ਸ੍ਰੀਨਗਰ – ਜੰਮੂ-ਕਸ਼ਮੀਰ ਦੀ ਸਾਬਕਾ ਮੁੱਖਮੰਤਰੀ ਅਤੇ ਪੀਡੀਪੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਪਾਕਿਸਤਾਨ ਨਾਲ ਜੰਗ ਦੀ ਪੈਰਵੀ ਕਰਨ ਵਾਲਿਆਂ ਨੂੰ ਅਸਲੀ ਜਾਹਿਲ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਬੇਸ਼ੱਕ ਮੈਨੂੰ ਦੇਸ਼ ਵਿਰੋਧੀ ਕਹੋ, ਪਰ ਮੈਂ ਹਵਾਈ ਸੈਨਾ ਦੀ ਸਟਰਾਈਕ ਜਾਂ ਇਸ ਦੇ ਬਾਅਦ ਯੁੱਧ ਕਰਨ ਦਾ ਸਮੱਰਥਨ ਨਹੀਂ ਕਰਦੀ।
ਉਨ੍ਹਾਂ ਨੇ ਟਵੀਟ ਵਿੱਚ ਲਿਖਿਆ ਹੈ ਕਿ ਮੈਂ ਸ਼ਾਂਤੀ ਦਾ ਸਮੱਰਥਨ ਕਰਦੀ ਹਾਂ, ਜਾਨਾਂ ਕੁਰਬਾਨ ਕਰਨ ਦੀ ਜਗ੍ਹਾ ਉਨ੍ਹਾਂ ਨੂੰ ਬਚਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਮੈਂ ਅਜਿਹੇ ਲੋਕਾਂ ਦੇ ਨਾਲ ਸਹਿਮੱਤ ਨਹੀਂ ਹਾਂ, ਜੋ ਯੁੱਧ ਦੀ ਮੰਗ ਕਰਕੇ ਦੇਸ਼ਭਗਤੀ ਦਾ ਸਬੂਤ ਦੇਣ ਦੇ ਲਈ ਕਹਿ ਰਹੇ ਹਨ।
ਮਹਿਬੂਬਾ ਮੁਫ਼ਤੀ ਨੇ ਇਹ ਵੀ ਲਿਖਿਆ ਹੈ ਕਿ ਜਦੋਂ ਪਾਕਿਸਤਾਨ ਆਪਣੇ ਇਲਾਕੇ ਵਿੱਚ ਕੋਈ ਮੌਤ ਨਾ ਹੋਣ ਦਾ ਦਾਅਵਾ ਕਰ ਕੇ ਸੰਕੇਤ ਦੇ ਰਿਹਾ ਹੈ ਕਿ ਉਹ ਸਮਝੌਤੇ ਦੇ ਮੂਡ ਵਿੱਚ ਹੈ ਤਾਂ ਉਸ ਸਮੇਂ ਹਾਲਾਤ ਵਿਗਾੜਨਾ ਸਹੀ ਨਹੀਂ ਹੈ। ਜੇ ਅਜਿਹਾ ਹੁੰਦਾ ਹੈ ਤਾਂ ਇਸ ਦਾ ਸੱਭ ਤੋਂ ਵੱਧ ਨੁਕਸਾਨ ਕਸ਼ਮੀਰੀਆਂ ਨੂੰ ਹੀ ਹੋਵੇਗਾ।