ਨਵੀਂ ਦਿੱਲੀ – ਤਖ਼ਤ ਸ਼੍ਰੀ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਅਤੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਹਰੀ ਨਗਰ ਦੇ ਚੇਅਰਮੈਨ ਅਵਤਾਰ ਸਿੰਘ ਹਿੱਤ ਨੂੰ ਦਿੱਲੀ ਘੱਟਗਿਣਤੀ ਕਮਿਸ਼ਨ ਨੇ ਸਕੂਲ ਵਿੱਚ ਕਰੋੜਾਂ ਰੁਪਏ ਦੇ ਕਥਿਤ ਆਰਥਿਕ ਗਬਨ ਅਤੇ ਸਕੂਲ ਫੰਡ ਨੂੰ ਆਪਣੇ ਨਿਜੀ ਫਾਇਦੇ ਲਈ ਇਸਤੇਮਾਲ ਕਰਨ ਅਤੇ ਕਈ ਹੋਰ ਆਰਥਿਕ ਗੋਲਮਾਲ ਨੂੰ ਲੈ ਕੇ ਕੱਲ ਸ਼ਾਮ ਸੰਮਨ ਜਾਰੀ ਕੀਤਾ ਸੀ। ਅੱਜ ਦੱਸਤੀ ਸੰਮਨ ਹਿੱਤ ਨੂੰ ਦੇਣ ਲਈ ਮਾਮਲੇ ਦੇ ਸ਼ਿਕਾਇਤਕਰਤਾ ਅਤੇ ਦਿੱਲੀ ਘੱਟਗਿਣਤੀ ਕਮਿਸ਼ਨ ਦੀ ਸਿੱਖ ਸਲਾਹਕਾਰ ਕਮੇਟੀ ਦੇ ਮੈਂਬਰ ਦਲਜੀਤ ਸਿੰਘ ਖਾਲਸਾ ਖੁੱਦ ਆਪ ਹਰੀਨਗਰ ਸਕੂਲ ਪਹੁੰਚੇ ਤੇ ਮੌਕੇ ਉੱਤੇ ਮੌਜੂਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੀਨੀਅਰ ਮੀਤ ਪ੍ਰਧਾਨ ਰਣਜੀਤ ਕੌਰ ਨੇ ਸੰਮਨ ਲੈਣ ਤੋਂ ਮਨਾ ਕਰ ਦਿੱਤਾ। ਹੁਣ ਖਾਲਸਾ ਸੋਮਵਾਰ 8 ਅਪ੍ਰੈਲ ਨੂੰ ਦੁਬਾਰਾ ਸੰਮਨ ਤਾਮਿਲ ਕਰਵਾਉਣ ਲਈ ਸਕੂਲ ਜਾਣਗੇ। ਹਿੱਤ ਵੱਲੋਂ ਸੰਮਨ ਲੈਣ ਤੋਂ ਮਨਾ ਕਰਨ ‘ਤੇ ਕਮਿਸ਼ਨ ਪੁਲਿਸ ਦੀ ਸਹਾਇਤਾ ਨਾਲ ਸੰਮਨ ਸਕੂਲ ਦੀ ਦੀਵਾਰ ਉੱਤੇ ਚਸਪਾ ਵੀ ਕਰ ਸਕਦਾ ਹੈ।
ਕਮਿਸ਼ਨ ਨੇ ਉਕਤ ਸੰਮਨ ਹਿੱਤ ਨੂੰ ਪਹਿਲੇ ਭੇਜੇ ਗਏ ਨੋਟਿਸ ਦਾ ਜਵਾਬ ਨਹੀਂ ਦੇਣ ਦੇ ਕਾਰਨ ਜਾਰੀ ਕੀਤਾ ਹੈ। ਸੰਮਨ ਅਨੁਸਾਰ ਹਿੱਤ ਨੂੰ 17 ਅਪ੍ਰੈਲ ਨੂੰ ਸ਼ਾਮ 4 ਵਜੇ ਕਮਿਸ਼ਨ ਦੇ ਸਾਹਮਣੇ ਇਸ ਮਾਮਲੇ ਵਿੱਚ ਖੁੱਦ ਆਪ ਸਾਰੇ ਦਸਤਾਵੇਜ਼ ਲੈ ਕੇ ਪੇਸ਼ ਹੋਣਾ ਹੋਵੇਗਾ ਨਹੀਂ ਤਾਂ ਕਮਿਸ਼ਨ ਸ਼ਿਕਾਇਤਕਰਤਾ ਦੀ ਸ਼ਿਕਾਇਤ ਤੇ ਇੱਕਤਰਫਾ ਫੈਸਲਾ ਕਰਨ ਲਈ ਅਜਾਦ ਹੋਵੇਗਾ। ਦਰਅਸਲ ਖਾਲਸਾ ਨੇ ਹਿੱਤ ਉੱਤੇ ਆਰਥਿਕ ਗੋਲਮਾਲ ਨੂੰ ਲੈ ਕੇ ਕੁਲ 13 ਦੋਸ਼ ਸਕੂਲ ਦੀ 2016-17 ਦੀ ਆਡਿਟ ਰਿਪੋਰਟ ਦੇ ਆਧਾਰ ‘ਤੇ ਲਗਾਏ ਸਨ। ਇਸ ਰਿਪੋਰਟ ‘ਤੇ ਖੁੱਦ ਹਿੱਤ ਦੇ ਸਾਇਨ ਹਨ ਅਤੇ ਇਹ ਆਡਿਟ ਰਿਪੋਰਟ 10 ਮਈ 2018 ਦੀ ਹੈ ।
ਖਾਲਸਾ ਦੀ ਸ਼ਿਕਾਇਤ ਅਨੁਸਾਰ ਗੁਰੂ ਤੇਗ ਬਹਾਦੁਰ ਆਈਟੀ ਇੰਸਟਿਟਿਊਟ ਹਰੀ ਨਗਰ ਘਠਭੀਠ ਦੇ ਚੇਅਰਮੈਨ ਰਹਿੰਦੇ ਹੋਏ ਹਿੱਤ ਨੇ ਆਪਣੀ ਚੇਅਰਮੈਨਸ਼ਿਪ ਦੇ ਅਧੀਨ ਚੱਲ ਰਹੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਹਰਿਨਗਰ ਘ੍ਹਫਸ਼ ਵਿੱਚ ਇੱਕ ਕਰੋੜ 95 ਲੱਖ ਰੁਪਏ ਟਰਾਂਸਫਰ ਕੀਤੇ ਸਨ। ਇਸ ਵਿੱਚੋਂ 50 ਲੱਖ ਰੁਪਏ 2016 ਵਿੱਚ ਤੇ 1 ਕਰੋੜ 45 ਲੱਖ 2017 ਵਿੱਚ ਟਰਾਂਸਫਰ ਕੀਤੇ ਗਏ ਸਨ। ਇਸਦੇ ਨਾਲ ਹੀ ਸਕੂਲ ਦੀ ਆਡਿਟ ਰਿਪੋਰਟ ਵਿੱਚ ਹਿੱਤ ਦੇ ਨਾਮ ‘ਤੇ ਕਰਜਾ ਅਤੇ ਐਡਵਾਸ ਦੇ ਤੌਰ ਤੇ 20 ਲੱਖ 11 ਹਜਾਰ ਰੁਪਏ ਬਾਕੀ ਹਨ। ਦੋਸ਼ ਅਨੁਸਾਰ ਇੱਕ ਪਾਸੇ ਸਕੂਲ ਦੇ 20 ਲੱਖ ਹਿੱਤ ਉੱਤੇ ਬਾਕੀ ਹਨ ਤੇ ਦੁੂਜੇ ਪਾਸੇ ਹਰਿਨਗਰ ਬ੍ਰਾਂਚ ਨੇ ਕਮੇਟੀ ਦੇ ਤਿੰਨ ਹੋਰ ਸਕੂਲਾਂ ਤੋਂ 17.5 ਲੱਖ ਰੁਪਏ ਉਧਾਰ ਲਏ ਹੋਏ ਹਨ। ਨਾਲ ਹੀ ਸਕੂਲ ਦੀਆਂ ਲੱਖਾਂ ਰੁਪਏ ਦੀ ਐਫਡੀਆਰ ਦਾ ਪਤਾ ਵੀ ਨਹੀਂ ਚੱਲ ਰਿਹਾ ਹੈ।
