ਚੰਡੀਗੜ੍ਹ – ਭਾਰਤ ਅਤੇ ਪਾਕਿਸਤਾਨ ਦਰਮਿਆਨ ਵੱਧੇ ਹੋਏ ਤਣਾਅ ਦੇ ਮਾਹੌਲ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਨੇ ਸਹੀ, ਸੱਚਾ ਅਤੇ ਦਲੇਰਾਨਾ ਬਿਆਨ ਦੇ ਕੇ ਦੇਸ਼ ਦੇ ਹਿੱਤਾਂ ਅਤੇ ਮਨੁੱਖਤਾ ਸਬੰਧੀ ਆਪਣੀ ਚੰਗੀ ਸੋਚ ਦੀ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਨੇ ਪਾਕਿਸਤਾਨ ਨਾਲ ਗੱਲਬਾਤ ਕਰਨ ਦੀ ਵਕਾਲਤ ਕੀਤੀ ਹੈ ਅਤੇ ਭਾਰਤੀ ਪਾਇਲਟ ਅਭਿਨੰਦਨ ਦੀ ਰਿਹਾਈ ਦੇ ਲਈ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਦਾ ਧੰਨਵਾਦ ਕੀਤਾ ਹੈ। ਨੈਤਿਕ ਤੌਰ ਤੇ ਮੋਦੀ ਨੂੰ ਇਮਰਾਨ ਖਾਨ ਦਾ ਧੰਨਵਾਦ ਕਰਨਾ ਚਾਹੀਦਾ ਸੀ ਪਰ ਉਸ ਨੇ ਆਪਣਾ ਉਜੱਡ ਰਵਈਆ ਹੀ ਬਰਕਰਾਰ ਰੱਖਿਆ।
ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵੀਟ ਵਿੱਚ ਕਿਹਾ ਹੈ ਕਿ ਇਮਰਾਨ ਖਾਨ ਹਰ ਚੰਗਾ ਕੰਮ ਆਪਣੇ ਲਈ ਰਸਤਾ ਖੁਦ ਬਣਾਉਦਾ ਹੈ। ਆਪਦੇ ਇੱਕ ਚੰਗੇ ਫੈਂਸਲੇ ਨਾਲ ਕਰੋੜਾਂ ਲੋਕ ਖੁਸ਼ ਹਨ। ਇੱਕ ਦੇਸ਼ ਵਿੱਚ ਖੁਸ਼ੀ ਦੀ ਲਹਿਰ ਹੈ। ਮੈਂ ਅਭਿਨੰਦਨ ਦੇ ਪਰਿਵਾਰ ਅਤੇ ਉਸ ਦੇ ਲਈ ਦੁਆ ਮੰਗਣ ਵਾਲੇ ਹਰ ਵਿਅਕਤੀ ਦੇ ਲਈ ਬਹੁਤ ਖੁਸ਼ ਹਾਂ।
ਮੌਜੂਦਾ ਹਾਲਾਤ ਵਿੱਚ ਬੇਸ਼ਕ ਕਾਂਗਰਸ ਵੀ ਉਸ ਦੇ ਇਨ੍ਹਾਂ ਵਿਚਾਰਾਂ ਨਾਲ ਸਹਿਮੱਤ ਨਹੀਂ ਹੈ। ਸਿੱਧੂ ਨੇ ਕਿਹਾ ਕਿ ਮੈਂ ਉਨ੍ਹਾਂ ਲੀਡਰਾਂ ਦੇ ਵਿਰੋਧ ਵਿੱਚ ਖੜ੍ਹਾ ਹਾਂ ਜੋ ਬਹਿਸ ਨੂੰ ਸ਼ਾਂਤ ਕਰਵਾਉਣ ਦੇ ਲਈ ਸਾਈਬਰ ਸੈਨਾ ਅਤੇ ਗੁੰਡਿਆਂ ਦੀ ਵਸਾਖੀ ਦੇ ਆਸਰੇ ਰਾਜਨੀਤੀ ਕਰ ਰਹੇ ਹਨ। ਉਨ੍ਹਾਂ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਸਾਰਾ ਦੇਸ਼ ਹੱਥ ਧੋ ਕੇ ਪਾਕਿਸਤਾਨ ਦੇ ਖਿਲਾਫ਼ ਖੜ੍ਹਾ ਹੈ। ਸਿੱਧੂ ਨੇ ਆਪਣੇ ਸਟੈਂਡ ਤੇ ਦ੍ਰਿੜ ਰਹਿੰਦੇ ਹੋਏ ਦੋ ਸਫਿ਼ਆਂ ਦੀ ਅਪੀਲ ਜਾਰੀ ਕਰਕੇ ਗੌਰੀ ਲੰਕੇਸ਼,ਗੋਵਿੰਦ ਪੰਸਾਰੇ,ਐਮਐਮ ਕਲਬੁਰਗੀ, ਏਐਸਆਈ ਰਵਿੰਦਰ ਸਿੰਘ, ਨਜੀਬ ਅਤੇ ਰੋਹਿਤ ਵੇਮੁਲਾ ਵਰਗੇ ਲੋਕਾਂ ਦਾ ਉਦਾਹਰਣ ਦਿੱਤਾ।
ਸਿੱਧੂ ਨੇ ਆਪਣੀ ਅਪੀਲ ਵਿੱਚ ਕਿਹਾ ਹੈ ਕਿ ਸੱਚਾ ਦੇਸ਼ਭਗਤ ਉਹੋ ਹੈ ਜੋ ਡਰ ਦੇ ਖਿਲਾਫ਼ ਖੜ੍ਹਾ ਹੁੰਦਾ ਹੈ। ਮੈਂ ਉਸ ਡਰ ਦੇ ਖਿਲਾਫ਼ ਖੜ੍ਹਾ ਹਾਂ ਜਿਸ ਨੇ ਅੱਜ ਤੱਕ ਕਈ ਲੋਕਾਂ ਨੂੰ ਸ਼ਾਂਤ ਕਰ ਕੇ ਰੱਖਿਆ ਹੈ। ਉਨ੍ਹਾਂ ਨੇ ਆਪਣੀ ਅਪੀਲ ਵਿੱਚ ਆਪਣੇ ਆਪ ਨੂੰ ਸੁਤੰਤਰਤਾ ਸੈਨਾਨੀ ਦਾ ਬੇਟਾ ਦੱਸਦੇ ਹੋਏ ਕਿਹਾ ਹੈ ਕਿ ਉਹ ਆਪਣੇ ਦੇਸ਼ ਦੇ ਨਾਲ ਖੜ੍ਹੇ ਹਨ। ਉਨ੍ਹਾਂ ਨੇ ਕਿਹਾ ਕਿ ਮੇਰੀ ਦੇਸ਼ ਭਗਤੀ ਦੀ ਪਛਾਣ ਹੀ ਮੇਰੀ ਹਿੰਮਤ ਹੈ ਜੋ ਇਸ ਡਰ ਦੇ ਖਿਲਾਫ਼ ਛਾਤੀ ਚੌੜੀ ਕਰਕੇ ਖੜ੍ਹਾ ਹਾਂ। ਉਹੋ ਡਰ ਜਿਸ ਕਾਰਣ ਅੱਜ ਕਈ ਲੋਕ ਮੂੰਹਾਂ ਤੇ ਤਾਲੇ ਲਗਾ ਕੇ ਖੜ੍ਹੇ ਹਨ।