ਬੁਜ਼ਦਿਲ ਪਿੱਠ ਤੇ ਵਾਰ ਕਰ ਗਏ
ਹੱਦਾਂ ਸਭ ਹੀ ਪਾਰ ਕਰ ਗਏ।
ਨਾਲ ਲਹੂ ਦੇ ਖੇਡੀ ਹੋਲੀ
ਦਹਿਸ਼ਤ ਹੋਈ ਅੰਨ੍ਹੀ ਬੋਲੀ।
ਮਾਵਾਂ ਦੇ ਪੁੱਤ ਮਾਰ ਗਏ ਉਹ
ਖ਼ਬਰੇ ਕੀ ਸੰਵਾਰ ਗਏ ਉਹ।
ਪੁੱਤ ਕਿਸੇ ਦਾ ਮਾਹੀ ਮਰਿਆ
ਬਾਪ ਬਿਨਾ ਸੀ ਬੱਚਾ ਕਰਿਆ।
ਬੁਜ਼ਦਿਲ ਹੀ ਇਹ ਕਾਰੇ ਕਰਦੇ
ਇੰਝ ਮਾਰ ਜੋ ਖੁਦ ਨੇ ਮਰਦੇ।
ਹਿੰਮਤ ਸੀ ਤਾਂ ਦੋ ਹੱਥ ਕਰਦੇ
ਯੋਧੇ ਵਾਂਗੂੰ ਲੜਦੇ ਮਰਦੇ।
ਸਾਡੇ ਸੈਨਿਕ ਵੀਰ ਕਹਾਏ
ਵੀਰਾਂ ਦੀ ਹਰ ਗਾਥਾ ਗਾਏ।
ਇੰਝ ਤਾਂ ਮਸਲੇ ਹੱਲ ਨਹੀਂ ਹੋਣੇ
ਅੱਜ ਨਹੀਂ ਹੋਣੇ ਕੱਲ੍ਹ ਨਹੀਂ ਹੋਣੇ।
ਛੱਡੋ ਇਹ ਸਭ ਹੇਰਾ ਫੇਰੀ
ਹੋ ਜਾਵੇਗੀ ਨਹੀਂ ਤੇ ਦੇਰੀ।
ਝਗੜੇ ਸਾਰੇ ਬੈਠ ਮਿਟਾਓ
ਇਸ ਦੁਨੀਆਂ ਨੂੰ ਸੁਰਗ ਬਣਾਓ।
ਬੁਜ਼ਦਿਲ
This entry was posted in ਕਵਿਤਾਵਾਂ.