ਫ਼ਤਹਿਗੜ੍ਹ ਸਾਹਿਬ – “ਅਮਰੀਕਾ ਮੁਲਕ ਨੇ ਇਰਾਨ ਉਤੇ ਪਾਬੰਦੀਆਂ ਲਗਾ ਦਿੱਤੀਆ ਹਨ ਅਤੇ ਆਪਣੀ ਇਸ ਪਾਲਸੀ ਵਿਚ ਕਿਹਾ ਹੈ ਕਿ ਜਿਹੜਾ ਵੀ ਇਰਾਨ ਨਾਲ ਕਿਸੇ ਤਰ੍ਹਾਂ ਦਾ ਸੌਦਾ ਕਰੇਗਾ, ਉਸ ਉਤੇ ਵੀ ਇਹ ਸੈਕਸਨ ਲਾਗੂ ਹੋਵੇਗੀ । ਦੂਸਰੇ ਪਾਸੇ ਇੰਡੀਆ ਅਮਰੀਕਾ ਨੂੰ ਆਪਣਾ ਪੱਕਾ ਦੋਸ਼ਤ ਸਮਝਦਾ ਹੈ । ਹੁਣ ਇੰਡੀਆਂ ਨਾ ਤਾਂ ਇਰਾਨ ਤੋਂ ਕੋਈ ਪੈਟਰੋਲੀਅਮ ਆਦਿ ਵਸਤਾਂ ਦੀ ਕੋਈ ਖਰੀਦੋ-ਫਰੋਖਤ ਕਰ ਸਕਦਾ ਹੈ ਅਤੇ ਨਾ ਹੀ ਅਮਰੀਕਾ ਦੀ ਸੈਕਸਨ ਦੀ ਮਾਰ ਝੱਲ ਸਕਦਾ ਹੈ । ਜੋ ਸ੍ਰੀ ਨਰਿੰਦਰ ਮੋਦੀ ਦੀ ਵਿਦੇਸ਼ੀ ਨੀਤੀ ਸੀ ਉਹ ਹੁਣ ਬੁਰੀ ਤਰ੍ਹਾਂ ਅਸਫਲ ਸਾਬਤ ਹੋ ਚੁੱਕੀ ਹੈ । ਇਸ ਸਾਰੇ ਕੁਝ ਦਾ ਪ੍ਰਭਾਵ ਇਹ ਹੋਵੇਗਾ ਕਿ ਚੋਣਾਂ ਤੋਂ ਬਾਅਦ ਰਸੋਈ ਗੈਂਸ ਦਾ ਸਿਲੰਡਰ 150 ਰੁਪਏ ਮਹਿੰਗਾ ਹੋਵੇਗਾ, ਪੈਟਰੋਲ 110 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 100 ਰੁਪਏ ਪ੍ਰਤੀ ਲੀਟਰ ਹੋ ਜਾਵੇਗਾ । ਹੁਣ ਕੇਵਲ ਸ੍ਰੀ ਮੋਦੀ ਤੇ ਬੀਜੇਪੀ ਨੂੰ ਚੋਣਾਂ ਦੀ ਉਡੀਕ ਹੈ । ਚੋਣਾਂ ਤੱਕ ਇਸ ਕਰਕੇ ਇਹ ਕੀਮਤਾਂ ਸ੍ਰੀ ਮੋਦੀ ਨਹੀਂ ਵਧਾ ਸਕਣਗੇ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਵੋਟਰ ਉਨ੍ਹਾਂ ਨਾਲ ਨਰਾਜ ਹੋਣ ਜਾਣਗੇ । ਇਨ੍ਹਾਂ ਮਾਰੂ ਨਤੀਜਿਆ ਅਤੇ ਇਥੋਂ ਦੇ ਨਿਵਾਸੀਆਂ ਉਤੇ ਪੈਣ ਵਾਲੇ ਵੱਡੇ ਮਾਲੀ ਬੋਝ ਨੂੰ ਮੁੱਖ ਰੱਖਦੇ ਹੋਏ ਸ੍ਰੀ ਮੋਦੀ ਅਤੇ ਬੀਜੇਪੀ ਵਰਗੀ ਫਿਰਕੂ ਦਿਸ਼ਾਹੀਣ ਨੀਤੀਆ ਦੀ ਮਾਲਕ ਹਕੂਮਤ ਨੂੰ ਕਦੀ ਵੀ ਇਥੋਂ ਦੇ ਨਿਵਾਸੀਆ ਨੂੰ ਤਾਕਤ ਵਿਚ ਨਹੀਂ ਲਿਆਉਣਾ ਚਾਹੀਦਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਾ ਵੱਲੋਂ ਇਰਾਨ ਉਤੇ ਲਗਾਈਆ ਪਾਬੰਦੀਆ ਉਪਰੰਤ ਇੰਡੀਆਂ ਦੀ ਦੋਨੇ ਪਾਸੇ ਬਣੀ ਹਾਸੋਹੀਣੀ ਸਥਿਤੀ ਉਤੇ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਸ੍ਰੀ ਮੋਦੀ ਦੀਆਂ ਮਨੁੱਖਤਾ ਮਾਰੂ ਦਿਸ਼ਾਹੀਣ ਨੀਤੀਆ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਨੇ ਜੋ ਵੀ ਇਥੋਂ ਦੇ ਨਿਵਾਸੀਆ ਨਾਲ ਬੀਤੇ ਸਮੇਂ ਵਿਚ ਵਾਅਦੇ ਕੀਤੇ ਸਨ, ਜਿਵੇਂਕਿ ਕਿਸਾਨਾਂ ਦੇ ਕਰਜੇ ਮੁਆਫ਼ ਕਰਨ, 15-15 ਲੱਖ ਹਰ ਨਾਗਰਿਕ ਦੇ ਖਾਤੇ ਵਿਚ ਪਾਉਣ, 2 ਕਰੋੜ ਨੌਕਰੀਆ ਦੇਣ, ਵਿਦੇਸ਼ਾਂ ਤੋਂ ਕਾਲਾ ਧਨ ਵਾਪਸ ਲਿਆਉਣ ਅਤੇ ਇਥੋਂ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਅਤੇ ਵਿਕਾਸ ਕਰਨ ਦੇ ਸਭ ਵਾਅਦੇ ਖੋਖਲੇ ਸਾਬਤ ਹੋ ਚੁੱਕੇ ਹਨ । ਉਨ੍ਹਾਂ ਕਿਹਾ ਕਿ ਇਕ ਦੂਸਰਾ ਮਹੱਤਵਪੂਰਨ ਮੁੱਦਾ ਇਹ ਹੈ ਕਿ ਇੰਡੀਆਂ ਨੇ ਰੂਸ ਅਤੇ ਉਸਦੇ ਆਲੇ-ਦੁਆਲੇ ਨਾਲ ਸੰਬੰਧਤ ਮੁਲਕਾਂ ਅਤੇ ਸੈਂਟਰ ਏਸੀਆ ਵਿਚ ਵਪਾਰ ਕਰਨ ਲਈ ਝਬਾਰ (ਇਰਾਨ) ਵਿਖੇ ਜੋ ਬੰਦਰਗਾਹ ਬਣਾਈ ਸੀ, ਉਹ ਵੀ ਇਸ ਕਰਕੇ ਫੇਲ੍ਹ ਸਾਬਤ ਹੋ ਚੁੱਕੀ ਹੈ ਕਿਉਂਕਿ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਸ੍ਰੀ ਇਮਰਾਨ ਖਾਨ ਨੇ ਪਹਿਲੋ ਹੀ ਇਰਾਨ ਨਾਲ ਸੁਲਾਹ ਕਰ ਲਈ ਸੀ । ਇਥੇ ਇਹ ਵਰਨਣ ਕਰਨਾ ਜ਼ਰੂਰੀ ਹੈ ਕਿ ਪਾਕਿਸਤਾਨ ਸੂਫੀ ਮੁਲਕ ਹੈ ਅਤੇ ਇਰਾਨ ਸੀਆ ਮੁਸਲਮਾਨ ਮੁਲਕ ਹੈ । ਜਿਨ੍ਹਾਂ ਦਾ ਆਪਸ ਵਿਚ ਇੱਟ-ਕੁੱਤੇ ਦਾ ਵੈਰ ਹੈ। ਸ੍ਰੀ ਇਮਰਾਨ ਖਾਨ ਨੇ ਦੂਰਅੰਦੇਸ਼ੀ ਤੋਂ ਕੰਮ ਲੈਦੇ ਹੋਏ ਇਰਾਨ ਤੇ ਪਾਕਿਸਤਾਨ ਵਿਚ ਸੁਲਾਹ ਕਰਕੇ ਆਪਣੇ ਆਪ ਨੂੰ ਮਜ਼ਬੂਤ ਕਰ ਲਿਆ ਸੀ ਅਤੇ ਹੁਣ ਇੰਡੀਆਂ ਅਮਰੀਕਾ ਨਾਲ ਆਪਣੀ ਫਾਰਨ ਪਾਲਸੀ ਵਿਚ ਵੀ ਫੇਲ੍ਹ ਸਾਬਤ ਹੋ ਚੁੱਕਾ ਹੈ ਅਤੇ ਇਰਾਨ ਵਿਖੇ ਜਿਸ ਮਕਸਦ ਲਈ ਬੰਦਰਗਾਹ ਲਈ ਗਈ ਸੀ, ਉਸ ਮਕਸਦ ਵਿਚ ਵੀ ਅਸਫਲ ਸਾਬਤ ਹੋ ਚੁੱਕਾ ਹੈ ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਾਫ਼ੀ ਸਮਾਂ ਪਹਿਲੇ ਵੀ ਇਸ ਪਾਲਸੀ ਤੋਂ ਸਮੁੱਚੇ ਮੁਲਕਾਂ ਅਤੇ ਇੰਡੀਆ ਦੇ ਨਿਵਾਸੀਆ ਨੂੰ ਜਾਣੂ ਕਰਵਾਉਣ ਹਿੱਤ ਪਾਲਸੀ ਬਿਆਨ ਦਿੱਤਾ ਸੀ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਦਾ ਟ੍ਰਿਬਿਊਨ, ਇੰਡੀਅਨ ਐਕਸਪ੍ਰੈਸ, ਟਾਈਮਜ਼ ਆਫ਼ ਇੰਡੀਆ ਅਤੇ ਹਿੰਦੂਸਤਾਨ ਟਾਈਮਜ਼ ਆਦਿ ਵੱਡੇ ਅੰਗਰੇਜੀ ਅਖਬਾਰ ਸਾਡੀਆ ਮਨੁੱਖਤਾ ਅਤੇ ਅਮਨ-ਚੈਨ ਪੱਖੀ ਪਾਲਸੀਆ ਨੂੰ ਪੀਲੀ ਪੱਤਰਕਾਰੀ ਦੀ ਸੋਚ ਅਧੀਨ ਪ੍ਰਕਾਸਿ਼ਤ ਨਹੀਂ ਕਰਦੇ ਜੋ ਨਿਰਪੱਖਤਾ ਵਾਲੀ ਜਰਨਲਿਜਮ ਉਤੇ ਵੀ ਕਾਲਾ ਧੱਬਾ ਹੈ ।