ਨਵੀਂ ਦਿੱਲੀ – ਵਿਸ਼ਵ ਸਿਹਤ ਸੰਗਠਨ ਨੇ ਮੋਦੀ ਦੇ ਸਵੱਛ ਭਾਰਤ ਦੀ ਹਵਾ ਕੱਢਦੇ ਹੋਏ ਜੋ ਰਿਪੋਰਟ ਦਿੱਤੀ ਹੈ, ਉਸ ਅਨੁਸਾਰ ਦੁਨੀਆਂਭਰ ਦੇ 15 ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿੱਚ 14 ਸ਼ਹਿਰ ਸਿਰਫ਼ ਭਾਰਤ ਦੇ ਹਨ। ਕਾਨਪੁਰ ਦੁਨੀਆਂ ਦੇ ਸੱਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿੱਚ ਪਹਿਲੇ ਨੰਬਰ ਤੇ ਆਇਆ ਹੈ। ਵਾਰਾਣਸੀ ਦੀ ਸਥਿਤੀ ਵੀ ਬਹੁਤ ਖਸਤਾ ਹੈ।
ਇਸ ਰਿਪੋਰਟ ਨੂੰ ‘ਕਲਾਈਮੇਟ ਟਰੇਂਡਸ’ ਨੇ ਜਾਰੀ ਕੀਤਾ ਹੈ। ਰਿਪੋਰਟ ਵਿੱਚ ਇਹ ਕਿਹਾ ਗਿਆ ਹੈ ਕਿ ਵਿਸ਼ਵ ਸਿਹਤ ਸੰਗਠਨ ਦੀ 15 ਸ਼ਹਿਰਾਂ ਦੀ ਸੂਚੀ ਵਿੱਚ 14 ਸ਼ਹਿਰ ਭਾਰਤ ਦੇ ਹਨ।ਇਨ੍ਹਾਂ ਵਿੱਚੋਂ ਚਾਰ ਸ਼ਹਿਰ ਯੂਪੀ ਦੇ ਹਨ। ਹਰਿਆਣਾ ਦਾ ਫਰੀਦਾਬਾਦ ਸ਼ਹਿਰ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿੱਚ ਦੂਸਰੇ ਸਥਾਨ ਤੇ ਰਿਹਾ ਹੈ। ਬਿਹਾਰ ਦਾ ਗਯਾ ਅਤੇ ਪਟਨਾ ਚੌਥੇ ਅਤੇ ਪੰਜਵੇਂ ਸਥਾਨ ਤੇ ਆਏ ਹਨ। ਲਖਨਊ ਨੂੰ ਸਤਵੇਂ ਨੰਬਰ ਤੇ ਰੱਖਿਆ ਗਿਆ ਹੈ। ਇਸ ਸੂਚੀ ਵਿੱਚ ਆਗਰਾ, ਗੁਰੂਗਰਾਮ, ਮੁਜ਼ਫਰਪੁਰ, ਸ੍ਰੀਨਗਰ, ਜੈਪੁਰ, ਪਟਿਆਲਾ ਅਤੇ ਜੋਧਪੁਰ ਦੇ ਨਾਮ ਵੀ ਸ਼ਾਮਿਲ ਹਨ।
ਵਿਸ਼ਵਭਰ ਦੇ 15 ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿੱਚ ਵਾਰਾਣਸੀ ਤੀਸਰੇ ਨੂੰ ਤੀਸਰੇ ਸਥਾਨ ਤੇ ਰੱਖਿਆ ਗਿਆ ਹੈ। ਰਾਜਧਾਨੀ ਦਿੱਲੀ ਇਸ ਸੂਚੀ ਵਿੱਚ ਛੇਂਵੇ ਸਥਾਨ ਤੇ ਆਈ ਹੈ।ਇਹ ਦਾਅਵਾ ਦਿੱਲੀ ਦੀ ਇੱਕ ਸੰਸਥਾ ਵੱਲੋਂ ਕੀਤਾ ਗਿਆ ਹੈ। ਇਸ ਦੇ ਲਈ ਏਅਰ ਪਾਲਿਯੂਸ਼ਨ ਨਾਲ ਨਜਿਠਣ ਦੇ ਨਾਕਾਮਯਾਬ ਰਹਿਣ ਲਈ ਲੋਕਾਂ ਦੁਆਰਾ ਚੁਣੇ ਹੋਏ ਨੇਤਾਵਾਂ ਦੇ ਆਲਸ ਨੂੰ ਜਿੰਮੇਵਾਰ ਠਹਿਰਾਇਆ ਗਿਆ ਹੈ।