ਸ਼ਾਹਕੋਟ/ਮਲਸੀਆਂ,(ਏ.ਐੱਸ. ਸਚਦੇਵਾ) – ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾਂ-ਨਿਰਦੇਸ਼ਾ ਅਨੁਸਾਰ ਡਾ। ਰਾਜੀਵ ਢਾਂਡਾ ਸੀ। ਸੀ.ਡੀ.ਪੀ.ਓ. ਸ਼ਾਹਕੋਟ ਦੀ ਅਗਵਾਈ ਹੇਠ ਦਫ਼ਤਰ ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਸ਼ਾਹਕੋਟ ਵਿਖੇ ਬਲਾਕ ਪੱਧਰੀ ਨਵ ਜਨਮੀਆਂ ਲੜਕੀਆਂ ਦੀ ਲੋਹੜੀ ਬੜੀ ਹੀ ਧੂਮ-ਧਾਮ ਨਾਲ ਮਨਾਈ ਗਈ। ਇਸ ਮੌਕੇ ਸਭ ਤੋਂ ਪਹਿਲਾ ਦਫ਼ਤਰ ਦੇ ਕੈਂਪਸ ਵਿੱਚ ਧੂਣੀ ਬਾਲ ਕੇ ਲੋਹੜੀ ਦੇ ਤਿਉਹਾਰ ਦੀਆਂ ਰਸਮਾਂ ਨਿਭਾਈਆਂ ਗਈਆਂ, ਉਪਰੰਤ ਸਾਰਿਆਂ ਨੂੰ ਮੁੰਗਫਲੀ ਵੰਡੀ ਗਈ ਤੇ ਚਾਹ-ਬਿਸਕੁਟਾਂ ਦਾ ਲੰਗਰ ਵਰਤਾਇਆ ਗਿਆ। ਇਸ ਮੌਕੇ ਸਮਾਗਮ ਦੌਰਾਨ ਸੀ। ਸੀ.ਡੀ.ਪੀ.ਓ. ਡਾ. ਰਾਜੀਵ ਢਾਂਡਾ ਵੱਲੋਂ ਸੱਤ ਨਵ ਜਨਮੀਆਂ ਲੜਕੀਆਂ ਨੂੰ ਤੋਹਫੇ ਅਤੇ ਮੁੰਗਫਲੀ ਵੰਡੀ ਗਈ। ਇਸ ਮੌਕੇ ਸੁਪਰਵਾਈਜ਼ਰ ਸਤੀਸ਼ ਕੁਮਾਰੀ ਨੇ ਹਾਜ਼ਰੀਨਾਂ ਨੂੰ ਲੜਕੀਆਂ ਦੀ ਲੋਹੜੀ ਮਨਾਉਣ ਸਬੰਧੀ ਵਿਸਥਾਰ ਨਾਲ ਜਾਣੂ ਕਰਵਾਇਆ। ਇਸ ਮੌਕੇ ਸੀ.ਡੀ.ਪੀ.ਓ. ਡਾ. ਰਾਜੀਵ ਢਾਂਡਾ ਨੇ ਲੜਕੀਆਂ ਦੀਆਂ ਮਾਤਾਵਾਂ ਨੂੰ ਲੜਕੇ ਅਤੇ ਲੜਕੀਆਂ ਦੇ ਗਿਣਤੀ ਵਿੱਚ ਅਸੰਤੁਲਨ ਸਬੰਧੀ ਹੋਣ ਵਾਲੇ ਸਮਜਿਕ ਕੁਰੀਤੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨਾਂ ਕਿਹਾ ਕਿ ਅੱਜ ਲੜਕੀਆਂ ਕਿਸੇ ਵੀ ਖੇਤਰ ਵਿੱਚ ਲੜਕਿਆਂ ਨਾਲੋਂ ਘੱਟ ਨਹੀਂ ਹਨ ਅਤੇ ਸਾਨੂੰ ਲੜਕਿਆਂ ਵਾਂਗ ਲੜਕੀਆਂ ਨੂੰ ਵੀ ਜਿਊਣ ਦਾ ਅਧਿਕਾਰ ਦੇਣਾ ਚਾਹੀਦਾ ਹੈ। ਉਨਾਂ ਕਿਹਾ ਕਿ ਲੜਕੀਆਂ ਵੀ ਹਰ ਖੇਤਰ ਵਿੱਚ ਮਾਪਿਆ ਦਾ ਮਾਣ ਵਧਾਉਂਦੀਆਂ ਹਨ। ਇਸ ਮੌਕੇ ਹੋਰਨਾਂ ਤੋਂ ਅਵਤਾਰ ਸਿੰਘ ਸੀਨੀਅਰ ਸਹਾਇਕ, ਨਿਰਮਲ ਸਿੰਘ ਕਲਰਕ, ਗੁਰਬਖਸ਼ ਕੌਰ, ਕੁਲਵਿੰਦਰ ਕੌਰ, ਬਲਵੀਰ ਕੌਰ (ਸਾਰੇ) ਸੁਪਰਵਾਈਜ਼ਰ ਆਦਿ ਹਾਜ਼ਰ ਸਨ।
ਸੀ.ਡੀ.ਪੀ.ਓ. ਦਫ਼ਤਰ ਸ਼ਾਹਕੋਟ ਵਿਖੇ ਨਵ ਜਨਮੀਆਂ ਲੜਕੀਆਂ ਦੀ ਧੂਮ-ਧਾਮ ਨਾਲ ਮਨਾਈ ਲੋਹੜੀ
This entry was posted in ਪੰਜਾਬ.