ਨਵੀਂ ਦਿੱਲੀ – : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਲਾਹਕਾਰ ਕੁਲਵੰਤ ਸਿੰਘ ਬਾਠ ਨੇ ਪ੍ਰੈਸ ਰਿਲਿਜ਼ ਜਾਰੀ ਕਰਦਿਆਂ ਹੋਇਆਂ ਕਿਹਾ ਕਿ ਸਰਨਾ ਭਰਾਵਾਂ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੁੜ ਤੋਂ ਬਦਨਾਮ ਕਰਨ ਵਾਸਤੇ ਮਨਘੜਤ ਅਤੇ ਹਾਸੋਹੀਣਾ ਦੋਸ਼ ਲਾਉਣ ਤੋਂ ਇੱਕ ਗੱਲ ਸਪਸ਼ਟ ਹੁੰਦੀ ਹੈ ਕਿ ਸਰਨਾ ਭਰਾ ਆਪਣੀ ਸਿਆਸੀ ਹੋਂਦ ਦੇ ਖਤਮ ਹੋਣ ਕਾਰਨ ਅੱਤ ਦੀ ਨਿਰਾਸ਼ਤਾ ਵੱਲ ਜਾ ਚੁੱਕੇ ਹਨ। ਕਿਉਂਕਿ ਇਸ ਸਮੇਂ ਨਾ ਤਾਂ ਦਿੱਲੀ ਦੀ ਸਿੱਖ ਸੰਗਤ ਦਾ ਉਨ੍ਹਾਂ ਨੂੰ ਕੋਈ ਸਹਿਯੋਗ ਹੈ ਅਤੇ ਨਾ ਹੀ ਕਮੇਟੀ ਵਿੱਚ ਉਨ੍ਹਾਂ ਦੀ ਪਾਰਟੀ ਦੇ ਇੱਕ ਦੋ ਤੋਂ ਵੱਧ ਮੈਂਬਰਾਂ ਦੀ ਸਮੂਲੀਅਤ ਹੈ। ਇਹ ਸਿੱਖ ਰਾਜਨੀਤੀ ਵਿੱਚੋਂ ਖਰਚ ਹੋਏ ਆਗੂ ਹੋਣ ਕਾਰਨ ਆਪਣਾ ਮੁੜ੍ਹ ਤੋਂ ਆਧਾਰ ਬਣਾਉਣ ਲਈ ਛੱਟਪਟਾ ਰਹੇ ਹਨ। ਇਨ੍ਹਾਂ ਨੇ ਪਹਿਲਾਂ ਦਿੱਲੀ ਕਮੇਟੀ ਵਿੱਚ ਏ.ਸੀ. ਘੁਟਾਲਾ ਹੋਣ ਦੇ ਹਾਸੋਹੀਣਾ ਦੋਸ਼ ਲਗਾਏ ਸਨ ਪਰ ਚੁਨੌਤੀ ਦੇਣ ਦੇ ਬਾਵਜੂਦ ਵੀ ਇਹ ਇੱਕ ਵਾਰ ਵੀ ਵਾਪਸ ਨਹੀਂ ਪਰਤੇ। ਹੁਣ ਤਾਜ਼ਾ ਤੇ ਬੇਬੁਨਿਆਦ ਦੋਸ਼ ਸਿਰਫ ਅਖਬਾਰਾਂ ਵਿੱਚ ਦੋ ਲਾਈਨਾਂ ਲਿਖਾਉਣ ਦੇ ਪ੍ਰਪੰਚ ਮਾਤਰ ਹੀ ਹਨ। ਇਨਾਂ ਦਾ ਰਾਜਨੀਤਿਕ ਲੈਵਲ ਇਨ੍ਹਾਂ ਗਰਕ ਚੁੱਕਾ ਹੈ ਕਿ ਕੋਈ ਵੀ ਛੋਟਾ ਜਾਂ ਵੱਡਾ ਪੰਜਾਬੀ ਚੈਨਲ ਇਨ੍ਹਾਂ ਦੀ ਖਬਰ ਨਹੀਂ ਲਗਾਉਂਦਾ। ਜੋ ਇਨ੍ਹਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਟੈਂਟਾ ਸੰਬੰਧੀ ਝੂਠੇ ਦੋਸ਼ ਲਗਾਏ ਗਏ ਹਨ। ਅਸੀਂ ਫਿਰ ਤੋਂ ਇਨ੍ਹਾਂ ਦੇ ਦੋ ਬੱਚੇ ਖੁਚੇ ਮੈਂਬਰਾਂ ਨੂੰ ਖੁਲ੍ਹਾ ਸੱਦਾ ਦਿੰਦੇ ਹਾਂ ਕਿ ਉਹ ਦਿੱਲੀ ਕਮੇਟੀ ਦਫ਼ਤਰ ਆ ਕੇ ਇਸ ਸਬੰਧੀ ਬਿੱਲ ਦੇਖਣ ਕਿ ਕਿਹੜਾ ਬਿੱਲ ਗਲਤ ਬਣਿਆ ਹੋਇਆ ਹੈ।
