ਚੰਡੀਗੜ੍ਹ – ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਸਰਕਾਰ ਵੱਲੋਂ ਪੇਸ਼ ਕੀਤੇ ਗਏ 2019-20 ਦੇ ਬੱਜਟ ਨੂੰ ‘ਜੁਮਲਾ’ ਬੱਜਟ ਕਰਾਰ ਦਿੰਦੇ ਹੋਏ ਇਸ ਨੂੰ ਬੇਕਾਰ ਬੱਜਟ ਦੱਸਿਆ। ਬੱਜਟ ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਸਿਰਫ਼ ਚੋਣਾਂ ਤੇ ਕੇਂਰਿਤ ਬੱਜਟ ਹੈ, ਇਸ ਦਾ ੳਦੇਸ਼ ਕੇਵਲ ਲੋਕਾਂ ਨੂੰ ਝੂਠੇ ਵਾਅਦਿਆਂ ਨਾਲ ਗੁੰਮਰਾਹ ਕਰਨਾ ਹੈ। ਰਿਹ ਆਖਰੀ ਮੁਕਾਮ ਤੇ ਖੜ੍ਹੀ ਸਰਕਾਰ ਦਾ ਉਹ ਬੱਜਟ ਹੈ ਜਿਸ ਵਿੱਚ ਦੇਸ਼ ਦੀ ਜਨਤਾ ਨਾਲ ਝੂਠੇ ਵਾਅਦੇ ਕੀਤੇ ਗਏ ਹਨ।
ਉਨ੍ਹਾਂ ਨੇ ਕਿਸਾਨਾਂ ਦੇ ਲਈ ਸਾਲਾਨਾ 6000 ਰੁਪੈ ਦੇ ਐਲਾਨ ਨੂੰ ਊਠ ਦੇ ਮੂੰਹ ਵਿੱਚ ਜੀਰਾ ਦੱਸਦੇ ਹੋਏ ਕਿਹਾ ਕਿ ਮੁਸੀਬਤਾਂ ਵਿੱਚ ਘਿਰੇ ਹੋਏ ਕਿਸਾਨਾਂ ਦੇ ਲਈ 500 ਰੁਪੈ ਪ੍ਰਤੀ ਮਹੀਨਾ ਦੇਣਾ ਮੋਦੀ ਸਰਕਾਰ ਵੱਲੋਂ ਉਨ੍ਹਾਂ ਦੀਆਂ ਸਮੱਸਿਆਵਾਂ ਦੀ ਗੰਭੀਰਤਾ ਨੂੰ ਨਜ਼ਰ ਅੰਦਾਜ਼ ਕੀਤਾ ਹੈ। ਕੇਂਦਰ ਸਰਕਾਰ ਨੇ ਕਿਸਾਨ ਭਾਈਚਾਰੇ ਦਾ ਮਜ਼ਾਕ ਉਡਾਇਆ ਹੈ। ਮੁੱਖਮੰਤਰੀ ਨੇ ਕਿਹਾ ਕਿ ਮੋਦੀ ਨੇ ਦੇਸ਼ ਦੇ ਹਰ ਵਿਅਕਤੀ ਦੇ ਖਾਤੇ ਵਿੱਚ 15 ਲੱਖ ਰੁਪੈ ਪਾਉਣ ਦਾ ਵਾਅਦਾ ਕੀਤਾ ਸੀ ਪਰ ਆਪਣੇ ਕਾਰਜਕਾਲ ਦੇ ਅੰਤ ਵਿੱਚ 2 ਏਕੜ ਦੀ ਭੂਮੀ ਵਾਲੇ ਕਿਸਾਨਾਂ ਨੂੰ ਕੇਵਲ 6000 ਰੁਪੈ ਸਾਲਾਨਾ ਦੇਣ ਤੇ ਆ ਗਏ।
ਕੇਂਦਰ ਸਰਕਾਰ ਦਾ ਆਖਿਰੀ ਬਜਟ ਪੂਰੇ ਦਾ ਪੂਰਾ ਹਾਸੋਹੀਣਾ ਹੈ। ਇਹ ਸਿਰਫ਼ ਤੇ ਸਿਰਫ਼ ਲੋਕਾਂ ਨੂੰ ਲੁਭਾਉਣ ਵਾਲਾ ਤੇ ਆਉਣ ਵਾਲੀਆਂ ਲੋਕ ਸਭਾ ਚੋਣਾੰ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ ਹੈ। ਕੈਪਟਨ ਨੇ ਕਿਹਾ ਕਿ ਇਸ ਬੱਜਟ ਵਿੱਚ ਪਿੱਛਲੇ ਪੰਜ ਸਾਲਾਂ ਦੇ ਦੌਰਾਨ ਬੀਜੇਪੀ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਕੋਈ ਵੀ ਜ਼ਿਕਰ ਨਹੀਂ ਕੀਤਾ ਗਿਆ। ਉਨ੍ਹਾਂ ਨੇ ਇਸ ਬੱਜਟ ਨੂੰ ਬੇਮੇਲ ਦੱਸਦੇ ਹੋਏ ਇਸ ਦੀ ਸਖਤ ਆਲੋਚਨਾ ਕੀਤੀ।