ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫੇਲ ਸਬੰਧੀ ਅਟਾਰਨੀ ਜਨਰਲ ਦੇ ਸੁਪਰੀਮ ਕੋਰਟ ਵਿੱਚ ਫਾਈਲ ਚੋਰੀ ਹੋ ਜਾਣ ਦੇ ਦਿੱਤੇ ਗਏ ਬਿਆਨ ਦੇ ਬਾਅਦ ਜਮਕੇ ਹਮਲੇ ਕੀਤੇ। ਉਨ੍ਹਾਂ ਨੇ ਫਾਈਲ ਗਾਇਬ ਹੋਣ ਤੇ ਵਿਅੰਗ ਕਸਦੇ ਹੋਏ ਕਿਹਾ ਕਿ ਇਸ ਸਰਕਾਰ ਵਿੱਚ ਸੱਭ ਕੁਝ ਗੁੰਮ ਹੋ ਰਿਹਾ ਹੈ। ਰਾਹੁਲ ਨੇ ਕਿਹਾ ਕਿ ਇਸ ਮੁੱਦੇ ਨਾਲ ਸਿੱਧੇ ਤੌਰ ਤੇ ਪ੍ਰਧਾਨਮੰਤਰੀ ਮੋਦੀ ਦਾ ਭ੍ਰਿਸ਼ਟਾਚਾਰ ਜੁੜਿਆ ਹੋਇਆ ਹੈ ਅਤੇ ਇਸ ਤੇ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਪੀਐਮ ਮੋਦੀ ਤੇ ਐਫ਼ਆਈਆਰ ਦਰਜ਼ ਕਰਵਾਉਣ ਦੀ ਮੰਗ ਕੀਤੀ।
ਰਾਹੁਲ ਨੇ ਫਾਈਲ ਗੁੰਮ ਹੋਣ ਦਾ ਸਬੰਧ ਮੋਦੀ ਨਾਲ ਜੋੜਦੇ ਹੋਏ ਆਰੋਪ ਲਗਾਇਆ, ‘ਇੱਕ ਨਵੀਂ ਲਾਈਨ ਨਿਕਲੀ ਹੈ, ਗਾਇਬ ਹੋ ਗਿਆ, ਦੋ ਕਰੋੜ ਨੌਜਵਾਨਾਂ ਦਾ ਰੁਜ਼ਗਾਰ ਗੁੰਮ ਹੋ ਗਿਆ, ਕਿਸਾਨਾਂ ਦਾ ਪੈਸਾ ਗੁੰਮ ਹੋ ਗਿਆ, ਡੋਕਲਾਮ ਗੁੰਮ ਹੋ ਗਿਆ। ਰਾਫੇਲ ਦੀਆਂ ਜੋ ਫਾਈਲਾਂ ਹਨ, ਗੁੰਮ ਹੋ ਗਈਆਂ। ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ 30 ਹਜ਼ਾਰ ਕਰੋੜ ਰੁਪੈ ਮਿੱਤਰ ਅਨਿਲ ਅੰਬਾਨੀ ਦੀ ਜੇਬ ਵਿੱਚ ਪਾ ਦਿੱਤਾ। ਫਾਈਲ ਵਿੱਚ ਇਹ ਸੱਭ ਸੀ ਅਤੇ ਫਾਈਲ ਗੁੰਮ ਹੋ ਗਈ।’
ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਆੜੇ ਹੱਥੀਂ ਲੈਂਦੇ ਹੋਏ ਕਿਹਾ, ‘ਸਰਕਾਰ ਦਾ ਇੱਕ ਹੀ ਕੰਮ ਹੈ ਕਿ ਜੋ ਚੌਂਕੀਦਾਰ ਹੈ ਉਸ ਨੂੰ ਬਚਾ ਕੇ ਰੱਖੋ, ਆਪ (ਸਰਕਾਰ) ਕਾਨੂੰਨੀ ਤੌਰ ਤੇ ਫਾਈਲ ਚੋਰੀ ਹੋਣ ਵਿੱਚ ਜੋ ਕਰਨਾ ਚਾਹੁੰਦੇ ਹੋ ਕਰੋ, ਲੇਕਿਨ ਨਿਆਂ ਸੱਭ ਦੇ ਲਈ ਹੋਣਾ ਚਾਹੀਦਾ ਹੈ। ਅਗਰ ਇਹ ਕਾਗਜ਼ ਗਾਇਬ ਹੋਏ ਹਨ ਤਾਂ ਇਹ ਕਾਗਜ਼ ਝੂਠੇ ਨਹੀਂ ਹਨ। ਕਾਗਜਾਂ ਵਿੱਚ ਸਾਫ਼ ਲਿਖਿਆ ਹੈ ਕਿ ਨਰੇਂਦਰ ਮੋਦੀ ਨੈਗੋਸ਼ੀਏਸ਼ਨ ਕਰ ਰਹੇ ਸਨ। ਕਾਗਜ਼ਾਂ ਤੇ ਕਾਰਵਾਈ ਕਰੋ, ਜਿੰਨ੍ਹਾਂ ਦਾ ਨਾਮ ਕਾਗਜ਼ਾਂ ਤੇ ਆ ਰਿਹਾ ਹੈ ਉਨ੍ਹਾਂ ਤੇ ਵੀ ਕਾਰਵਾਈ ਕਰੋ।’
ਉਨ੍ਹਾਂ ਨੇ ਕਿਹਾ, ‘ਇਸ ਦੇਸ਼ ਵਿੱਚ ਜੋ ਵੀ ਪੀਐਮ ਮੋਦੀ ਦਾ ਵਿਰੋਧ ਕਰਦਾ ਹੈ, ਉਸ ਤੇ ਕਾਰਵਾਈ ਹੁੰਦੀ ਹੈ। ਪੀਐਮਔ ਦਾ ਮਤਲੱਬ ਅੱਜ ਸਿਰਫ਼ ਅਤੇ ਸਿਰਫ਼ ਪ੍ਰਧਾਨਮੰਤਰੀ ਨਰੇਂਦਰ ਮੋਦੀ ਹੈ। ਅਗਰ ਆਫਿਸ਼ਲ ਸੀਕਰਿਟ ਐਕਟ ਦੇ ਤਹਿਤ ਕਾਰਵਾਈ ਹੋ ਰਹੀ ਹੈ ਤਾਂ ਕਰੋ, ਲੇਕਿਨ ਪ੍ਰਧਾਨਮੰਤਰੀ ਮੋਦੀ ਤੇ ਵੀ ਐਫ਼ਆਈਆਰ ਹੋਵੇ। ਅਗਰ ਪ੍ਰਧਾਨਮੰਤਰੀ ਗੱਲਤ ਨਹੀਂ ਹਨ ਤਾਂ ਉਹ ਖੁਦ ਕਿਉਂ ਨਹੀਂ ਜਾਂਚ ਕਰਵਾਉਣ ਦੀ ਮੰਗ ਕਰਦੇ। ਉਨ੍ਹਾਂ ਨੇ ਜੇਪੀਸੀ ਦੀ ਮੰਗ ਕਿਉਂ ਠੁਕਰਾਈ?’