ਫ਼ਤਹਿਗੜ੍ਹ ਸਾਹਿਬ – “ਸੱਭ ਤੋਂ ਪਹਿਲੇ ਮੈਂ ਇਸ ਮਹਾਨ ਦਿਹਾੜੇ ਉਤੇ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੇ ਪਹੁੰਚੇ ਗੁਰੂ ਰੂਪ ਖ਼ਾਲਸਾ ਤੋਂ ਆਪਣੀ ਅੰਤਰ-ਆਤਮਾ ਤੋਂ ਮੁਆਫ਼ੀ ਮੰਗਦਾ ਹਾਂ ਕਿ ਅੱਜ ਮੈਂ ਸੰਗਤਾਂ ਦੇ ਦਰਸਨਾਂ ਦੀ ਚਾਹਨਾ ਰੱਖਦੇ ਹੋਏ ਵੀ ਸਰੀਰਕ ਤੌਰ ਤੇ ਠੀਕ ਨਾ ਹੋਣ ਕਾਰਨ ਅਤੇ ਡਾਕਟਰਾਂ ਦੀ ਸਲਾਹ ਨੂੰ ਪ੍ਰਵਾਨ ਕਰਨ ਦੇ ਕਾਰਨ ਆਪ ਮਹਾਨ ਗੁਰੂ ਰੂਪ ਖ਼ਾਲਸਾ ਦੇ ਦਰਸ਼ਨ ਕਰਨ ਅਤੇ ਆਪ ਜੀ ਨਾਲ ਵਿਚਾਰ ਸਾਂਝੇ ਕਰਨ ਤੋਂ ਅਸਮਰੱਥ ਹਾਂ ਅਤੇ ਵੱਡੀ ਗਿਣਤੀ ਵਿਚ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਂਨ, ਜੰਮੂ-ਕਸ਼ਮੀਰ, ਦਿੱਲੀ ਆਦਿ ਸੂਬਿਆਂ ਤੋਂ ਆਈਆ ਸੰਗਤਾਂ, ਅਹੁਦੇਦਾਰਾਂ, ਵਰਕਰ, ਪਾਰਟੀ ਹਮਦਰਦਾਂ ਦਾ ਤਹਿ ਦਿਲੋਂ ਧੰਨਵਾਦੀ ਹੋਣ ਦੇ ਨਾਲ-ਨਾਲ ਸੰਗਤਾਂ ਲਈ ਗੁਰੂ ਕੇ ਲੰਗਰ, ਰਹਿਣ ਅਤੇ ਹੋਰ ਪ੍ਰਬੰਧ ਕਰਨ ਹਿੱਤ ਸ੍ਰੀ ਫ਼ਤਹਿਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਦੇ ਮੈਨੇਜਰ ਸ. ਅਮਰਜੀਤ ਸਿੰਘ, ਸਟਾਫ਼ ਅਤੇ ਪ੍ਰਸ਼ਾਸ਼ਨ ਦਾ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਹਮੇਸ਼ਾਂ ਦੀ ਤਰ੍ਹਾਂ ਸਾਡੇ ਇਸ ਜਮਹੂਰੀਅਤ ਅਤੇ ਅਮਨ ਪਸੰਦ ਸਮਾਗਮ ਵਿਚ ਹਰ ਤਰ੍ਹਾਂ ਸਹਿਯੋਗ ਦਿੱਤਾ ਹੈ । ਇਸਦੇ ਨਾਲ ਹੀ ਧੁਰ ਆਤਮਾ ਤੋਂ ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫ਼ਤਹਿ ਸਿੰਘ, ਸ਼ਹੀਦ ਮਾਤਾ ਗੁਜਰ ਕੌਰ ਅਤੇ ਸ਼ਹੀਦ ਬਾਬਾ ਮੋਤੀ ਸਿੰਘ ਮਹਿਰਾ ਦੇ ਸੁਕਰ ਗੁਜਾਰ ਹਾਂ ਜਿਨ੍ਹਾਂ ਨੇ ਸਾਨੂੰ ਲੰਮੇ ਸਮੇਂ ਤੋਂ ਵੱਡੀ ਸ਼ਕਤੀ, ਦ੍ਰਿੜਤਾ ਅਤੇ ਸੰਜੀਦਗੀ ਦੀ ਬਖਸਿ਼ਸ਼ ਕਰਕੇ ਨਿਰੰਤਰ ਸਾਡੇ ਕੋਲੋ ਇਹ ਸੇਵਾ ਕਰਵਾਉਦੇ ਆ ਰਹੇ ਹਨ ਤੇ ਸਾਡੇ ਉਤੇ ਇਸ ਕੌਮੀ ਮਿਸ਼ਨ ਦੀ ਇਸ ਪ੍ਰਾਪਤੀ ਲਈ ਵੱਡੀ ਮੇਹਰ ਕੀਤੀ ਹੋਈ ਹੈ । ਸਾਡੇ ਗੁਰੂ ਸਾਹਿਬਾਨ ਨੇ ਬਹੁਤ ਪਹਿਲੇ ਸਿੱਖ ਕੌਮ ਦੀ ਵੱਖਰੀ ਤੇ ਅਣਖੀਲੀ ਪਹਿਚਾਣ ਬਾਰੇ ਇਹ ਸ਼ਬਦ ਉਚਾਰਕੇ ਕਿ ਨਾ ਹਮ ਹਿੰਦੂ ਨਾ ਮੁਸਲਮਾਨ ਅਤੇ ਇਨ ਗਰੀਬ ਸਿੱਖਨੁ ਕੋ ਦੇਊ ਪਾਤਸ਼ਾਹੀ ਰਾਹੀ ਪ੍ਰਤੱਖ ਕਰ ਦਿੱਤਾ ਸੀ ਕਿ ਸਿੱਖ ਕੌਮ ਇਕ ਵੱਖਰੀ ਕੌਮ ਹੈ । ਜੋ ਗੁਲਾਮੀਅਤ ਨੂੰ ਕਦੀ ਵੀ ਪ੍ਰਵਾਨ ਨਹੀਂ ਕਰਦੀ । ਲੇਕਿਨ ਸਾਡੇ ਬੀਤੇ ਸਮੇਂ ਦੇ ਆਗੂਆਂ ਮਾਸਟਰ ਤਾਰਾ ਸਿੰਘ ਅਤੇ ਬਾਬਾ ਖੜਕ ਸਿੰਘ ਨੇ ਕੌਮ ਦੇ ਆਜ਼ਾਦੀ ਦੇ ਮਿਸ਼ਨ ਨੂੰ ਪੂਰਨ ਰੂਪ ਵਿਚ ਪ੍ਰਾਪਤ ਕਰਨ ਦੀ ਬਜਾਇ ਉਸ ਸਮੇਂ ਦੀ ਕਾਂਗਰਸ ਪਾਰਟੀ ਨਾਲ ਮਿਲਕੇ ਸਿੱਖ ਕੌਮ ਦੀ ਵੱਖਰੀ ਤੇ ਅਣਖੀਲੀ ਪਹਿਚਾਣ ਨੂੰ ਕਾਇਮ ਕਰਨ ਤੋਂ ਮੂੰਹ ਮੋੜ ਲਿਆ । ਲੇਕਿਨ ਜਦੋਂ ਤੋਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਨ ਮਨੁੱਖਤਾ ਪੱਖੀ ਅਤੇ ਆਜ਼ਾਦੀ ਪੱਖੀ ਸੋਚ ਉਤੇ ਪਹਿਰਾ ਦਿੰਦੇ ਹੋਏ ‘ਖ਼ਾਲਿਸਤਾਨ’ ਨੂੰ ਕਾਇਮ ਕਰਨ ਹਿੱਤ ਗੁਰੂ ਸਿਧਾਤਾਂ ਤੇ ਪ੍ਰੰਪਰਾਵਾਂ ਰਾਹੀ ਸੰਘਰਸ਼ ਸੁਰੂ ਕੀਤਾ ਅਤੇ ਤਿੰਨ ਪ੍ਰਮਾਣੂ ਤਾਕਤਾਂ ਨਾਲ ਲੈਸ ਮੁਲਕਾਂ ਸੋਵੀਅਤ ਰੂਸ, ਬਰਤਾਨੀਆ, ਇੰਡੀਆਂ ਦੀਆਂ ਤਿੰਨ ਫ਼ੌਜਾਂ ਵੱਲੋਂ ਸਾਂਝੇ ਤੌਰ ਤੇ ਮੁਕਾਬਲਾ ਕਰਦੇ ਹੋਏ 72 ਘੰਟੇ ਤੱਕ ਇਨ੍ਹਾਂ ਤਿੰਨੇ ਮੁਲਕਾਂ ਦੀਆਂ ਫ਼ੌਜਾਂ ਦਾ ਮੁਕਾਬਲਾ ਕਰਦੇ ਹੋਏ ਮਹਾਨ ਸ਼ਹਾਦਤ ਦਿੱਤੀ । ਉਸ ਉਪਰੰਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨਿਰੰਤਰ 35 ਸਾਲਾ ਤੋਂ ਜਮਹੂਰੀਅਤ ਅਤੇ ਅਮਨਮਈ ਤਰੀਕੇ ਸਿੱਖ ਕੌਮ ਦੀ ਆਜ਼ਾਦੀ ਦੇ ਮਿਸ਼ਨ ਖ਼ਾਲਿਸਤਾਨ ਨੂੰ ਪ੍ਰਾਪਤ ਕਰਨ ਲਈ ਦ੍ਰਿੜਤਾ ਨਾਲ ਲੜਦਾ ਆ ਰਿਹਾ ਹੈ ਅਤੇ ਅਸੀਂ ਬੀਤੇ ਸਮੇਂ ਦੇ ਆਗੂਆਂ ਦੀ ਤਰ੍ਹਾਂ ਕਤਈ ਅਜਿਹੀ ਗਲਤੀ ਨਹੀਂ ਕਰਾਂਗੇ ਕਿ ਸਿੱਖ ਕੌਮ ਦੀ ਵੱਖਰੀ ਪਹਿਚਾਣ ਨੂੰ ਅਤੇ ਆਜ਼ਾਦੀ ਨੂੰ ਪ੍ਰਗਟਾਉਦਾ ਹੋਇਆ ਖ਼ਾਲਿਸਤਾਨ ਮੁਲਕ ਕੌਮਾਂਤਰੀ ਨਿਯਮਾਂ ਤੇ ਲੀਹਾਂ ਤੇ ਬਣਨ ਤੋਂ ਰੁਕੇ।”
ਇਹ ਵਿਚਾਰ ਸਿੱਖ ਕੌਮ ਦੇ ਕੁਰਬਾਨੀ ਤੇ ਮੁਜੱਸਮੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਇਸ ਮਹਾਨ ਮੌਕੇ ਤੇ ਪਾਰਟੀ ਦੇ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਸ. ਇਕਬਾਲ ਸਿੰਘ ਟਿਵਾਣਾ ਰਾਹੀ ਭੇਜੇ ਸੰਦੇਸ਼ ਰਾਹੀ ਸਿੱਖ ਕੌਮ ਨਾਲ ਸਾਂਝੇ ਕੀਤੇ । ਉਨ੍ਹਾਂ ਭਾਈ ਧਿਆਨ ਸਿੰਘ ਜੀ ਮੰਡ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਬਰਗਾੜੀ ਮੋਰਚੇ ਦੀ ਸੁਚੱਜੀ ਅਤੇ ਸੁਹਿਰਦਤਾ ਨਾਲ ਅਗਵਾਈ ਕਰਦੇ ਹੋਏ ਜੋ ਸਫ਼ਲਤਾ ਪੂਰਵਕ ਸੰਘਰਸ਼ ਨੂੰ ਤੋਰਿਆ ਹੈ ਅਤੇ ਕੌਮੀ ਮਸਲਿਆ ਨੂੰ ਹੱਲ ਕਰਵਾਉਣ ਲਈ ਸਲਾਘਾਯੋਗ ਉਦਮ ਕੀਤੇ ਹਨ । ਉਨ੍ਹਾਂ ਨੂੰ ਸਾਡੀ ਅਪੀਲ ਹੈ ਕਿ ਉਹ ਇਸੇ ਤਰ੍ਹਾਂ ਦ੍ਰਿੜਤਾ ਨਾਲ ਅਗਲੇ ਕੌਮੀ ਸੰਘਰਸ਼ ਅਤੇ ਜੋ ਲੋਕ ਸਭਾ ਚੋਣਾਂ ਦਾ ਇਮਤਿਹਾਨ ਆ ਰਿਹਾ ਹੈ, ਉਹ ਸਿੱਖ ਕੌਮ ਨੂੰ ਲਾਮਬੰਦ ਕਰਦੇ ਹੋਏ ਬਰਗਾੜੀ ਮੋਰਚੇ ਦੀਆਂ ਸਮੁੱਚੀਆ ਜਥੇਬੰਦੀਆਂ ਵੱਲੋਂ ਐਲਾਨੇ ਗਏ ਤੇ ਐਲਾਨੇ ਜਾਣ ਵਾਲੇ ਉਮੀਦਵਾਰਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ‘ਮੀਰੀ-ਪੀਰੀ’ ਦੇ ਮਹਾਨ ਸਿਧਾਂਤ ਤੋਂ ਅਗਵਾਈ ਲੈਦੇ ਹੋਏ ਇਸ ਸਿਆਸੀ ਲੜਾਈ ਦੀ ਵੀ ਅਗਵਾਈ ਕਰਨ ਅਤੇ ਕੌਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਹਾਨ ਸੰਸਥਾਂ ਦੀ ਅਗਵਾਈ ਹੇਠ ਇਕੱਤਰ ਕਰਨ ਵਿਚ ਆਪਣੀਆ ਅਣਥੱਕ ਕੋਸਿ਼ਸ਼ਾਂ ਜਾਰੀ ਰੱਖਣ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਜਥੇਦਾਰ ਸਾਹਿਬ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਧਾਰਮਿਕ ਤੇ ਸਿਆਸੀ ਤੌਰ ਤੇ ਅਡੋਲ ਅਗਵਾਈ ਦਿੰਦੇ ਰਹਿਣਗੇ ਅਤੇ ਕੌਮੀ ਮਿਸ਼ਨ ਖ਼ਾਲਿਸਤਾਨ ਨੂੰ ਪ੍ਰਾਪਤ ਕਰਨ ਲਈ ਆਪਣੀਆ ਵਿਦਵਤਾ ਅਤੇ ਬੌਧਿਕ ਭਰੇ ਅਮਲਾਂ ਤੇ ਵਿਚਾਰਾਂ ਨੂੰ ਸਿੱਖ ਕੌਮ ਤੱਕ ਪਹੁੰਚਾਉਦੇ ਰਹਿਣਗੇ। ਸ. ਮਾਨ ਨੇ ਭੇਜੇ ਆਪਣੇ ਸੁਨੇਹੇ ਵਿਚ ਅਮਰੀਕਾ ਦੀ ਸ੍ਰੀ ਟਰੰਪ ਹਕੂਮਤ ਨੂੰ ਮਨੁੱਖੀ ਤੇ ਜਮਹੂਰੀ ਲੀਹਾਂ ਉਤੇ ਅਪੀਲ ਕਰਦੇ ਹੋਏ ਕਿਹਾ ਕਿ ਅਮਰੀਕਾ ਵੱਲੋਂ ਵੈਨੇਜੁਏਲਾ ਮੁਲਕ ਦੀਆਂ ਚੋਣਾਂ ਕਰਵਾਉਣ ਲਈ ਯੂ.ਐਨ. ਨੂੰ ਪਹੁੰਚ ਕਰਨਾ ਚੰਗਾਂ ਉਦਮ ਹੈ, ਪਰ ਅਮਰੀਕਾ ਦਾ ਵੱਡਾ ਮੁਲਕ ਸਿੱਖ ਕੌਮ ਦੀ ਪਾਰਲੀਮੈਂਟ ਜਿਸ ਨੂੰ ਕਾਨੂੰਨੀ ਮਾਨਤਾ ਪ੍ਰਾਪਤ ਹੈ ਅਤੇ ਕਾਨੂੰਨ ਅਨੁਸਾਰ ਹੋਂਦ ਵਿਚ ਆਈ ਹੋਈ ਹੈ, ਉਸਦੀਆਂ ਤਿੰਨ ਸਾਲ ਤੋਂ ਮੁਤੱਸਵੀ ਇੰਡੀਅਨ ਹੁਕਮਰਾਨਾਂ ਵੱਲੋਂ ਜੋ ਚੋਣਾਂ ਨਹੀਂ ਕਰਵਾਈਆ ਜਾ ਰਹੀਆ, ਉਸਦੀ ਗੱਲ ਅਮਰੀਕਾ ਕਿਉਂ ਨਹੀਂ ਕਰਦਾ ? ਸ. ਮਾਨ ਨੇ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਸ੍ਰੀ ਇਮਰਾਨ ਖਾਨ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਦਰਸ਼ਨ-ਦੀਦਾਰੇ ਲਈ ਖੋਲਣ ਅਤੇ ਸਰਹੱਦ ਉਤੇ ਤੁਰੰਤ ਹੀ ਵੀਜੇ ਪ੍ਰਦਾਨ ਕਰਨ, ਸ੍ਰੀ ਕਰਤਾਰਪੁਰ ਸਾਹਿਬ ਦੇ ਨਾਲ ਲੱਗਦੇ ਜੰਗਲ ਨੂੰ ਗੁਰੂ ਨਾਨਕ ਸਾਹਿਬ ਦਾ ਨਾਮ ਦੇ ਕੇ ਉਨ੍ਹਾਂ ਵੱਲੋਂ ਆਪਣੇ ਹੱਥੀ ਕੀਤੀ ਗਈ ਖੇਤੀ ਦੇ ਮਹੱਤਵ ਨੂੰ ਪ੍ਰਗਟਾਉਣ ਲਈ ਕੀਤੇ ਜਾ ਰਹੇ ਮਨੁੱਖਤਾ ਪੱਖੀ ਉਦਮਾਂ ਦੀ ਸਲਾਘਾ ਕਰਦੇ ਹੋਏ ਸਿੱਖ ਕੌਮ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਉਚੇਚੇ ਤੌਰ ਤੇ ਧੰਨਵਾਦ ਕੀਤਾ । ਸ. ਮਾਨ ਨੇ ਕਿਹਾ ਕਿ ਹਿੰਦੂਤਵ ਹੁਕਮਰਾਨਾਂ ਨੇ ਪਹਿਲੇ ਬਲਿਊ ਸਟਾਰ ਫ਼ੌਜੀ ਹਮਲੇ ਰਾਹੀ ਫਿਰ ਨਵੰਬਰ 1984 ਵਿਚ ਸਿੱਖ ਕਤਲੇਆਮ ਤੇ ਨਸ਼ਲਕੁਸੀ ਕੀਤੀ । 2000 ਵਿਚ ਚਿੱਠੀ ਸਿੰਘ ਪੁਰਾ (ਜੰਮੂ-ਕਸ਼ਮੀਰ) ਵਿਚ 43 ਸਿੱਖਾਂ ਦਾ ਕਤਲੇਆਮ ਕੀਤਾ, 2013 ਵਿਚ 60 ਹਜ਼ਾਰ ਸਿੱਖਾਂ ਨੂੰ ਗੁਜਰਾਤ ਵਿਚੋਂ ਜ਼ਬਰੀ ਬੇਜ਼ਮੀਨੇ ਤੇ ਬੇਘਰ ਕਰ ਦਿੱਤਾ । ਕਿਸੇ ਵੀ ਦੋਸ਼ੀ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਕੇ ਸਜ਼ਾ ਨਹੀਂ ਦਿੱਤੀ ਗਈ । ਅਸੀਂ ਸਤਿਕਾਰਯੋਗ ਬੀਬੀ ਜਗਦੀਸ਼ ਕੌਰ ਜੀ ਦਾ ਇਸ ਇਕੱਠ ਵਿਚ ਸਨਮਾਨ ਕਰਦੇ ਹੋਏ ਫਖ਼ਰ ਮਹਿਸੂਸ ਕਰਦੇ ਹਾਂ ਕਿ ਜਿਨ੍ਹਾਂ ਨੇ ਵੱਡੇ ਦੁੱਖਾਂ-ਕਸਟਾਂ, ਕੌਮੀ ਉਤਰਾਅ-ਚੜ੍ਹਾਵਾਂ ਅਤੇ ਆਪਣੇ ਜਾਨ ਦੀ ਵੀ ਪ੍ਰਵਾਹ ਨਾ ਕਰਦੇ ਹੋਏ ਕਾਨੂੰਨੀ ਲੜਾਈ ਲੜਦੇ ਹੋਏ ਸਿੱਖ ਕੌਮ ਦੇ ਕਾਤਲ ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਵਿਚ ਮੁੱਖ ਭੂਮਿਕਾ ਨਿਭਾਈ ਹੈ ਅਤੇ ਅਸੀਂ ਇਸ ਮਹਾਨ ਮੌਕੇ ਤੇ ਇਹ ਬਚਨ ਕਰਦੇ ਹਾਂ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਵੱਲੋਂ ਮਿੱਥੇ ਨਿਸ਼ਾਨੇ ਦੀ ਪ੍ਰਾਪਤੀ ਤੱਕ ਹਰ ਤਰ੍ਹਾਂ ਦੇ ਡਰ-ਭੈ ਤੇ ਦੁਨਿਆਵੀ ਵਲਗਣਾਂ ਤੋਂ ਮੁਕਤ ਸੰਘਰਸ਼ ਕਰਦੇ ਰਹਾਂਗੇ ਅਤੇ ਸਿੱਖ ਕੌਮ ਨਾਲ ਹੁਕਮਰਾਨਾਂ ਵੱਲੋਂ ਕੀਤੀਆ ਜਾ ਰਹੀਆ ਜਿਆਦਤੀਆ ਦਾ ਅੰਤ ਕਰਕੇ ਰਹਾਂਗੇ । ਸੰਤ ਜੀ ਦੇ ਇਸ 72ਵੇਂ ਜਨਮ ਦਿਹਾੜੇ ਤੇ ਸਹੀ ਰੂਪ ਵਿਚ ਇਹ ਮੁਬਾਰਕਬਾਦ ਹੋਵੇਗੀ ਕਿ ਸਿੱਖ ਕੌਮ ਇਸ ਕੌਮੀ ਮਿਸ਼ਨ ਤੇ ਕੇਦਰਿਤ ਹੁੰਦੀ ਹੋਈ ਕਿ ਤਿੰਨ ਦੁਸ਼ਮਣ ਮੁਲਕਾਂ ਚੀਨ, ਪਾਕਿਸਤਾਨ, ਇੰਡੀਆਂ ਦੇ ਵਿਚਕਾਰ ਜਿਥੇ ਸਿੱਖ ਵਸੋਂ ਵੱਸਦੀ ਹੈ, ਉਥੇ ਸਭ ਨੂੰ ਬਰਾਬਰਤਾ ਦੇ ਹੱਕ-ਅਧਿਕਾਰ ਦੇਣ ਵਾਲਾ ਇਨਸਾਫ਼ ਪਸੰਦ ਰਿਸ਼ਵਤ ਤੋਂ ਰਹਿਤ ਸਭ ਸਮਾਜਿਕ ਗੁਣਾਂ ਨਾਲ ਭਰਪੂਰ ਆਜ਼ਾਦ ਬਾਦਸ਼ਾਹੀ ਸਿੱਖ ਰਾਜ ਕਾਇਮ ਹੋਵੇ ਅਤੇ ਸਭ ਸਿੱਖ ਇਸ ਕੌਮੀ ਮਿਸ਼ਨ ਉਤੇ ਸੁਹਿਰਦ ਹੁੰਦੇ ਹੋਏ ਆਉਣ ਵਾਲੀਆ ਲੋਕ ਸਭਾ ਚੋਣਾਂ ਵਿਚ ਬਰਗਾੜੀ ਮੋਰਚੇ ਵੱਲੋਂ ਖੜ੍ਹੇ ਕੀਤੇ ਗਏ ਉਮੀਦਵਾਰਾਂ ਨੂੰ ਜਿਤਾਕੇ ਪਾਰਲੀਮੈਂਟ ਵਿਚ ਭੇਜਣ ਤਾਂ ਜੋ ਸਿੱਖ ਕੌਮ ਦੀ ਆਵਾਜ਼ ਕੌਮਾਂਤਰੀ ਪੱਧਰ ਤੇ ਹੋਰ ਉਜਾਗਰ ਹੋ ਸਕੇ । ਅੱਜ ਦੇ ਇਸ ਮਹਾਨ ਇਕੱਠ ਵਿਚ ਐਮਾਜੋਨ-ਫਲਿਪਕਾਰਟ ਵਰਗੀਆ ਹਿੰਦੂਤਵ ਕੰਪਨੀਆ ਵੱਲੋਂ ਮੈਟਾਂ ਉਤੇ ਸ੍ਰੀ ਦਰਬਾਰ ਸਾਹਿਬ ਦੀ ਫੋਟੋ ਲਗਾਉਣ ਦੀ ਸਾਜਿ਼ਸ ਦੀ ਨਿਖੇਧੀ, ਬਹਿਬਲ ਗੋਲੀ ਕਾਂਡ ਦੇ ਦੋਸੀ ਸਿਆਸਤਦਾਨ ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਤੇ ਸੁਮੇਧ ਸੈਣੀ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ, ਸ. ਰਵਿੰਦਰ ਸਿੰਘ, ਸ. ਰਣਜੀਤ ਸਿੰਘ, ਸ. ਸੁਰਜੀਤ ਸਿੰਘ ਉਤੇ ਪ੍ਰਕਾਸਿ਼ਤ ਲਿਟਰੇਚਰ ਨੂੰ ਆਧਾਰ ਬਣਾਕੇ ਉਮਰ ਕੈਦ ਦੀ ਸਜ਼ਾ ਸੁਣਾਉਣਾ ਅਤੇ ਸੁਪਰੀਮ ਕੋਰਟ ਦੇ ਵਕੀਲ ਸ. ਅੰਮ੍ਰਿਤਪਾਲ ਸਿੰਘ ਨੂੰ ਆਪਣੇ ਧਾਰਮਿਕ ਚਿੰਨ੍ਹ ਸ੍ਰੀ ਸਾਹਿਬ ਸਾਹਿਤ ਅੰਦਰ ਜਾਣ ਤੋਂ ਰੋਕਣਾ ਮੁਤੱਸਵੀ ਸੋਚ ਦਾ ਨਤੀਜਾ, ਬਰਗਾੜੀ ਮੋਰਚੇ ਦੇ ਡਿਕਟੇਟਰ ਭਾਈ ਧਿਆਨ ਸਿੰਘ ਮੰਡ ਵੱਲੋਂ ਐਲਾਨੇ ਗਏ ਲੋਕ ਸਭਾ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਦੇ ਨਾਲ-ਨਾਲ ਜਥੇਦਾਰ ਸਾਹਿਬਾਨ ਨੂੰ ਇਸੇ ਤਰ੍ਹਾਂ ਅਗਵਾਈ ਜਾਰੀ ਰੱਖਣ ਦੀ ਅਪੀਲ, ਅਮਰੀਕਾ ਦੀ ਕੈਲੀਫੋਰਨੀਆ ਯੂਨੀਵਰਸਿਟੀ ਧੰਨ ਕੌਰ ਸਹੋਤਾ ਚੇਅਰ ਦੇ ਸਿੱਖ ਬੀਬੀ ਅਨੀਤ ਕੌਰ ਹੁੰਦਲ ਦੇ ਮੁੱਖੀ ਬਣਨ ਤੇ ਵਧਾਈ, ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਵੀਜਾ ਰਹਿਤ ਕਰਨ ਦੀ ਮੰਗ ਦੇ ਨਾਲ-ਨਾਲ ਜਨਾਬ ਇਮਰਾਨ ਖਾਨ ਦਾ ਉਚੇਚੇ ਤੌਰ ਤੇ ਧੰਨਵਾਦ, ਸ. ਸਰਬਜੀਤ ਸਿੰਘ ਘੁੰਮਣ ਵੱਲੋਂ ਪੰਜਾਬ ਦੇ ਬੁੱਚੜ ਦੇ ਸਿਰਲੇਖ ਹੇਠ ਲਿਖੀ ਕਿਤਾਬ ਪ੍ਰਸ਼ੰਸ਼ਾਂਯੋਗ ਉਦਮ, ਸੱਜਣ ਕੁਮਾਰ ਨੂੰ ਹੋਈ ਸਜ਼ਾਂ ਦਰੁਸਤ ਬਾਕੀ ਕਾਤਲਾਂ ਨੂੰ ਵੀ ਤੁਰੰਤ ਸਜ਼ਾਂ ਦੇਣ ਦੀ ਮੰਗ, ਰਾਜਸਥਾਂਨ ਦੀਆਂ ਸਰਹੱਦਾਂ ਹਿੰਦੂ ਕੋਲ ਮੱਲ੍ਹ, ਸੁਲੇਮਾਨਕੀ, ਅਨੂਪਗੜ੍ਹ, ਵਾਹਗਾ, ਹੁਸੈਨੀਵਾਲਾ ਨੂੰ ਖੋਲਣ ਦੀ ਮੰਗ, ਕਸ਼ਮੀਰ, ਬਿਹਾਰ, ਛਤੀਸਗੜ੍ਹ, ਅਸਾਮ, ਮਹਾਂਰਾਸਟਰਾਂ, ਮਨੀਪੁਰ, ਨਾਗਾਲੈਡ ਆਦਿ ਸੂਬਿਆਂ ਵਿਚ ਫ਼ੌਜ ਵੱਲੋਂ ਮਨੁੱਖਤਾ ਦਾ ਕਤਲੇਆਮ ਬੰਦ ਹੋਵੇ, ਪੰਜਾਬ ਨੂੰ ਪਾਕਿ-ਚੀਨ ਇਕੋਨੋਮਿਕ ਕੋਰੀਡੋਰ ਨਾਲ ਜੋੜਿਆ ਜਾਵੇ, ਜਿੰਮੀਦਾਰਾਂ ਦੀਆਂ ਫ਼ਸਲਾਂ ਕੀਮਤ ਸੂਚਕ ਅੰਕ ਨਾਲ ਜੋੜਕੇ ਸੁਆਮੀਨਾਥਨ ਰਿਪੋਰਟ ਲਾਗੂ ਕੀਤੀ ਜਾਵੇ, ਸਿੱਖ ਰੈਫਰੈਸ ਲਾਈਬ੍ਰੇਰੀ-ਤੋਸਾਖਾਨਾ ਵਿਚੋਂ ਬਲਿਊ ਸਟਾਰ ਦੌਰਾਨ ਲੁੱਟੇ ਗਏ ਬੇਸ਼ਕੀਮਤੀ ਸਮਾਨ ਅਤੇ ਇਤਿਹਾਸ ਵਾਪਿਸ ਕੀਤਾ ਜਾਵੇ, ਐਸ.ਜੀ.ਪੀ.ਸੀ. ਦੀਆਂ ਜਰਨਲ ਚੋਣਾਂ ਤੁਰੰਤ ਕਰਵਾਈਆ ਜਾਣ, ਸੜਕਾਂ ਉਤੇ ਡੰਗਰਾਂ-ਵੱਛਿਆ ਦਾ ਘੁੰਮਣਾ ਅਤਿ ਦੁੱਖਦਾਇਕ, ਪੰਜਾਬ ਦੇ ਬਿਜਲੀ, ਪਾਣੀਆਂ ਅਤੇ ਡੈਂਮਾਂ ਦੀ ਰਿਅਲਟੀ ਕੀਮਤ ਦਾ ਭੁਗਤਾਨ ਹੋਵੇ, ਗੁਜਰਾਤ ਦੇ ਉਜਾੜੇ ਗਏ 60 ਹਜ਼ਾਰ ਸਿੱਖਾਂ ਦਾ ਮੁੜ ਵਸੇਬਾ, ਰੰਘਰੇਟਿਆ, ਬੀਬੀਆ, ਘੱਟ ਗਿਣਤੀ ਕੌਮਾਂ ਨੂੰ ਬਰਾਬਰਤਾ ਦੇ ਹੱਕ ਦੇ ਨਾਲ-ਨਾਲ ਉਨ੍ਹਾਂ ਦੇ ਜਾਨ-ਮਾਲ ਦੀ ਹਿਫਾਜਤ ਦਾ ਉਚੇਚਾ ਪ੍ਰਬੰਧ ਕੀਤਾ ਜਾਵੇ, ਸਿੱਖ ਕੌਮ ਦੇ ਸਭ ਮਸਲਿਆ ਦਾ ਇਕੋ ਇਕ ਹੱਲ ਜਮਹੂਰੀਅਤ ਅਤੇ ਅਮਨਮਈ ਤਰੀਕੇ ਤਿੰਨ ਪ੍ਰਮਾਣੂ ਤਾਕਤਾਂ ਨਾਲ ਲੈਂਸ ਮੁਲਕਾਂ ਦੇ ਵਿਚਕਾਰ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਚੰਡੀਗੜ੍ਹ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦੇ ਕੱਛ ਵਿਚ ਤੁਰੰਤ ਖ਼ਾਲਿਸਤਾਨ ਕਾਇਮ ਕੀਤਾ ਜਾਵੇ ।