ਨਵੀਂ ਦਿੱਲੀ : ਬ੍ਰਿਟਿਸ਼ ਸ਼ਾਸਨ ਦੌਰਾਨ 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਦੇ ਜਲਿਆਂਵਾਲੇ ਬਾਗ ਵਿੱਚ ਜਨਰਲ ਡਾਇਰ ਦੇ ਹੁਕਮ ਨਾਲ ਨਿਹੱਥੇ ਲੋਕਾਂ ਉੱਤੇ ਹੋਈ ਗੋਲੀਬਾਰੀ ਦੀ ਸ਼ਤਾਬਦੀ ਮੌਕੇ ਬ੍ਰਿਟਿਸ਼ ਲੋਕਾਂ ਨੂੰ ਉਨ੍ਹਾਂ ਦੀ ਹੁਕੂਮਤ ਵੱਲੋਂ ਭਾਰਤੀ ਲੋਕਾਂ ਉੱਤੇ ਕੀਤੇ ਗਏ ਅਤਿਆਚਾਰਾਂ ਬਾਰੇ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਸਾਮਜਿਕ ਸੰਗਠਨ “ਇੰਟਰਨੇਸ਼ਨਲ ਪੰਜਾਬ ਫੋਰਮ” ਵਲੋਂ ਦੇਸ਼-ਵਿਦੇਸ਼ ਵਿੱਚ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕਰਨ ਲਈ ਜਲਿਆਂਵਾਲਾ ਬਾਗ ਯਾਦਗਾਰ ਉਤਸਵ ਸ਼ਤਾਬਦੀ ਕਮੇਟੀ (ਜੇਬੀਸੀਸੀਸੀ) ਦਾ ਗਠਨ ਕੀਤਾ ਗਿਆ ਹੈ। ਫੋਰਮ ਦੇ ਪ੍ਰਧਾਨ ਰਜਿੰਦਰ ਸਿੰਘ ਚੱਢਾ ਵਲੋਂ ਫੋਰਮ ਦੇ ਸਕੱਤਰ ਜਨਰਲ ਬਲਬੀਰ ਸਿੰਘ ਕੱਕੜ ਨੂੰ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸਦੇ ਨਾਲ ਹੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਯਾਦਗਾਰੀ ਕਮੇਟੀ ਦਾ ਮੁੱਖ ਸਰਪ੍ਰਸਤ ਅਤੇ ਰਾਜਿੰਦਰ ਸਿੰਘ ਚੱਢਾ ਅਤੇ ਵਿਕਰਮਜੀਤ ਸਿੰਘ ਸਾਹਨੀ ਨੂੰ ਸਰਪ੍ਰਸਤ ਨਿਯੁਕਤ ਕੀਤਾ ਗਿਆ ਹੈ। ਮੈਬਰਾਂ ਵਿੱਚ ਬ੍ਰਿਟਿਸ਼ ਸਾਂਸਦ ਲਾਰਡ ਲੁੰਬਾ, ਸੀਬੀਈ ਲਾਰਡ ਦੇਸਾਈ, ਕਿਸ਼ਵਰ ਲੇਡੀ ਦੇਸਾਈ, ਵਿਰੇਂਦਰ ਸ਼ਰਮਾ ਅਤੇ ਸਾਬਕਾ ਸਫ਼ਾਰਤੀ ਨਵਤੇਜ ਸਿੰਘ ਸਰਨਾ ਆਦਿ ਸ਼ਾਮਿਲ ਹਨ।
ਜਲਿਆਂਵਾਲਾ ਬਾਗ ਕਤਲੇਆਮ ਦੇ ਬ੍ਰਿਟਿਸ਼ ਸੰਸਦ ਵਲੋਂ ਮਾਫੀ ਮੰਗਵਾਉਣ ਲਈ ਪਿਛਲੇ 1 ਸਾਲ ਤੋਂ ਕੋਸ਼ਿਸ਼ ਕਰ ਰਹੀ ਕਮੇਟੀ ਦੀ ਪਹਿਲ ਉੱਤੇ ਹੀ 19 ਫਰਵਰੀ 2019 ਨੂੰ ਹਾਉਸ ਆਫ ਲਾਰਡਸ ਵਿੱਚ ਲਾਰਡ ਲੁੰਬਾ ਨੇ ਸਰਕਾਰ ਨੂੰ ਭਾਰਤੀਆਂ ਤੋਂ ਇਸ ਹਤਿਆਕਾਂਡ ਲਈ ਮਾਫੀ ਮੰਗਣ ਦਾ ਸੰਸਦ ਤੋਂ ਤਰੀਕਾ ਪੁੱਛਿਆ ਸੀ। ਜਿਸ ਉੱਤੇ ਹੋਈ ਲੰਬੀ ਚਰਚਾ ਦੇ ਦੌਰਾਨ ਪੱਖ ਅਤੇ ਵਿਰੋਧ ‘ਚ ਵਿਆਪਕ ਬਹਿਸ ਹੋਈ। ਹਾਲਾਂਕਿ ਇਸਤੋਂ ਪਹਿਲਾਂ ਹਾਉਸ ਆਫ ਕਾਂਮਨਸ ਨੇ ਘਟਨਾ ਦੀ ਨਿੰਦਿਆ ਕੀਤੀ ਸੀ ਜਦ ਕਿ ਹਾਉਸ ਆਫ ਲਾਰਡਸ ਨੇ ਖੁਸ਼ੀ ਜਤਾਈ ਸੀ। ਇਸ ਵਜ੍ਹਾ ਨਾਲ 13 ਅਪ੍ਰੈਲ ਨੂੰ ਕਮੇਟੀ ਵੱਲੋਂ ਬ੍ਰਿਟਿਸ਼ ਸੰਸਦਾਂ ਦੀ ਹਾਜ਼ਰੀ ਵਿੱਚ ਬ੍ਰਿਟਿਸ਼ ਸੰਸਦ ਵਿੱਚ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ। ਨਾਲ ਹੀ ਘਟਨਾ ਦੇ ਸੰਬੰਧ ਵਿੱਚ ਅੰਮ੍ਰਿਤਸਰ, ਲੰਦਨ, ਬਰਮਿੰਘਮ, ਮਾਨਚੇਸਟਰ, ਗਲਾਸਗੋ ਆਦਿ ਸ਼ਹਿਰਾਂ ਵਿੱਚ ਪ੍ਰਦਰਸ਼ਨੀਆਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਇਸ ਬਾਰੇ ਵਿੱਚ ਜਾਗਰੂਕਤਾ ਲਈ ਬਣਾਈ ਗਈ ਸ਼ਤਾਬਦੀ ਕਮੇਟੀ ਦਾ ਮੁੱਖ ਸਰਪ੍ਰਸਤ ਨਿਯੁਕਤ ਕਰਨ ‘ਤੇ ਚੱਢਾ, ਕੱਕੜ ਅਤੇ ਸਾਹਨੀ ਦਾ ਧੰਨਵਾਦ ਕਰਦੇ ਹੋਏ ਜੀ.ਕੇ. ਨੇ ਜਲਿਆਂਵਾਲਾ ਬਾਗ ਘਟਨਾ ਨੂੰ ਭਾਰਤੀ ਆਜ਼ਾਦੀ ਅੰਦੋਲਨ ਦੀ ਇਤਿਹਾਸਿਕ ਕੜੀ ਦੱਸਿਆ।
ਜੀ.ਕੇ. ਨੇ ਕਿਹਾ ਕਿ ਸਾਡੀ ਕੋਸ਼ਿਸ਼ ਬਰਤਾਨਵੀ ਨੌਜਵਾਨ ਪੀੜ੍ਹੀ ਨੂੰ ਇਹ ਅਹਿਸਾਸ ਕਰਵਾਉਣ ਦੀ ਹੈ ਕਿ ਸਮਰਾਜਵਾਦੀ ਹੈਂਕੜ ਨਾਲ ਗ੍ਰਸਤ ਬ੍ਰਿਟਿਸ਼ ਨਿਜਾਮ ਨੇ ਮਨੁੱਖੀ ਅਧਿਕਾਰਾਂ ਨੂੰ ਜਿਸ ਤਰ੍ਹਾਂ ਨਾਲ ਭਾਰਤ ਵਿੱਚ ਕੁਚਲਿਆ ਸੀ, ਉਸਦੇ ਲਈ ਬ੍ਰਿਟਿਸ਼ ਸੰਸਦ ਦੇ ਦੋਨਾਂ ਸਦਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ। ਜਿਸ ਤਰ੍ਹਾਂ ਕੈਨੇਡਾ ਸਰਕਾਰ ਨੇ ਕਾਮਾਗਾਟਾਮਾਰੂ ਦੀ ਘਟਨਾ ਦੀ ਮਾਫੀ ਮੰਗੀ ਸੀ। ਹਾਲਾਂਕਿ ਮਹਾਰਾਣੀ ਏਲਿਜਾਬੇਥ ਅਤੇ ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਆਪਣੇ ਭਾਰਤ ਦੌਰੇ ਦੌਰਾਨ ਜਲਿਆਂਵਾਲਾ ਬਾਗ ਸਮਾਰਕ ਉੱਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੂਲ ਅਰਪਿਤ ਕਰ ਚੁੱਕੇ ਹਨ, ਪਰ ਇਹ ਨਾਕਾਫੀ ਹੈ। ਜੀ.ਕੇ. ਨੇ ਘਟਨਾ ਦੇ ਅਸਰ ਦਾ ਜਿਕਰ ਕਰਦੇ ਹੋਏ ਕਿਹਾ ਕਿ ਗੁਰੁਦਵਾਰਿਆਂ ਨੂੰ ਮਹੰਤਾ ਦੇ ਕੱਬਜਿਆ ਤੋਂ ਆਜ਼ਾਦ ਕਰਵਾਉਣ ਲਈ ਗੁਰਦੁਆਰਾ ਸੁਧਾਰ ਲਹਿਰ ਇਸ ਕਤਲੇਆਮ ਤੋਂ ਬਾਅਦ ਹੀ ਸ਼ੁਰੂ ਹੋਈ ਸੀ।