ਸ਼ਿਕਾਇਤ ਅਨੁਸਾਰ ਆਡਿਟ ਰਿਪੋਰਟ ਵਿੱਚ ਸਕੂਲ ਦੇ ਐਫਡੀਆਰ ਉੱਤੇ 2016 ਵਿੱਚ 60 ਹਜਾਰ ਰੁਪਏ ਵਿਆਜ ਆਇਆ ਹੈ। ਪਰ 2017 ਵਿੱਚ ਐਫਡੀਆਰ ਅਤੇ ਵਿਆਜ ਦੋਨੋਂ ਗਾਇਬ ਹੋ ਗਏ ਹਨ। ਇਸਦੇ ਨਾਲ ਹੀ ਸਕੂਲ ਵਲੋਂ ਪੰਜਾਬ ਐਂਡ ਸਿੰਧ ਬੈਂਕ ਹਰਿਨਗਰ ਵਿੱਚ ਦੋ ਖਾਤੇ ਇਕੱਠੇ ਚਲਾਏ ਜਾ ਰਹੇ ਹਨ। ਜਿਸਦੀ ਵਜ੍ਹਾ ਨਾਲ ਵੱਡੀ ਗੜਬੜੀ ਹੋਣ ਦਾ ਖਦਸ਼ਾ ਹੈ। ਹਰਿਨਗਰ ਸਕੂਲ ਵਿੱਚ ਚੱਲ ਰਹੇ ਕਮੇਟੀ ਦੇ ਸੰਗਤ ਸੇਵਾ ਕੇਂਦਰ ਵਿੱਚ ਸਰਕਾਰੀ ਯੋਜਨਾਵਾਂ ਦਾ ਫ਼ਾਰਮ ਭਰਣ ਉੱਤੇ ਲੋਕਾਂ ਤੋਂ 100 ਰੁਪਏ ਪ੍ਰਤੀ ਫ਼ਾਰਮ ਦੇ ਨਾਮ ਨਾਲ 50 ਲੱਖ ਰੁਪਏ ਇਕੱਠੇ ਕਰਨ ਦਾ ਮਾਮਲਾ ਵੀ ਬੀਤੇ ਦਿਨੀਂ ਮੀਡੀਆ ਨੇ ਜਨਤਕ ਕੀਤਾ ਸੀ। ਪਰ ਆਡਿਟ ਰਿਪੋਰਟ ਦੇ ਅਨੁਸਾਰ ਸਕੂਲ ਨੇ ਮਾਇਨਾਰਿਟੀ ਐਕਸਪੈਨਸ ਦੇ ਨਾਮ ਤੇ ਸਕੂਲ ਨੇ 1 ਸਾਲ ਵਿੱਚ 5.5 ਲੱਖ ਰੁਪਏ ਦਾ ਖਰਚ ਵਿਖਾਇਆ ਹੈ ਜਦੋਂ ਕਿ ਸੇਵਾ ਕੇਂਦਰ ਦੇ ਸਟਾਫ ਦੀ ਤਨਖਾਹ ਕਮੇਟੀ ਦਿੰਦੀ ਹੈ। ਜਿਸਦੇ ਨਾਲ ਸ਼ੱਕ ਪੈਦਾ ਹੁੰਦਾ ਹੈ ਕਿ ਫ਼ਾਰਮ ਭਰਣ ਦੇ ਨਾਂ ਤੇ ਇਕੱਠੀ ਹੋਈ ਰਾਸ਼ੀ ਕਿਸੇ ਹੋਰ ਖਾਤੇ ਵਿੱਚ ਜਮਾਂ ਹੋਈ ਹੈਂ।
