ਕੋਟਕਪੂਰਾ – ਪੁਰਾਣੀ ਦਾਣਾ ਮੰਡੀ ਕੋਟਕਪੂਰਾ ਦੀ ਸਫਾਈ ਨੂੰ ਲੈ ਕੇ ਅਤੇ ਪਾਰਕਿੰਗ, ਸਟਰੀਟ ਲਾਈਟ ਸੰਬੰਧੀ ਨਗਰ ਕੋਂਸਲ ਕੋਟਕਪੂਰਾ ਦੇ ਕਾਰਜ ਸਾਧਕ ਅਫਸਰ ਅਮਰੀਕ ਸਿੰਘ, ਸੈਂਟਰੀ ਇੰਸਪੈਕਟਰ, ਰੈਂਟ ਬਰਾਂਚ ਅਮਨ ਸ਼ਰਮਾ, ਟੈਕਸ ਅਤੇ ਐਮ.ਈ.ਬਰਾਂਚ ਅਮਰਜੀਤ ਸੇਖੋਂ ਅਤੇ ਹੋਰ ਅਫਸਰ ਟ੍ਰੈਫਿਕ ਇੰਚਾਰਜ ਐਸ.ਆਈ. ਹਰਪਾਲ ਸਿੰਘ ਅਤੇ ਏ.ਐਸ.ਆਈ. ਬਲਵਿੰਦਰ ਸਿੰਘ, ਜਗਰੂਪ ਸਿੰਘ ਆਦਿ ਨੇ ਮੌਕਾ ਦੇਖ ਕੇ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਪੂਰਾ ਭਰੋਸਾ ਦਿੱਤਾ। ਇਸ ਮੌਕੇ ਆਲ ਇੰਡੀਆ ਹਿੰਦੂ ਵੈਲਫੇਅਰ ਕਮੇਟੀ ਦੇ ਪ੍ਰਧਾਨ ਨਰੇਸ਼ ਕੁਮਾਰ ਸਹਿਗਲ ਅਤੇ ਦੀ ਸ਼ੋਸ਼ਲ ਵੈਲਫੇਅਰ ਕਮੇਟੀ ਦੇ ਪ੍ਰਧਾਨ ਜਸਮੰਦਰ ਸਿੰਘ ਬਰੀਵਾਲਾ, ਸੀਨੀਅਰ ਮੀਤ ਪ੍ਰਧਾਨ ਨਰੇਸ਼ ਗੋਇਲ ਹੈਪੀ, ਜਨਰਲ ਸੈਕਟਰੀ ਰਾਜਨ ਗਰਗ, ਕੈਸੀਅਰ ਵਿਸ਼ਾਲ ਸਰਦਾਨਾ ਅਤੇ ਸਹਾਇਕ ਕੈਸ਼ੀਅਰ ਸਾਹਿਲ ਬਾਂਸਲ ਅਤੇ ਪ੍ਰਦਪੀ ਮਿੱਤਲ, ਨਵੀਲ ਬਾਂਸਲ ਆਦਿ ਮੌਜੂਦ ਸਨ। ਇਨ੍ਹਾਂ ਸ਼ਹਿਰ ਨਿਵਾਸੀਆਂ ਨੇ ਦੱਸਿਆ ਕਿ ਦਾਣਾ ਮੰਡੀ ਦੀ ਸਫਾਈ ਦਾ ਮਾੜਾ ਹਾਲ ਹੈ ਕਈ ਦਿਨਾਂ ਤੋਂ ਨਾਲੀਆਂ ਨਹੀਂ ਕੱਢਿਆ ਗਈਆਂ, ਸਟਰੀਟ ਲਾਈਟ ਦੇ ਕਈ ਪੁਆਇੰਟ ਖਰਾਬ ਪਏ ਹਨ, ਖਾਲੀ ਫੜ ਦਾਣਾ ਮੰਡੀ ਤੇ ਵਹਿਕਲ ਖੜਦੇ ਹਨ ਜਿੱਥੇ ਵੀ ਕੰਟਰੋਲ ਕਰਨ ਦੀ ਲੋੜ ਹੈ। ਇਸੇ ਤਰ੍ਹਾਂ ਮਹਿਤਾ ਚੌਕ ਤੋਂ ਰੇਲਵੇ ਰੋਡ ਨੂੰ ਵਨ ਵੇ ਕਰਨ ਦਾ ਭਰੋਸਾ ਵੀ ਅਫਸਰਾਂ ਨੇ ਸ਼ਹਿਰ ਨਿਵਾਸੀਆਂ ਨੂੰ ਦਿੱਤਾ। ਇਹ ਵਰਨਣਯੋਗ ਹੈ ਕਿ ਬਿੱਤੇ ਦਿਨੀ ਸ਼ਹਿਰ ਦੀਆਂ ਜੱਥੇਬੰਦੀਆਂ ਨੇ ਅਖ਼ਬਾਰਾਂ ਵਿਚ ਖ਼ਬਰਾਂ ਰਾਹੀਂ ਅਤੇ ਪੱਤਰਾਂ ਰਾਹੀਂ ਇਨ੍ਹਾਂ ਸਮੱਸਿਆ ਦੇ ਹੱਲ ਲਈ ਮੰਗ ਕੀਤੀ ਸੀ। ਇਨ੍ਹਾਂ ਖ਼ਬਰਾਂ ਦੇ ਇਹ ਅਸਰ ਹੋਇਆ ਕਿ ਅੱਜ ਸਮੂਹ ਵਿਭਾਗਾਂ ਦੇ ਅਫਸਰ ਅਧਿਕਾਰੀ ਮੌਕਾ ਵੇਖਣ ਆਏ ਤੇ ਸ਼ਹਿਰ ਨਿਵਾਸੀਆਂ ਨੂੰ ਇਕ ਆਸ ਦੀ ਕਿਰਨ ਜਾਗੀ ਕਿ ਹੁਣ ਇਨ੍ਹਾਂ ਸਮੱਸਿਆਵਾਂ ਦਾ ਹੱਲ ਹੋਵੇਗਾ।
ਈ.ਓ. ਕੋਟਕਪੂਰਾ ਤੇ ਟ੍ਰੈਫਿਕ ਪੁਲਿਸ ਸਮੇਤ ਸਰਕਾਰੀ ਅਫਸਰਾਂ ਨੇ ਪੁਰਾਣੀ ਦਾਣਾ ਮੰਡੀ ਦੀ ਸਫਾਈ ਤੇ ਪਾਰਕਿੰਗ ਤੇ ਹੋਰ ਸਮੱਸਿਆਵਾਂ ਦੇ ਹੱਲ ਲਈ ਮੌਕਾ ਵੇਖਿਆ
This entry was posted in ਪੰਜਾਬ.