ਸ੍ਰ: ਬਾਠ ਨੇ ਕਿਹਾ ਕਿ ਦਿੱਲੀ ਕਮੇਟੀ ਵੱਲੋਂ ਪ੍ਰੋਗਰਾਮਾਂ ਦੌਰਾਨ ਟੈਂਟਾ ਵਾਲਿਆ ਕੋਲੋਂ ਜੋ ਵੀ ਕੰਮ ਕੀਤੇ ਹਨ ਉਸ ਦੀ ਲਿਸ਼ਟ ਨਾਲ ਲਗਾਕੇ ਮੀਡੀਆ ਨੂੰ ਭੇਜ ਰਿਹਾ ਹਾਂ ਅਤੇ ਜੋ ਇਨ੍ਹਾਂ ਕੰਮਾਂ ਦੀ ਜੋ ਫਾਈਨਲ ਪੇਮੈਂਟ ਕਰਨ ਸੰਬੰਧੀ ਰੇਟ ਹਨ ਉਨ੍ਹਾਂ ’ਤੇ ਸ੍ਰ: ਮਨਜੀਤ ਸਿੰਘ ਜੀ.ਕੇ. ਪ੍ਰਧਾਨ ਦਿੱਲੀ ਕਮੇਟੀ ਵੱਲੋਂ ਖੁੱਦ ਰੇਟ ਤੈਅ ਕਰਕੇ ਰਕਮ ਰੀਲੀਜ਼ ਕਰਨ ਦਾ ਆਦੇਸ਼ ਦਿੱਤਾ ਗਿਆ ਹੈ।
ਸ. ਬਾਠ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਠੰਡ ਦੇ ਮੌਸਮ ਦੌਰਾਨ ਗਰੀਬ, ਬੇਆਸਰੇ ਅਤੇ ਬੇਘਰਾਂ ਲਈ ਆਰਜੀ ਤੌਰ ’ਤੇ ਰੈਣ ਬਸੇਰੇ ਦੀ ਵਿਵਸਥਾ ਕੀਤਾ ਗਈ ਸੀ ਅਤੇ ਲਗਭਗ ਇਹ ਸੇਵਾ 15 ਦਿਨ ਤੱਕ ਚੱਲੀ ਜਿਸਨੇ ਸਾਰੇ ਰਾਸ਼ਟਰੀ ਮੀਡੀਆ ਦੀਆਂ ਸੁਰਖਿਆਂ ਪ੍ਰਾਪਤ ਕੀਤੀਆਂ। ਕੀ ਸਰਨਾ ਭਰਾ ਦੱਸ ਸਕਦੇ ਹਨ ਕਿ ਗਰੀਬ ਅਤੇ ਬੇਆਸਰਿਆਂ ਦੀ ਸੇਵਾ ਕਰਨਾ ਕੋਈ ਗੁਨਾਹ ਹੈ?
ਸ੍ਰ: ਬਾਠ ਨੇ ਕਿਹਾ ਸਰਨਾ ਭਰਾਵਾਂ ਨੇ ਆਪਣੇ ਕਾਰਜਕਾਲ ਦੌਰਾਨ ਸਿਰਫ ਆਪਣੀ ਕੁਰਸੀ ਬਚਾਉਣ ਅਤੇ ਪ੍ਰਧਾਨਗੀ ਦੇ ਅਹੁਦੇ ’ਤੇ ਬਿਰਾਜਮਾਨ ਰਹਿਣ ਲਈ ਆਪਣੇ ਮੈਂਬਰਾਂ ਨੂੰ ਖੁੱਲੀ ਲੁੱਟ ਘਸੁੱਟ ਅਤੇ ਸਕੂਲਾਂ ਕਾਲਜਾਂ ਵਿੱਚ ਨਜ਼ਾਇਜ਼ ਅਤੇ ਬੇਲੋੜੀ ਭਰਤੀਆਂ ਕਰਨ ਦੀ ਖੁੱਲ ਦੇਈ ਰੱਖੀ। ਜਿਸ ਦਾ ਭੁਗਤਾਨ ਪਿਛਲੇ 6 ਸਾਲਾਂ ਤੋਂ ਸਾਨੂੰ ਕਰਨੀ ਪੈ ਰਿਹਾ ਹੈ।
ਸ੍ਰ: ਬਾਠ ਨੇ ਕਿਹਾ ਕਿ ਦੋਹਾਂ ਸਰਨਾ ਭਰਾਵਾਂ ਦੀ ਪ੍ਰੈਸ ਕਾਨਫਰੰਸ ਦੀ ਵੀਡੀਓ ਵੇਖ ਕੇ ਇਵੇਂ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਕੋਈ ਨੌਟੰਕੀਬਾਜ਼ ਬੈਠੇ ਹੋਣ ਤੇ ਸਿਰਫ ਆਪਣੇ ਪਾਰਟੀ ਦੇ ਬਚੇ ਦੋ-ਤਿੰਨ ਮੈਂਬਰਾਂ ਦੇ ਨਾਲ ਇਹ ਤੈਅ ਕਰ ਰਹੇ ਹਨ ਕਿ ਦਿੱਲੀ ਦੇ ਸਿੱਖਾਂ ਦੀ ਸਿਰਮੋਰ ਸੰਸਥਾਂ ਦਿੱਲੀ ਕਮੇਟੀ ਦੇ ਅਗਲੇ ਪ੍ਰਧਾਨ ਅਤੇ ਜਨਰਲ ਸਕੱਤਰ ਕੌਣ ਹੋਣਗੇ। ਇਸਤੋਂ ਪਤਾ ਲਗਦਾ ਹੈ ਕਿ ਉਹ ਉਮਰਦਰਾਜ਼ ਹੋ ਗਏ ਹਨ ਤੇ ਹੁਣ ਉਹ ਸਿਰਫ ਆਪਣੇ ਦੋਹਤਰੇ ਪੋਤਰੇ ਹੀ ਖਿਡਾ ਸਕਦੇ ਹਨ।