ਲੁਧਿਆਣਾ – ਕੁੰਦਨ ਵਿਦਿਆ ਮੰਦਿਰ, ਸਿਵਲ ਲਾਈਨ ਅਤੇ ਸਿਟੀ ਕੈਂਪਸ ਵੱਲੋਂ ਨਵੇ ਸੈਸ਼ਨ ਮੌਕੇ ਦਾਖਲਾ ਲੈਣ ਵਾਲੇ ਬੱਚਿਆਂ ਨੂੰ ਜੀ ਆਇਆ ਕਹਿੰਦੇ ਹੋਏ ਕੈਂਪਸ ਵਿਚ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਦੇ ਨਾਲ ਨਾਲ ਹਾਜ਼ਰ ਉਨ੍ਹਾਂ ਦੇ ਮਾਪਿਆਂ ਨੂੰ ਸਕੂਲ ਦੇ ਨਿਯਮਾਂ ਅਤੇ ਸਿੱਖਿਆਂ ਦੇ ਤਰੀਕਿਆਂ ਨਾਲ ਬੱਚਿਆਂ ਨੂੰ ਜਾਣੂ ਕਰਵਾਇਆਂ ਗਿਆ। ਇਸ ਦੇ ਨਾਲ ਹੀ ਕੈਂਪਸ ਵਿਚ ਹਵਨ ਸਮਾਰੋਹ ਦਾ ਵੀ ਆਯੋਜਨ ਕੀਤਾ ਗਿਆ। ਹਵਨ ਸਮਾਰੋਹ ਵਿਚ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਵੀ ਕੇ ਗੋਇਲ, ਸਕੂਲ ਦੇ ਮੈਨੇਜਰ ਕਪਿਲ ਗੁਪਤਾ, ਪ੍ਰਿੰਸੀਪਲ ਨਵਿਤਾ ਪੁਰੀ, ਕਮੇਟੀ ਦੇ ਬਾਕੀ ਮੈਂਬਰ, ਅਧਿਆਪਕਾਂ, ਵਿਦਿਆਰਥੀਆਂ ਦੇ ਨਾਲ ਉਨ੍ਹਾਂ ਦੇ ਮਾਤਾ ਪਿਤਾ ਨੇ ਪ੍ਰਮਾਤਮਾ ਦੀ ੳਟ ਲੈਦੇ ਹੋਏ ਹਵਨ ਸਮਾਰੋਹ ਵਿਚ ਹਿੱਸਾ ਲਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਸਮਝਾਇਆਂ ਗਿਆ ਕਿ ਅੱਜ ਦਾ ਇਹ ਹਵਨ ਸਭ ਵਿਦਿਆਰਥੀਆਂ ਦੇ ਉ¤ਜਲ ਭਵਿਖ ਲਈ ਕੀਤਾ ਜਾ ਰਿਹਾ ਹੈ। ਸਕੂਲ ਦੇ ਪ੍ਰਿੰਸੀਪਲ ਨਵਿਤਾ ਪੁਰੀ ਨੇ ਵਿਦਿਆਰਥੀਆਂ ਨੂੰ ਸ਼ਾਲਾ ਪ੍ਰਵੇਸ਼ ਦਾ ਅਰਥ ਉਨ੍ਹਾਂ ਦੇ ਸਕੂਲ ਵਿਚ ਬਿਹਤਰੀਨ ਸਿੱਖਿਆਂ ਦੇ ਆਗਮਨ ਦਾ ਸੰਕੇਤ ਦੱਸਦੇ ਹੋਏ ਸਭ ਬੱਚਿਆਂ ਦੇ ਉ¤ਜਲ ਭਵਿਖ ਦੀ ਕਾਮਨਾ ਕੀਤੀ।
ਸਕੂਲ ਕਮੇਟੀ ਦੇ ਚੇਅਰਮੈਨ ਵੀ ਕੇ ਗੋਇਲ ਨੇ ਨਵੇਂ ਆਏ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਜੀ ਆਇਆ ਕਹਿੰਦੇ ਹੋਏ ਦੱਸਿਆਂ ਕਿ ਅਗਲੇ 14 ਸਾਲ ਵਿਚ ਬਾਰ੍ਹਵੀਂ ਕਲਾਸ ਤੱਕ ਦੀ ਸਿੱਖਿਆਂ ਹਾਸਿਲ ਕਰਦੇ ਹੋਏ ਬੱਚੇ ਸਮਝਣਗੇ ਕਿ ਆਧੁਨਿਕ ਸਿੱਖਿਆਂ ਦੇ ਨਾਲ ਨਾਲ ਸੰਸਕ੍ਰਿਤੀ ਨਾਲ ਜੁੜੇ ਰਹਿਣਾ ਕਿੰਨਾ ਜ਼ਰੂਰੀ ਹੈ। ਉਨ੍ਹਾਂ ਬੱਚਿਆਂ ਨੇ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਬੱਚਿਆਂ ਨੂੰ ਆਧੁਨਿਕ ਸਿੱਖਿਆਂ ਦੇ ਨਾਲ ਭਾਰਤੀ ਸੰਸਕ੍ਰਿਤੀ ਨਾਲ ਜੋੜ ਕੇ ਰੱਖਣ ਨਾਲ ਹੀ ਦੇਸ਼ ਦੀ ਤਰੱਕੀ ਹੋ ਸਕਦੀ ਹੈ। ਸਕੂਲ ਦੇ ਮੈਨੇਜਰ ਕਪਿਲ ਗੁਪਤਾ ਨੇ ਵਿਦਿਆਰਥੀਆਂ ਨੂੰ ਪ੍ਰੇਰਨਾ ਦਿੰਦੇ ਹੋਏ ਸਕੂਲ ਦੇ ਇਕ ਬਿਹਤਰੀਨ ਵਿਦਿਆਰਥੀ ਬਣਦੇ ਹੋਏ ਅੱਗੇ ਜਾ ਕੇ ਆਪਣੇ ਮਾਪਿਆਂ ਅਤੇ ਦੇਸ਼ ਦੀ ਸੇਵਾ ਕਰਨ ਦੀ ਪ੍ਰੇਰਨਾ ਦਿਤੀ।