ਮੋਹਾਲੀ – ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਕਰਨੈਲ ਸਿੰਘ ਪੀਰਮੁਹਮੰਦ ਨੇ ਅੱਜ ਸ਼੍ਰੌਮਣੀ ਅਕਾਲੀਦਲ ਦੇ ਸੀਨੀਅਰ ਆਗੂ ਰਾਜ ਸਭਾ ਮੈਂਬਰ ਸ੍ਰ. ਸੁਖਦੇਵ ਸਿੰਘ ਢੀਂਡਸਾ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਰਜਿ: ਵੱਲੋ ਸਾਹਿਬਜਾਦਾ ਅਜੀਤ ਸਿੰਘ ਨਗਰ ਮੋਹਾਲੀ ਵਿੱਖੇ ਕਰਵਾਏ ਜਾ ਰਹੇ ਪੰਜ ਰੋਜ਼ਾ ਕੇਸਾਧਾਰੀ ਗੋਲਡ ਕੱਪ ਦੀ ਇਨਾਮ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਬਨਣ ਦਾ ਸੱਦਾ ਦਿੱਤਾ ਜਿਸ ਨੂੰ ਢੀਂਡਸਾ ਨੇ ਪ੍ਰਵਾਨ ਕਰਦਿਆਂ ਇਸ ਨੇਕ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਖੇਡਾਂ ਦੇ ਖੇਤਰ ਵਿੱਚ ਸਿੱਖੀ ਸਰੂਪ ਵਾਲੇ ਖਿਡਾਰੀਆਂ ਨੂੰ ਵਿਸ਼ਵ ਪੱਧਰ ਤੇ ਬੁਲੰਦੀਆਂ ਤੇ ਵੇਖਣਾ ਚਾਹੁੰਦੇ ਹਨ । ਇਸ ਮੌਕੇ ਉਹਨਾਂ ਨਾਲ ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਦੇ ਪ੍ਰਧਾਨ ਸ੍. ਜਸਬੀਰ ਸਿੰਘ ਮੋਹਾਲੀ ਹਾਜ਼ਿਰ ਸਨ । ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਕਰਨੈਲ ਸਿੰਘ ਪੀਰਮੁਹਮੰਦ ਅਤੇ ਜੋ ਕਿ ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਦੇ ਡਾਇਰੈਕਟਰ ਵੀ ਹਨ ਨੇ ਕਿਹਾ ਕਿ ਇਸ ਪੰਜ ਰੋਜ਼ਾ ਗੋਲਡ ਕੱਪ ਵਿੱਚ 8 ਟੀਮਾਂ ਖੇਡਣਗੀਆਂ ਤੇ ਇਹ ਸਾਰੀਆਂ ਟੀਮਾਂ ਪੂਰਨ ਸਿੱਖੀ ਸਰੂਪ ਵਾਲੀਆ ਹੋਣਗੀਆਂ । ਉਹਨਾਂ ਇਹ ਵੀ ਜਾਣਕਾਰੀ ਦਿੱਤੀ ਕਿ ਪ੍ਰਸਿੱਧ ਕਾਰੋਬਾਰੀ ਤੇ ਸਮਾਜ ਸੇਵੀ ਸ੍ਰ. ਐਸ ਪੀ ਸਿੰਘ ਉਬਰਾਏ ਜੋ ਕਿ ਪਹਿਲੇ ਟੂਰਨਾਮੈਂਟ ਵਕਤ ਵੀ ਜਰਖੜ ਵਿਖੇ ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਨੂੰ ਵੱਡਾ ਸਹਿਯੋਗ ਕਰ ਚੁੱਕੇ ਹਨ ਤੇ ਹੁਣ ਵੀ ਗੋਲਡ ਕੱਪ ਤੋ ਇਲਾਵਾ ਇੱਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਕਰ ਰਹੇ ਹਨ ਤੇ ਉਹਨਾਂ ਦੀਆਂ ਵੱਡੀਆਂ ਸੇਵਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਉਹਨਾਂ ਦੀ ਸਰਪ੍ਰਸਤੀ ਹੇਠ ਇਸ ਕੌਸਲ ਵੱਲੋ ਆਉਣ ਵਾਲੇ ਵਕਤ ਵਿੱਚ ਵਿਸ਼ਵ ਕੇਸਾਧਾਰੀ ਗੋਲਡ ਕੱਪ ਖੇਡਿਆ ਜਾਵੇਗਾ । ਇਸ ਮੌਕੇ ਸਰਦਾਰ ਜਸਵਿੰਦਰ ਸਿੰਘ ਨਿੱਜੀ ਸਕੱਤਰ ਸ੍ਰ ਢੀਡਸਾ, ਮਨਮੋਹਨ ਸਿੰਘ ਪ੍ਰੈੱਸ ਸਕੱਤਰ , ਸ੍ਰ ਅਮਰੀਕ ਸਿੰਘ ਭਾਗੋਵਾਲੀਆਂ ਤਾਲਮੇਲ ਸਕੱਤਰ, ਪੁਰਾਣੇ ਫੈਡਰੇਸ਼ਨ ਆਗੂ ਕੈਲੇਫੋਰਨੀਆ ਨਿਵਾਸੀ ਸ੍ਰ ਕਰਮਜੀਤ ਸਿੰਘ ਬੱਡੂਵਾਲੀਆ ਵੀ ਹਾਜ਼ਿਰ ਸਨ
ਸ੍ਰ. ਸੁਖਦੇਵ ਸਿੰਘ ਢੀਂਡਸਾ ਹੋਣਗੇ ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਵੱਲੋਂ ਮੋਹਾਲੀ ਵਿਖੇ ਕਰਵਾਏ ਜਾ ਰਹੇ ਪੰਜ ਰੋਜ਼ਾ ਕੇਸਾਧਾਰੀ ਗੋਲਡ ਕੱਪ ਦੇ ਮੁੱਖ ਮਹਿਮਾਨ
This entry was posted in ਪੰਜਾਬ.