ਖਰੜ – ਪਾਵਰ ਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਡਵੀਜ਼ਨ ਖਰੜ ਵੱਲੋਂ ਪਾਵਰਕਾਮ ਵਿੱਚ ਕੰਮ ਕਰਦੇ ਸੀ। ਐਚ ਬੀ ਕਾਮਿਆਂ ਨੂੰ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਜਬਰੀ ਦੇ ਨਾਲ ਚਾਰ ਵਰਕਰਾਂ ਨੂੰ ਛਾਂਟੀ ਕਰਨ ਤੇ ਸੀਐਚਵੀ ਠੇਕਾ ਕਾਮਿਆਂ ਨੇ ਚੰਡੀਗੜ੍ਹ ਹਾਈਵੇ ਰੋਡ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਸੂਬਾ ਪ੍ਰਧਾਨ ਬਲਿਹਾਰ ਸਿੰਘ ਸਰਕਲ ਪ੍ਰਧਾਨ ਪਰਮਿੰਦਰ ਸਿੰਘ ਡਵੀਜ਼ਨ ਪ੍ਰਧਾਨ ਕੇਸਰ ਸਿੰਘ ਅਜੇ ਕੁਮਾਰ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪਾਵਰਕਾਮ ਵਿੱਚ ਕੰਮ ਕਰਦੇ ਕੰਪਲੇਟ ਮੈਂਟੀਨੈਸ ਆਦਿ ਕਾਮਿਆਂ ਨੂੰ ਕਾਰਜਕਾਰੀ ਇੰਜੀਨੀਅਰ ਰਤਨਦੀਪ ਸਿੰਘ ਵੱਲੋਂ ਚਾਰ ਵਰਕਰਾਂ ਨੂੰ ਜਬਰੀ ਦੇ ਨਾਲ ਛਾਂਟੀ ਕਰ ਦਿੱਤਾ ਗਿਆ। ਜਿਸ ਦੇ ਰੋਸ ਵਜੋਂ ਸੀਐਚਵੀ ਠੇਕਾ ਕਾਮਿਆਂ ਨੇ ਅੱਜ ਚੰਡੀਗੜ੍ਹ ਹਾਈਵੇ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਤੇ ਸੁਪਰਡੈਂਟ ਗੁਲਜਾਰ ਸਿੰਘ ਨੇ ਕਮੇਟੀ ਨਾਲ ਮੀਟਿੰਗ ਕਰਕੇ ਕੱਢੇ ਕਾਮਿਆਂ ਨੂੰ ਬਹਾਲ ਕਰਨ ਦਾ ਭਰੋਸਾ ਦੇ ਕੇ ਸੀ ਐੱਚ ਬੀ ਠੇਕਾ ਕਾਮਿਆਂ ਦੇ ਧਰਨੇ ਨੂੰ ਸਮਾਪਤ ਕਰਵਾਇਆ ਅਤੇ ਹੋਰ ਮੰਗਾਂ ਮਸਲੇ ਹੱਲ ਕਰਨ ਲਈ ਮਿਤੀ 12 ਅਪ੍ਰੈਲ ਨੂੰ ਕਾਰਜਕਾਰੀ ਇੰਜੀਨੀਅਰ ਰਤਨਦੀਪ ਸਿੰਘ ਨਾਲ ਮੀਟਿੰਗ ਕਰਾ ਕੇ ਹੋਰ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ। ਉਧਰੋਂ ਸੀਐਚਵੀ ਠੇਕਾ ਕਾਮਿਆਂ ਵੱਲੋਂ ਧਰਨੇ ਨੂੰ ਸਮਾਪਤ ਕਰਦਿਆਂ ਕਿਹਾ ਕਿ ਜੇਕਰ ਮੰਗਾਂ ਦਾ ਹੱਲ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਇੰਦਰਜੀਤ ਸਿੰਘ ਸੁਖਵਿੰਦਰ ਸਿੰਘ ਨਿੰਮੀ ਜਤਿੰਦਰ ਸਿੰਘ ਅਮਰੀਕ ਸਿੰਘ ਹਰਭੇਜ ਇੰਦਰਜੀਤ ਤੇ ਹੋਰ ਵੀ ਸਾਥੀ ਵੱਡੀ ਪੱਧਰ ਦੀ ਗਿਣਤੀ ਦੇ ਵਿੱਚ ਸ਼ਾਮਿਲ ਹੋਏ
ਪਾਵਰਕਾਮ ਸੀ ਐੱਚ ਬੀ ਠੇਕਾ ਕਾਮਿਆਂ ਨੂੰ ਕੱਢਣ ਤੇ ਸੀ ਐੱਚ ਬੀ ਠੇਕਾ ਕਾਮਿਆਂ ਵੱਲੋਂ ਚੰਡੀਗੜ੍ਹ ਹਾਈਵੇ ਰੋਡ ਜਾਮ ਕਰਕੇ ਕਾਮਿਆਂ ਨੂੰ ਕਰਾਇਆ ਬਹਾਲ
This entry was posted in ਪੰਜਾਬ.