ਨਵੀਂ ਦਿੱਲੀ – ਇੰਟਰਨੈਸ਼ਨਲ ਏਅਰਪੋਰਟ ਤੇ ਹੁਣ ਚੈਕ-ਇਨ ਦੇ ਬਾਅਦ ਬੈਗਾਂ ਦੀ ਸਕੈਨਿੰਗ ਦੇ 50 ਰੁਪੈ ਵਸੂਲ ਕੀਤੇ ਜਾਣਗੇ। ਯਾਤਰੀਆਂ ਦੇ ਬੈਗਾਂ ਦੀ ਤਲਾਸ਼ੀ ਅਤੇ ਹੈਂਡ ਬੈਗਸ ਦੀ ਚੈਕਿੰਗ ਦਾ ਕੰਮ ਸੀਆਈਐਸਐਫ਼ ਦੇ ਜਿੰਮੇ ਹੁੰਦਾ ਹੈ, ਪਰ ਇਸ ਦਾ ਪੂਰਾ ਖਰਚ ਏਅਰਪੋਰਟ ਅਪਰੇਟਰਸ ਵੱਲੋਂ ਕੀਤਾ ਜਾਂਦਾ ਹੈ।
ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਪਹਿਲੀ ਫਰਵਰੀ ਤੋਂ ਘਰੇਲੂ ਉਡਾਣਾਂ ਤੇ ਐਕਸਰੇ ਬੈਗੇਜ਼ ਦੀ ਫੀਸ ਦੇ ਤੌਰ ਤੇ 110 ਰੁਪੈ ਤੋਂ ਲੈ ਕੇ 880 ਰੁਪੈ ਤੱਕ ਵਸੂਲ ਕਰੇਗਾ। ਅੰਤਰਰਾਸ਼ਟਰੀ ਉਡਾਣਾਂ ਦੇ ਲਈ ਇਹ ਚਾਰਜ 149.33 ਡਾਲਰ ਤੋਂ ਲੈ ਕੇ 209.55 ਡਾਲਰ ਤੱਕ ਹੋਵੇਗਾ। ਇਹ ਫੀਸ ਏਅਰਲਾਈਨਜ਼ ਤੋਂ ਵਸੂਲ ਕੀਤੀ ਜਾਵੇਗੀ। ਕੁਝ ਫੀਸ ਯਾਤਰੀਆਂ ਤੋਂ ਵੀ ਵਸੂਲ ਕੀਤੀ ਜਾਵੇਗੀ। ਇਸ ਤਰ੍ਹਾਂ ਯਾਤਰੀਆਂ ਨੂੰ ਘਰੇਲੂ ਉਡਾਣਾਂ ਤੇ 5 ਅਤੇ ਅੰਤਰਰਾਸ਼ਟਰੀ ਉਡਾਣਾਂ ਤੇ 50 ਰੁਪੈ ਤੱਕ ਦੇਣੇ ਹੋਣਗੇ।
25, 50, 100 ਅਤੇ 200 ਸੀਟਾਂ ਵਾਲੀਆਂ ਘਰੇਲੂ ਉਡਾਣਾਂ ਤੇ 110, 220, 495 ਅਤੇ 770 ਰੁਪੈ ਤੱਕ ਅਦਾ ਕਰਨੇ ਪੈਣਗੇ। 200 ਸੀਟਾਂ ਤੋਂ ਵੱਧ ਵਾਲੀਆਂ ਫਲਾਈਟਾਂ ਤੇ 880 ਰੁਪੈ ਫੀਸ ਲਈ ਜਾਵੇਗੀ। ਇਸ ਕੈਟੇਗਰੀ ਦੀ ਇੰਟਰਨੈਸ਼ਨਲ ਫਲਾਈਟਸ ਤੇ 149 ਡਾਲਰ ਤੋਂ ਲੈ ਕੇ 209 ਡਾਲਰ ਤੱਕ ਵਸੂਲ ਕੀਤੇ ਜਾਣਗੇ।