ਉਥੇ ਹੀ ਸਕੂਲ ਵਿੱਚ ਚੱਲ ਰਹੇ ਸਪੋਰਟਸ ਕੰਪਲੇਕਸ ਦਾ ਕਿਰਾਇਆ ਆਡਿਟ ਰਿਪੋਰਟ ਵਿੱਚ ਵਿਖਾਈ ਨਹੀਂ ਦੇਣ ਨੂੰ ਵੀ ਖਾਲਸਾ ਨੇ ਮੁੱਦਾ ਬਣਾਇਆ ਹੈ। ਰਿਪੋਰਟ ਅਨੁਸਾਰ ਦਿੱਲੀ ਕਮੇਟੀ ਦੀ ਸੀਨੀਅਰ ਮੀਤ ਪ੍ਰਧਾਨ ਰਣਜੀਤ ਕੌਰ ਦੇ ਨਾਂ ‘ਤੇ 1 ਲੱਖ 85 ਹਜਾਰ ਰੁਪਏ ਐਡਵਾਂਸ ਦੇ ਤੌਰ ਤੇ ਬਾਕੀ ਹਨ। ਨਾਲ ਹੀ ਆਡਿਟ ਰਿਪੋਰਟ ਅਨੁਸਾਰ ਗੁਰਪ੍ਰੀਤ ਕੌਰ, ਹਰਮੀਤ ਕੌਰ, ਹਰਪ੍ਰੀਤ ਸਿੰਘ ਅਤੇ ਗੁਰਜੀਤ ਕੌਰ ਦੇ ਨਾਂ ਤੇ ਚਾਰ ਇੰਮਪ੍ਰੇਸਟ ਅਕਾਉਂਟ ਚਲਾਏ ਜਾ ਰਹੇ ਹਨ। ਇਸਦੇ ਇਲਾਵਾ ਸਕੂਲ ਨੇ 2016 ਵਿੱਚ ਜੇਪੀ ਬਿਲਡਰ ਨੂੰ ਵੀ ਬਿਨਾਂ ਕਿਸੇ ਵਜ੍ਹਾ ਤੋਂ 10 ਲੱਖ ਰੁਪਏ ਐਡਵਾਂਸ ਦੇ ਤੌਰ ‘ਤੇ ਦੇ ਰੱਖੇ ਹਨ। ਖਾਲਸਾ ਨੇ ਕਿਹਾ ਕਿ ਇੱਕ ਪਾਸੇ ਦਿੱਲੀ ਕਮੇਟੀ ਦੇ ਸਕੂਲਾਂ ਵਿੱਚ ਸਟਾਫ ਨੂੰ ਸੈਲਰੀ ਦੇਣ ਲਈ ਪੈਸੇ ਨਹੀਂ ਹਨ ਅਤੇ ਸਟਾਫ ਨੂੰ 3-4 ਮਹੀਨੇ ਦੇਰੀ ਨਾਲ ਸੈਲਰੀ ਮਿਲ ਰਹੀ ਹੈ। ਉਥੇ ਹੀ ਦੂਜੇ ਪਾਸੇ ਕਮੇਟੀ ਦੇ ਇੱਕ ਚੇਅਰਮੈਨ ਦੇ ਕੋਲ 20 ਲੱਖ ਰੁਪਏ ਉਧਾਰ ਪਏ ਹਨ। ਖਾਲਸਾ ਨੇ ਸਵਾਲ ਪੁੱਛਿਆ ਕਿ ਹਿੱਤ ਨੇ ਕਿਸਦੀ ਮਨਜ਼ੂਰੀ ਤੋਂ ਕਰੋੜਾਂ ਰੁਪਏ ਏਧਰ ਤੋਂ ਉੱਧਰ ਕਰਕੇ ਅਪਣੇ ਚੇਹੇਤਿਆਂ ਨੂੰ ਸਕੂਲ ਫੰਡ ਉਧਾਰ ਦੇਣ ਅਤੇ ਸਕੂਲ ਦੇ 2 ਬੈਂਕ ਖਾਤੇ ਅਤੇ 4 ਇੰਪ੍ਰੈਸਟ ਖਾਤੇ ਖੋਲ੍ਹਣ ਦੇ ਪਿੱਛੇ ਦੇ ਕਾਰਨ ਪੁੱਛਿਆ ਹੈ।
