ਇੱਕ ਪੰਡ ਗ਼ਮਾਂ ਦੀ ਚੱਕੀ ਏ,
ਦੂਜੀ ਕਿਸਮਤ ਵੀ ਥੱਕੀ ਥੱਕੀ ਏ।
ਖ਼ਬਰੇ ਕੀ ਗੁਨਾਹ ਹੋਇਆ ਏ,
ਕਾਹਤੋਂ ਜ਼ਿੰਦਗੀ ਮੈਥੋਂ ਅੱਕੀ ਏ।
ਲੱਗਦਾ ਐ ਧੋਖਿਆਂ ਨੇ ਜਿੱਦਾਂ,
ਨਿਗਾਹ ਸਾਡੇ ਤੇ ਹੀ ਰੱਖੀ ਏ।
ਆਈ ਬਾਜ਼ੀ ਕੋਈ ਹਰਨੇ ਦੀ,
ਉਹਦੇ ਹੱਥਾਂ ਚ ਯੱਕੋ ਯੱਕੀ ਏ।
ਰਕੀਬਾਂ ਨੇ ਵੀ ਹਾਮੀ ਭਰਤੀ,
ਕੋਈ ਗੱਲ ਤਾਂ ਜ਼ਰੂਰ ਪੱਕੀ ਏ।
ਸੁੱਧ ਬੁੱਧ ਸਾਰੀ ਖੋ ਬੈਠੇ ਆ,
ਸ਼ਰਾਬ ਵੀ ਤਾਂ ਨੱਕੋਂ ਨੱਕੀ ਏ।
ਨਫ਼ਰਤ ਨੇ ਵੀ ਘੇਰਾ ਪਾਇਆ,
ਮੇਰੀ ਮੁਹੱਬਤ ਹੱਕੀ ਬੱਕੀ ਏ।
ਭੱਟੂ ਵੇ ਰੱਬ ਕੋਣ ਪਹਿਚਾਣੇ,
ਮਜਾਜ਼ੀ ਹਕੀਕੀ ਵਿਚ ਤੱਕੀ ਏ।