ਲਖਨਊ – ਸਾਬਕਾ ਰਾਸ਼ਟਰਪਤੀ ਪ੍ਰਣਬ ਮੁੱਖਰਜੀ ਨੂੰ ਭਾਰਤ ਰਤਨ ਅਵਾਰਡ ਦਿੱਤੇ ਜਾਣ ਤੇ ਸਵਾਲ ਉਠਾਏ ਜਾ ਰਹੇ ਹਨ। ਸਪਾ ਨੇਤਾ ਆਜ਼ਮ ਖਾਨ ਨੇ ਕਿਹਾ ਕਿ ਇਸ ਵਿੱਚ ਕੋਈ ਰਾਜਨੀਤੀ ਨਹੀਂ ਹੈ। ਪ੍ਰਣਬ ਨੇ ਸੰਘ ਦੀ ਦਾਅਵਤ ਕਬੂਲ ਕੀਤੀ ਸੀ ਅਤੇ ਇੱਕ ਸਮਾਗਮ ਵਿੱਚ ਉਨ੍ਹਾਂ ਦੇ ਹੈਡ ਕਵਾਟਰ ਗਏ ਸਨ। ਇਸ ਲਈ ਇਹ ਭਾਰਤ ਰਤਨ ਇਨਾਮ ਵਿੱਚ ਦਿੱਤਾ ਗਿਆ ਹੈ।
ਕੇਂਦਰ ਸਰਕਾਰ ਨੇ ਗਣਤੰਤਰ ਦਿਵਸ ਤੇ ਸੰਘ ਦੀ ਸੋਚ ਵਾਲੇ ਦੇਸ਼ਮੁੱਖ, ਪ੍ਰਣਬ ਅਤੇ ਗਾਇਕ ਭੂਪੇਨ ਹਜ਼ਾਰਿਕਾ ਨੂੰ ਭਾਰਤ ਰਤਨ ਦੇਣ ਦਾ ਐਲਾਨ ਕੀਤਾ ਗਿਆ ਸੀ। ਆਜ਼ਮ ਖਾਨ ਨੇ ਕਿਹਾ, ‘ਮੁੱਖਰਜੀ ਨੂੰ ਜਦੋਂ ਭਾਰਤ ਰਤਨ ਦਿੱਤੇ ਜਾਣ ਦੀ ਸੂਚਨਾ ਮਿਲੀ ਸੀ ਤਾਂ ਉਨ੍ਹਾਂ ਨੇ ਕਿਹਾ ਸੀ-ਮੈਂ ਨਹੀਂ ਜਾਣਦਾ ਕਿ ਕੀ ਮੈਂ ਇਸ ਦੇ ਯੋਗ ਹਾਂ? ਸ਼ਾਇਦ ਉਨ੍ਹਾਂ ਨੂੰ ਵੀ ਇਹ ਸਮਝ ਨਹੀਂ ਆਇਆ ਕਿ ਭਾਜਪਾ ਸਰਕਾਰ ਨੇ ਉਨ੍ਹਾਂ ਨੂੰ ਭਾਰਤ ਰਤਨ ਕਿਉਂ ਦਿੱਤਾ?’
ਆਜ਼ਮ ਨੇ ਬੀਜੇਪੀ ਦੇ ਪੱਛਮੀ ਬੰਗਾਲ ਵਿਚ ਰਾਜਨੀਤਕ ਜ਼ਮੀਨ ਤਲਾਸ਼ਣ ਦੇ ਯਤਨਾਂ ਦੇ ਸਵਾਲ ਤੇ ਕਿਹਾ, ‘ ਬੀਜੇਪੀ ਪੈਰ ਜਰੂਰ ਪਸਾਰੇ,ਪਰ ਧਿਆਨ ਰੱਖੇ ਕਿ ਥੱਲੇ ਤੇਜ਼ਾਬ ਨਾ ਹੋਵੇ।’ਪ੍ਰਣਬ ਪਿੱਛਲੇ ਸਾਲ ਨਾਗਪੁਰ ਵਿੱਚ ਆਰਐਸਐਸ ਦੇ ਦਫ਼ਤਰ ਵਿੱਚ ਹੋਏ ਇੱਕ ਸਮਾਗਮ ਵਿੱਚ ਸ਼ਾਮਿਲ ਹੋਏ ਸਨ।