ਕੋਟਕਪੂਰਾ, (ਦੀਪਕ ਗਰਗ ) – ਦੀ ਸ਼ੋਸ਼ਲ ਵੈਲਫੇਅਰ ਕਮੇਟੀ ਨੇ ਇਕ ਵਿਸ਼ੇਸ਼ ਮੀਟਿੰਗ ਰਾਹੀਂ ਸ਼ਹਿਰ ਕੋਟਕਪੂਰੇ ਦੀਆਂ ਕਈ ਸਮੱਸਿਆਵਾਂ ਤੇ ਵਿਕਾਸ ਕਾਰਜਾਂ ਲਈ ਕਈ ਮੱਤੇ ਪਾਸ ਕੀਤੇ ਜਿਸ ਵਿਚ ਪੁਰਾਣੀ ਦਾਣਾ ਮੰਡੀ ਕੋਟਕਪੂਰਾ ਵਿਖੇ ਸਟਰੀਟ ਲਾਈਟ ਕੱਟ ਹੋਣ ਕਾਰਨ ਲੋਕਾਂ ਨੂੰ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਸ ਲਈ ਇਕ ਮੱਤੇ ਰਾਹੀਂ ਇਹ ਪਾਸ ਕੀਤਾ ਗਿਆ ਕਿ 4 ਪੁਆਇੰਟ ਹੋਰ ਟੀਊਬਾਂ ਦੇ ਲਗਵਾਏ ਜਾਣ। ਇਹ ਮੀਟਿੰਗ ਨਰੇਸ਼ ਕੁਮਾਰ ਸਹਿਗਲ ਦੀ ਸਰਪ੍ਰਸਤੀ ਹੋਠੇ ਹੋਈ ਜਿਸ ਵਿਚ ਵੈਲਫੇਅਰ ਕਮੇਟੀ ਦੇ ਚੇਅਰਮੈਨ ਨਰੇਸ਼ ਬਾਬਾ, ਪ੍ਰਧਾਨ ਜਸਮੰਦਰ ਸਿੰਘ ਬਰੀਵਾਲਾ, ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਗੋਇਲ ਹੈਪੀ, ਮੀਤ ਪ੍ਰਧਾਨ ਹੰਸਰਾਜ ਬਿੰਦਲ, ਮੀਤ ਪ੍ਰਧਾਨ ਸੁਭਾਸ਼ ਧਵਨ, ਜਨਰਲ ਸੈਕਟਰੀ ਰਾਜਨ ਗਰਗ, ਪ੍ਰਾਪੇਗੰਡਾ ਸੈਕਟਰੀ ਸ਼ਕਤੀ ਅਹੁਜਾ, ਪ੍ਰਾਪੇਗੰਡਾ ਸੇਕਟਰੀ ਜਗਸੀਰ ਸਿੰਘ ਜੱਗਾ ਸ਼ੁਪਰਸ਼ਾਈਨ, ਕੈਸ਼ੀਅਰ ਵਿਸ਼ਾਲ ਸਰਦਾਨਾ, ਸਹਾਇਕ ਕੈਸ਼ੀਅਰ ਸਾਹਿਲ ਬਾਂਸਲ ਅਤੇ ਕਾਰਜਕਾਰਨੀ ਮੈਂਬਰ ਹਾਜਰ ਸਨ। ਇਕ ਹੋਰ ਮੱਤੇ ਰਾਹੀਂ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਮਹਿਤਾ ਚੌਕ ਤੋਂ ਢੋਡਾ ਚੌਕ ਤੱਕ ਵਨਵੇ ਟ੍ਰੈਫਿਕ ਕਰਨ ਲਈ ਮੱਤਾ ਪਾਸ ਕੀਤਾ ਗਿਆ ਜਿਸ ਨਾਲ ਟ੍ਰੈਫਿਕ ਦੀ ਸਮੱਸਿਆ ਖਤਮ ਹੋ ਜਾਵੇਗੀ ਅਤੇ ਇਸੇ ਤਰ੍ਹਾਂ ਪੁਰਾਣੀ ਦਾਣਾ ਮੰਡੀ ਦੇ ਫੜ ਨੂੰ ਸਫਾਈ ਕਰਵਾ ਕੇ ਉਸ ਤੇ ਪਾਰਕਿੰਗ ਬਣਾਉਨ ਲਈ ਵੀ ਵਿਚਾਰ ਕੀਤਾ ਗਿਆ ਜਿਸ ਨਾਲ ਸਮੂਹ ਦਾਣਾ ਮੰਡੀ ਦੇ ਦੁਕਾਨਦਾਰਾਂ ਸਮੇਤ ਸ਼ਾਸ਼ਤਰੀ ਮਾਰਕਿਟ, ਗੁਰਦੁਆਰਾ ਬਜ਼ਾਰ ਦੇ ਲੋਕਾਂ ਨੂੰ ਵੀ ਲਾਭ ਪੁੱਜੇਗਾ। ਇਸੇ ਤਰ੍ਹਾਂ ਸ਼ਹਿਰ ਦੀ ਇਕ ਹੋਰ ਸਮੱਸਿਆ ਅਵਾਰਾ ਜਾਨਵਰਾਂ ਖਾਸ ਕਰਕੇ ਕੁਤਿਆਂ ਲਈ ਵੀ ਇਕ ਮੱਤਾ ਪਾਸ ਕੀਤਾ ਗਿਆ ਬੀਤੇ ਕੁਝ ਦਿਨਾਂ ਤੋਂ ਇਹ ਖੁਨਖਾਰ ਕੁੱਤੇ ਕਈ ਲੋਕਾਂ ਨੂੰ ਕੱਟ ਚੁੱਕੇ ਹਨ ਇਨ੍ਹਾਂ ਦੀ ਰੋਕਥਾਮ ਲਈ ਕਾਰਵਾਈ ਕਰਨੀ ਅਤਿ ਜਰੂਰੀ ਹੈ। ਮੀਟਿੰਗ ਵਿਚ ਆਪਣੇ ਵਿਚਾਰ ਪੇਸ਼ ਕਰਦਿਆਂ ਸਰਪ੍ਰਸਤ ਨਰੇਸ਼ ਕੁਮਾਰ ਸਹਿਗਲ ਨੇ ਕਿਹਾ ਕਿ ਸਾਰੇ ਮੱਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ ਹਨ ਇਹ ਸ਼ਹਿਰੀ ਵਿਕਾਸ ਅਤੇ ਸ਼ਹਿਰੀ ਸਮੱਸਿਆ ਦੇ ਹੱਲ ਲਈ ਹਨ ਇਨ੍ਹਾਂ ਦੀਆਂ ਕਾਪੀਆਂ ਡੀ.ਸੀ. ਫ਼ਰੀਦਕੋਟ, ਐਸ.ਡੀ.ਐਮ. ਕੋਟਕਪੂਰਾ ਅਤੇ ਕਾਰਜ ਸਾਧਕ ਅਫਸਰ ਨਗਰ ਕੋਂਸਲ ਕੋਟਕਪੂਰਾ ਨੂੰ ਭੇਜਿਆ ਜਾ ਰਹੀਆਂ ਹਨ ਤਾਂਕਿ ਸਮੇਂ ਸਿਰ ਕਾਰਵਾਈ ਹੋ ਸਕੇ ਇਸ ਸੰਬੰਧ ਵਿਚ ਪ੍ਰਧਾਨ ਜਸਮੰਦਰ ਸਿੰਘ ਬਰੀਵਾਲਾ ਨੇ ਦੱਸਿਆ ਕਿ ਅਗਲੀ ਮੀਟਿੰਗ ਸ਼ਨੀਵਾਰ 30 ਮਾਰਚ ਨੂੰ ਕਾਰਜਕਾਰਨੀ ਕਮੇਟੀ ਦੀ ਰੱਖੀ ਗਈ ਹੈ ਜਿਸ ਵਿਚ ਸ਼ਹਿਰ ਦੀਆਂ ਹੋਰ ਸਮੱਸਿਆਵਾਂ ਬਾਰੇ ਵਿਚਾਰ ਕੀਤਾ ਜਾਵੇਗਾ।
ਦੀ ਸ਼ੋਸ਼ਲ ਵੈਲਫੇਅਰ ਕਮੇਟੀ ਨੇ ਸ਼ਹਿਰ ਦੇ ਵਿਕਾਸ ਲਈ ਵੱਖ ਵੱਖ ਮੱਤੇ ਕਿੱਤੇ ਪਾਸ ਸਟਰੀਟ ਲਾਈਟ ਅਤੇ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਡੀ.ਸੀ.ਧਿਆਨ ਦੇਣ – ਸਹਿਗਲ
This entry was posted in ਪੰਜਾਬ.