸਿੰਘ ਬਾਠ, ਮਨਮੋਹਨ ਸਿੰਘ, ਪਰਮਜੀਤ ਸਿੰਘ ਚੰਢੋਕ, ਦਲਜੀਤ ਸਿੰਘ ਸਰਨਾ ਤੇ ਹੋਰ ਮੈਂਬਰ ਮੌਜੁਦ ਸਨ।