ਬੀਜਿੰਗ – ਅਮਰੀਕਾ ਅਤੇ ਚੀਨ ਦੇ ਦਰਮਿਆਨ ਵਪਾਰਿਕ ਮੱਤਭੇਦਾਂ ਦੇ ਚੱਲਦੇ ਆਪਸੀ ਸਬੰਧ ਹੋਰ ਵੀ ਤਣਾਪੂਰਵਕ ਬਣਦੇ ਜਾ ਰਹੇ ਹਨ। ਅਮਰੀਕਾ ਵੱਲੋਂ ਚੀਨ ਦੀਆਂ ਵਸਤੂਆਂ ਤੇ ਹਾਲ ਹੀ ਵਿੱਚ ਫਿਰ ਤੋਂ ਟੈਰਿਫ਼ ਲਗਾਏ ਜਾਣ ਤੋਂ ਬਾਅਦ ਚੀਨ ਨੇ ਵੀ ਇਸ ਦਿਸ਼ਾ ਵਿੱਚ ਕਦਮ ਉਠਾਏ ਹਨ ਜਿਸ ਨਾਲ ਟਰੇਡ ਵਾਰ ਨੂੰ ਹੋਰ ਵੀ ਹਵਾ ਮਿਲੇਗੀ। ਚੀਨੀ ਕੰਪਨੀ ਹੁਵੇਈ ਤੇ ਅਮਰੀਕਾ ਵੱਲੋਂ ਬੈਨ ਲਗਾਏ ਜਾਣ ਤੋਂ ਬਾਅਦ ਚੀਨ ਵੀ ਕੁਝ ਵਿਦੇਸ਼ੀ ਕੰਪਨੀਆਂ ਨੂੰ ਬਲੈਕ ਲਿਸਟ ਕਰਨ ਦੀ ਤਿਆਰੀ ਵਿੱਚ ਹੈ।
ਚੀਨ ਦੁਆਰਾ ਜੋ ਨਵੇਂ ਟੈਰਿਫ਼ ਲਗਾਏ ਜਾ ਰਹੇ ਹਨ, ਉਸਦਾ ਅਸਰ 60 ਬਿਲੀਅਨ ਡਾਲਰ ਦੇ ਅਮਰੀਕੀ ਸਾਮਾਨ ਤੇ ਪਵੇਗਾ। ਜੂਨ ਇੱਕ ਤੋਂ ਲਾਗੂ ਹੋ ਰਹੇ ਨਵੇਂ ਟੈਰਿਫ਼ ਅਨੁਸਾਰ, ਅਮਰੀਕਾ ਤੋਂ ਆਯਾਤ ਹੋਣ ਵਾਲੀਆਂ 5410 ਵਸਤੂਆਂ ਤੇ 5-25 ਫੀਸਦੀ ਦਾ ਟੈਰਿਫ਼ ਵਸੂਲ ਕੀਤਾ ਜਾਵੇਗਾ। ਹਾਲ ਹੀ ਵਿੱਚ ਅਮਰੀਕਾ ਨੇ ਵੀ ਚੀਨ ਦੇ ਸਾਮਾਨ ਤੇ ਟੈਰਿਫ਼ ਦੇ ਖੇਤਰ ਵਿੱਚ ਵਾਧਾ ਕੀਤਾ ਹੈ ਜੋ ਕਿ ਜੂਨ ਵਿੱਚ ਹੀ ਲਾਗੂ ਹੋ ਰਿਹਾ ਹੈ। ਜਿਸ ਦੇ ਜਵਾਬ ਵਿੱਚ ਚੀਨ ਨੇ ਅਮਰੀਕੀ ਵਸਤੂਆਂ ਤੇ ਟੈਰਿਫ਼ ਲਗਾ ਕੇ ਦਿਤਾ ਹੈ ਜਿਸ ਨਾਲ ਦੋਵਾਂ ਦੇਸ਼ਾਂ ਵਿੱਚ ਟਰੇਡ ਵਾਰ ਵੱਧਦੀ ਹੀ ਜਾ ਰਹੀ ਹੈ।
ਅਮਰੀਕਾ ਦੀਆਂ ਜਿੰਨ੍ਹਾਂ ਵਸਤੂਆਂ ਤੇ 25 ਫੀਸਦੀ ਦਾ ਟੈਰਿਫ਼ ਲਗਾਇਆ ਜਾ ਰਿਹਾ ਹੈ, ਉਸ ਵਿੱਚ ਪਰਫਿEੂਮ, ਮੇਕਅਪ ਅਤੇ ਲਿਿਪਸਟਿਕ ਵਰਗੇ ਬਿਊਟੀ ਪ੍ਰੋਡਕਟਸ ਦੇ ਇਲਾਵਾ Eਵਨ ਅਤੇ ਕੌਫੀ ਮਸ਼ੀਨ ਵਰਗੇ ਕਿਚਨ ਪ੍ਰੋਡਕਟਸ, ਸਪੋਰਟਸ ਥਿੰਗਜ਼, ਮਿਊਜ਼ੀਕਲ ਇੰਸਟਰਾਮੈਂਟਸ, ਜਿੰਨ, ਵਾਈਨ, ਟਕੀਲਾ ਵਰਗੀ ਸ਼ਰਾਬ, ਡਾਇਮੰਡਸ, ਕੰਡੋਮ, ਇੰਡਸਟਰੀਅਲ ਰੌਬਟਸ, ਟਾਇਰਜ਼, ਫੈਬਰਿਕ, ਲਕੜੀ ਅਤੇ ਖਿਡੋਣੇ ਸ਼ਾਮਿਲ ਹਨ।
ਬੀਜਿੰਗ ਅਤੇ ਯੂਐਸ ਦੇ ਵਿੱਚ ਟਰੇਡ ਵਾਰਤਾ ਬਿਨਾਂ ਕਿਸੇ ਡੀਲ ਦੇ ਸਮਾਪਤ ਹੋ ਜਾਣ ਦੇ ਬਾਅਦ ਪਿੱਛਲੇ ਮਹੀਨੇ ਫਿਰ ਤੋਂ ਟਰੇਡ ਵਾਰ ਸ਼ੁਰੂ ਹੋ ਗਈ ਹੈ। ਅਮਰੀਕਾ ਨੇ ਚੀਨ ਤੇ ਵਾਅਦਿਆਂ ਤੋਂ ਮੁਕਰਨ ਦਾ ਆਰੋਪ ਲਗਾਇਆ ਹੈ।