ਲਖਨਊ – ਬਸਪਾ ਪ੍ਰਧਾਨ ਮਾਇਆਵਤੀ ਨੇ ਈਵੀਐਮ ਨੂੰ ਹੈਕ ਕਰਨ ਦੀ ਬਹਿਸ ਦੇ ਦਰਮਿਆਨ ਚੋਣ ਕਮਿਸ਼ਨ ਤੋਂ ਬੈਲਟ ਪੇਪਰ ਦੁਆਰਾ ਚੋਣ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਹੋਣ ਵਾਲੀਆਂ ਲੋਕਸਭਾ ਚੋਣਾਂ ਬੈਲਟ ਪੇਪਰ ਰਾਹੀਂ ਹੀ ਕਰਵਾਈਆਂ ਜਾਣ। ਬਸਪਾ ਮੁੱਖੀ ਨੇ ਕਿਹਾ ਕਿ ਇਸ ਵਿਵਾਦ ਤੇ ਤਤਕਾਲ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਵੋਟ ਸਾਡਾ ਤੇ ਰਾਜ ਤੁਹਾਡਾ ਨਹੀਂ ਚਲੇਗਾ।
ਮਾਇਆਵਤੀ ਨੇ ਕਿਹਾ ਕਿ ਲੋਕਤੰਤਰ ਦੇ ਹਿੱਤਾਂ ਦੀ ਖਾਤਿਰ ਈਵੀਐਮ ਹੈਕਿੰਗ ਦੇ ਮੁੱਦੇ ਵੱਲ ਧਿਆਨ ਦੇਣਾ ਜਰੂਰੀ ਹੈ ਤਾਂ ਜੋ ਇਹ ਮਸਲਾ ਜਲਦੀ ਹਲ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਬੈਲਟ ਪੇਪਰ ਤੇ ਭਰੋਸਾ ਕੀਤਾ ਜਾ ਸਕਦਾ ਹੈ ਪਰ ਈਵੀਐਮ ਦੇ ਮਾਮਲੇ ਵਿੱਚ ਇਹ ਮੁਮਕਿਨ ਨਹੀਂ ਹੈਂ। ਇਸ ਲਈ ਅਸੀਂ ਚੋਣ ਕਮਿਸ਼ਨ ਤੋਂ ਇਹ ਮੰਗ ਕਰਦੇ ਹਾਂ ਕਿ 2019 ਦੀਆਂ ਆਮ ਚੋਣਾਂ ਬੈਲਟ ਪੇਪਰ ਦੁਆਰਾ ਹੀ ਕਰਵਾਈਆਂ ਜਾਣ। ਉਨ੍ਹਾਂ ਨੇ ਕਿਹਾ ਕਿ ਬਸਪਾ ਨੇ ਹੀ ਸੱਭ ਤੋਂ ਪਹਿਲਾਂ ਈਵੀਐਮ ਰਾਹੀਂ ਹੋ ਰਹੀ ਵੋਟਾਂ ਦੀ ਲੁੱਟ ਅਤੇ ਬੀਜੇਪੀ ਦੀ ਇਸ ਸਬੰਧ ਵਿੱਚ ਲੋਕਤੰਤਰ ਦੀ ਹੱਤਿਆ ਦਾ ਮਾਮਲਾ ਦੇਸ਼ਵਾਸੀਆਂ ਦੇ ਸਾਮਣੇ ਉਜਾਗਰ ਕੀਤਾ ਸੀ।
ਉਨ੍ਹਾਂ ਨੇ ਸਾਈਬਰ ਮਾਹਿਰ ਦੇ ਲੰਡਨ ਵਿੱਚ ਈਵੀਐਮ ਵਿੱਚ ਟੈਂਪਰਿੰਗ ਦੇ ਦਾਅਵੇ ਨੂੰ ਬਹੁਤ ਹੀ ਗੰਭੀਰ ਦੱਸਿਆ ਹੈ। ਮਾਇਆਵਤੀ ਅਨੁਸਾਰ 2014 ਦੀਆਂ ਲੋਕਸਭਾ ਚੋਣਾਂ ਦੇ ਨਾਲ ਯੂਪੀ, ਗੁਜਰਾਤ ਅਤੇ ਦਿੱਲੀ ਆਦਿ ਰਾਜਾਂ ਵਿੱਚ ਵਿਧਾਨਸਭਾ ਚੋਣਾਂ ਵਿੱਚ ਈਵੀਐਮ ਦੀ ਮੱਦਦ ਨਾਲ ਘੱਪਲੇਬਾਜ਼ੀ ਬਹੁਤ ਹੀ ਗੰਭੀਰ ਮਾਮਲਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਖੁਲਾਸਾ ਈਵੀਐਮ ਵਿੱਚ ਹੋਈ ਧਾਂਧਲੀ ਤੇ ਚੱਲ ਰਹੇ ਵਿਵਾਦ ਨੂੰ ਹੋਰ ਵੀ ਛੱਡਯੰਤਰਕਾਰੀ ਬਣਾਉਂਦਾ ਹੈ, ਇਸ ਲਈ ਅਸੀਂ ਤਾਂ ਬਹੁਤ ਪਹਿਲਾਂ ਤੋਂ ਹੀ ਬੈਲਟ ਪੇਪਰ ਨਾਲ ਚੋਣਾਂ ਕਰਵਾਉਣ ਦੀ ਮੰਗ ਕਰਦੇ ਆ ਰਹੇ ਹਾਂ।