ਖਾਲਸਾ ਨੇ ਕਿਹਾ ਕਿ ਇਹ ਸਿੱਧੇ ਤੌਰ “ਤੇ ਕੌਮ ਦੇ ਸੰਸਾਧਨਾਂ ਨੂੰ ਆਪਣੀ ਨਿਜੀ ਜਾਇਦਾਦ ਸੱਮਝਣ ਦੇ ਬਰਾਬਰ ਹੈ। ਹਿੱਤ ਨੇ ਪਹਿਲਾਂ ਵੀ ਇਸ ਸਕੂਲ ਨੂੰ ਆਪਣਾ ਸਕੂਲ ਦੱਸਕੇ ਕਬਜਾ ਕਰ ਲਿਆ ਸੀ ਪਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ‘ਤੇ ਦਿੱਲੀ ਕਮੇਟੀ ਨੂੰ ਸਕੂਲ ਵਾਪਸ ਮਿਲਿਆ ਸੀ। ਖਾਲਸਾ ਨੇ ਦੱਸਿਆ ਕਿ ਉਨ੍ਹਾਂ ਦੀ ਜਾਣਕਾਰੀ ਅਨੁਸਾਰ ਉਕਤ ਸਕੂਲ ਵਿੱਚ ਸਿਰਫ ਪ੍ਰਾਈਮਰੀ ਸੈਕਸ਼ਨ ਹੈ, ਜਿਸ ਵਿੱਚ ਜਿਆਦਾ ਬੱਚੇ ਵੀ ਨਹੀਂ ਹਨ। ਪਰ ਹਿੱਤ ਨੇ ਆਪਣੇ ਚੇਹੇਤਿਆਂ ਨੂੰ ਫਾਇਦਾ ਪਹੁੰਚਾਉਣ ਲਈ ਸਟਾਫ ਦੀ ਨਵੀਂ ਭਰਤੀ ਕੀਤੀ ਜਦੋਂ ਕਿ ਕਮੇਟੀ ਦੇ ਬਾਕੀ ਸਕੂਲਾਂ ਵਿੱਚ ਵਾਧੂ ਸਟਾਫ ਦਾ ਰੋਣਾ ਹਰ ਸਮੇਂ ਕਮੇਟੀ ਰੋਂਦੀ ਹੈਂ।
ਖਾਲਸਾ ਨੇ ਘੋਸ਼ਣਾ ਕੀਤੀ ਉਹ ਕਰੋੜਾਂ ਰੁਪਏ ਦੇ ਇਸ ਗਬਨ ਮਾਮਲੇ ਵਿੱਚ ਕਮਿਸ਼ਨ ਦੇ ਸਾਹਮਣੇ ਅਗਲੀ ਸੁਣਵਾਈ ਦੇ ਦੌਰਾਨ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਨੂੰ ਐਫ.ਆਈ.ਆਰ. ਦਰਜ ਕਰਨ ਦਾ ਆਦੇਸ਼ ਦੇਕੇ ਵਿਸਤ੍ਰਿਤ ਜਾਂਚ ਕਰਵਾਉਣ ਦੀ ਗੁਜਾਰਿਸ਼ ਕਰਨਗੇ। ਕਿਉਂਕਿ ਹਿੱਤ ਦਿੱਲੀ ਕਮੇਟੀ ਐਕਟ ਅਨੁਸਾਰ ਲੋਕ ਸੇਵਕ ਹਨ ਪਰ ਹਿੱਤ ਨੇ ਪਬਲਿਕ ਮਨੀ ਅਤੇ ਕੌਮ ਦੀ ਜਾਇਦਾਦ ਨੂੰ ਆਪਣੀ ਮਨਮਰਜੀ ਨਾਲ ਕਥਿਤ ਤੌਰ ‘ਤੇ ਲੂਟਿਆ ਅਤੇ ਲੂਟਾਇਆ ਹੈ। ਜੋਕਿ ਕਾਨੂੰਨ ਦੀ ਧਾਰਾ 402 ਅਤੇ 403 ਦੇ ਤਹਿਤ ਗੰਭੀਰ ਆਰਥਕ ਅਪਰਾਧ ਹਨ। ਦੋਸ਼ ਸਾਬਤ ਹੋਣ ਤੇ ਹਿੱਤ ਅਤੇ ਹੋਰਨਾਂ ਨੂੰ 2 ਸਾਲ ਤੱਕ ਸੱਜਾ ਵੀ ਹੋ ਸਕਦੀ ਹੈ ।