ਉਹ ਵੀ ਲੋਕੋ ਰੱਬ ਦੇ ਬੰਦੇ,
ਤਰਸਣ ਜਿਹੜੇ ਰੋਟੀ ਨੂੰ।
ਦਿਲ ਉਤੇ ਕਦੇ ਨਾ ਲਾਉਂਦੇ
ਕਿਰਤੀ ਕਿਸਮਤ ਖੋਟੀ ਨੂੰ।
ਗੋਦੀ ‘ਚ ਕੋਈ ਭੁੱਖਾ ਬੱਚਾ
ਰੀਂ-ਰੀਂ ਕਰਦਾ ਰਹਿੰਦਾ ਹੈ,
ਚਾਹ ਦੀ ਬੋਤਲ ਭਰਦੀ ਮਾਂ
ਪਾ ਕੇ ਦੁੱਧ ਬਨਾਉੇਟੀ ਨੂੰ।
ਗਰਭਣ ਨਾਰਾਂ ਰੋੜੀ ਕੁੱਟਣ
‘ਤੇ ਸੁਪਨੇ ਲੈਵਣ ਬੱਚੇ ਦੇ,
ਫਿਰ ਵੀ ਨੇ ਵੰਗਾਰਦੀਆਂ
ਜੀਵਨ ਦੀ ਉੱਚੀ ਚੋਟੀ ਨੂੰ।
ਦੇਸ਼ ਮੇਰੇ ਦੇ ਨੇਤਾ ਜੀ ਨੇ
ਲੋਕ ਰਾਜ ਦੀ ਖੇਹ ਉਡਾਈ
ਮਤਲਬ ਖਾਤਰ ਛਡ ਜਾਂਦੇ
ਜੋ ਆਪਣੀ ਪੱਕੀ ਜੋਟੀ ਨੂੰ।
‘ਸੁਹਲ’ ਜੋ ਦਰਵੇਸ਼ ਦਰਿੰਦੇ
ਮਾਸਾ-ਹਾਰੀ, ਸਾਕਾ-ਹਾਰੀ,
ਝੂੱਠਾ ਭਾਸ਼ਣ ਦੇਵਣ ਸਾਰੇ
ਪੱਗੜੀ , ਧੋਤੀ, ਟੋਪੀ ਨੂੰ।