ਕੋਲਕਾਤਾ – ਚਿੱਟਫੰਡ ਘੋਟਾਲੇ ਨੂੰ ਲੈ ਕੇ ਕਮਿਸ਼ਨਰ ਰਾਜੀਵ ਕੁਮਾਰ ਤੋਂ ਪੁੱਛਗਿੱਛ ਕਰਨ ਲਈ ਪਹੁੰਚੇ 15 ਸੀਬੀਆਈ ਅਧਿਕਾਰੀਆਂ ਦੀ ਟੀਮ ਅਤੇ ਸਥਾਨਕ ਪੁਲਿਸ ਅਧਿਕਾਰੀਆਂ ਦਰਮਿਆਨ ਟਕਰਾਅ ਹੋ ਗਿਆ। ਕੋਲਕਾਤਾ ਪੁਲਿਸ ਨੇ ਸੀਬੀਆਈ ਦੇ ਅਧਿਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਮੁੱਖਮੰਤਰੀ ਮਮਤਾ ਬੈਨਰਜੀ ਵੀ ਤੁਰੰਤ ਪੁਲਿਸ ਕਮਿਸ਼ਨਰ ਦੇ ਹੱਕ ਵਿੱਚ ਧਰਮਤਲਾ ਇਲਾਕੇ ਵਿੱਚ ‘ਸੰਵਿਧਾਨ ਬਚਾਓ’ ਧਰਨੇ ਤੇ ਬੈਠ ਗਈ।
ਮਮਤਾ ਦੇ ਕੇਂਦਰ ਸਰਕਾਰ ਦੇ ਖਿਲਾਫ਼ ਜੰਗ ਦੇ ਐਲਾਨ ਤੋਂ ਬਾਅਦ ਪੂਰੇ ਰਾਜ ਵਿੱਚ ਤ੍ਰਿਣਮੂਲ ਕਾਂਗਰਸ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਹਨ ਅਤੇ ਕੁਝ ਸਥਾਨਾਂ ਤੇ ਟਰੇਨਾਂ ਵੀ ਰੋਕੀਆਂ ਗਈਆਂ ਹਨ। ਮਮਤਾ ਬੈਨਰਜੀ ਨੇ ਕਿਹਾ,
“Kolkata: West Bengal Chief Minister Mamata Banerjee continues her ‘Save the Constitution’ dharna with her supporters at Metro Channel, over the ongoing CBI issue.”
ਰਾਹੁਲ ਗਾਂਧੀ ਨੇ ਵੀ ਸਮੱਰਥਣ ਦਿੰਦੇ ਹੋਏ ਕਿਹਾ, “I spoke with Mamata Di tonight and told her we stand shoulder to shoulder with her.”
The happenings in Bengal are a part of the unrelenting attack on India’s institutions by Mr Modi & the BJP.
Rahul Gandhi,
The entire opposition will stand together & defeat these fascist forces.
ਸੀਬੀਆਈ ਵੱਲੋਂ ਕੀਤੀ ਗਈ ਇਸ ਕਾਰਵਾਈ ਦੀ ਸਾਰੇ ਵਿਰੋਧੀ ਰਾਜਨੀਤਕ ਦਲਾਂ ਵੱਲੋਂ ਨਿੰਦਿਆ ਕੀਤੀ ਜਾ ਰਹੀ ਹੈ ਅਤੇ ਮਮਤਾ ਨੂੰ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ। ਤੇਜਸਵੀ ਯਾਦਵ ਜਲਦੀ ਹੀ ਕੋਲਕਾਤਾ ਪਹੁੰਚ ਸਕਦੇ ਹਨ। ਇਸ ਮਾਮਲੇ ਵਿੱਚ ਰਾਹੁਲ ਗਾਂਧੀ, ਉਮਰ ਅਬਦੁਲਾ,ਅਖਿਲੇਸ਼ ਯਾਦਵ, ਤੇਜਸਵੀ ਯਾਦਵ, ਚੰਦਰਬਾਬੂ ਨਾਇਡੋ, ਮਾਇਆਵਤੀ, ਸ਼ਰਦ ਪਵਾਰ ਅਤੇ ਹੋਰ ਨੇਤਾਵਾਂ ਨੇ ਮਮਤਾ ਨਾਲ ਗੱਲਬਾਤ ਕਰਕੇ ਪੂਰਾ ਸਮੱਰਥਣ ਦੇਣ ਦਾ ਭਰੋਸਾ ਦਿਵਾਇਆ ਹੈ।