ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਬੀਜੇਪੀ ਨੇਤਾ ਨਿਤਿਨ ਗੜਕਰੀ ਦੀ ਤਾਰੀਫ਼ ਕਰਦੇ ਹੋਏ ਟਵੀਟ ਕੀਤਾ ਹੈ-‘ਬੀਜੇਪੀ ਵਿੱਚ ਸਿਰਫ਼ ਇੱਕ ਹੀ ਨੇਤਾ ਵਿੱਚ ਹਿੰਮਤ ਹੈ। ਕਿਰਪਾ ਕਰਕੇ ਰਾਫ਼ੇਲ ਡੀਲ,ਕਿਸਾਨਾਂ ਦੇ ਮੁੱਦੇ ਅਤੇ ਸੰਸਥਾਵਾਂ ਨੂੰ ਬਰਬਾਦ ਕਰਨ ਤੇ ਵੀ ਟਿਪਣੀ ਕਰੋ।’ ਅਸਲ ਵਿੱਚ ਬੀਜੇਪੀ ਮੰਤਰੀ ਗੜਕਰੀ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਭਾਜਪਾ ਵਰਕਰਾਂ ਨੂੰ ਆਪਣੀਆਂ ਘਰੇਲੂ ਜਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ ਹਨ, ਕਿਉਂਕਿ ਜੋ ਵਿਅਕਤੀ ਪ੍ਰੀਵਾਰ ਦਾ ਧਿਆਨ ਨਹੀਂ ਰੱਖ ਸਕਦਾ, ਉਹ ਦੇਸ਼ ਨੂੰ ਕੀ ਚਲਾਵੇਗਾ।
ਰਾਹੁਲ ਗਾਂਧੀ ਦੇ ਇਲਾਵਾ ਕਈ ਹੋਰ ਨੇਤਾ ਵੀ ਕੇਂਦਰੀ ਮੰਤਰੀ ਗੜਕਰੀ ਦੇ ਬਿਆਨਾਂ ਨੂੰ ਲੈ ਕੇ ਬੀਜੇਪੀ ਦੇ ਉਚ ਨੇਤਾਵਾਂ ਦੀ ਆਲੋਚਨਾ ਕਰ ਚੁੱਕੇ ਹਨ। ਕਾਂਗਰਸ ਦੇ ਬੁਲਾਰੇ ਮਨੀਸ਼ ਤਿਵਾਰੀ ਨੇ ਵੀ ਹਾਲ ਹੀ ਵਿੱਚ ਕਿਹਾ ਸੀ, ‘ਗੜਕਰੀ ਅਨੁਸਾਰ ; ਵਾਅਦੇ ਪੂਰੇ ਨਹੀਂ ਕਰਨ ਤੇ ਜਨਤਾ ਨੇਤਾਵਾਂ ਦੀ ਪਿਟਾਈ ਵੀ ਕਰਦੀ ਹੈ, ਉਸ ਸਮੇਂ ਉਨ੍ਹਾਂ ਦੇ ਨਿਸ਼ਾਨੇ ਤੇ ਮੋਦੀ ਅਤੇ ਨਜ਼ਰਾਂ ਪ੍ਰਧਾਨਮੰਤਰੀ ਦੀ ਕੁਰਸੀ ਤੇ ਸਨ।’ ਬੀਜੇਪੀ ਦੀ ਤਿੰਨ ਰਾਜਾਂ ਵਿੱਚ ਹੋਈ ਹਾਰ ਦੇ ਸਬੰਧ ਵਿੱਚ ਵੀ ਗੜਕਰੀ ਨੇ ਕਿਹਾ ਸੀ ਕਿ ਹਾਰ ਦੀ ਜਿੰਮੇਵਾਰੀ ਵੀ ਪਾਰਟੀ ਦੇ ਸਰਵਉਚ ਨੇਤਾਵਾਂ ਨੂੰ ਲੈਣੀ ਚਾਹੀਦੀ ਹੈ।
1. The #RafaleScam & Anil Ambani
2. Farmers’ Distress
3. Destruction of Institutions
“One who can not take care of home, can not manage country: Nitin Gadkari”
ਨਿਤਿਨ ਗੜਕਰੀ ਗਣਤੰਤਰ ਦਿਵਸ ਦੇ ਸਮਾਗਮ ਵਿੱਚ ਵੀ ਰਾਹੁਲ ਗਾਂਧੀ ਦੇ ਨਾਲ ਅਗਲੀ ਲਾਈਨ ਵਿੱਚ ਬੈਠੇ ਸਨ। ਇਸ ਤੋਂ ਪਹਿਲਾਂ ਵੀ ਉਹ ਆਪਣੇ ਬਿਆਨਾਂ ਵਿੱਚ ਪਹਿਲੇ ਪ੍ਰਧਾਨਮੰਤਰੀ ਜਵਾਹਰ ਲਾਲ ਨਹਿਰੂ ਅਤੇ ਸਾਬਕਾ ਪ੍ਰਧਾਨਮੰਤਰੀ ਇੰਦਰਾ ਗਾਂਧੀ ਦੀ ਤਾਰੀਫ਼ ਕਰ ਚੁੱਕੇ ਹਨ, ਜਦੋਂ ਕਿ ਮੋਦੀ ਆਪਣੇ ਹਰ ਭਾਸ਼ਣ ਵਿੱਚ ਉਨ੍ਹਾਂ ਨੂੰ ਪਾਣੀ ਪੀ-ਪੀ ਕੇ ਕੋਸਦੇ ਰਹਿੰਦੇ ਹਨ। ਮੋਦੀ ਨੇ ਆਪਣੇ ਪੰਜਾਂ ਸਾਲਾਂ ਦੇ ਕਾਰਜਕਾਲ ਦੌਰਾਨ ਕਾਂਗਰਸੀ ਨੇਤਾਵਾਂ ਦੀ ਬੁਰਾਈ ਕਰਨ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਕੀਤਾ।