ਰੋਪੜ – ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਰੋਪੜ ਦੇ ਪ੍ਰਧਾਨ ਪਰਮਿੰਦਰ ਸਿੰਘ ਜਰਨਲ ਸਕੱਤਰ ਇੰਦਰਪਾਲ ਸਿੰਘ ,ਸੂਬਾ ਪ੍ਰਧਾਨ ਬਲਿਹਾਰ ਸਿੰਘ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸੀ ਐੱਚ ਬੀ ਠੇਕਾ ਕੰਮਾਂ ਪਾਵਰਕਾਮ ਵਿਚ ਲਗਾਤਾਰ ਤਕਰੀਬਨ ਅੱਠ ਨੌਂ ਸਾਲ ਤੋਂ ਕੰਮ ਕਰਦਾ ਰਿਹਾ ਸੀ ਪਰ ਬੀਤੀ ਰਾਤ 11 ਵਜੇ ਇੰਦਰਜੀਤ ਸਿੰਘ ਨੂੰ ਕਰੰਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ ਮੌਤ ਦੇ ਜ਼ਿੰਮੇਵਾਰ ਜਿਹੀ ਮਲਕੀਤ ਸਿੰਘ ਵੱਲੋਂ ਗਿਆਰਾਂ ਹਜ਼ਾਰ ਵੋਲਟ ਤੇ ਕੰਮ ਕਰਵਾਇਆ ਗਿਆ ਜਦਕਿ ਵਾਰ ਕਾਡਰ ਵਿੱਚ ਲਗਾਤਾਰ ਜਥੇਬੰਦੀ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਗਿਆਰਾਂ ਹਜ਼ਾਰ ਵੋਲਟੇਜ ਦਾ ਕੰਮ ਨਾ ਲਿਆ ਜਾਵੇ ਪਰ ਜੇਈ ਮਲਕੀਤ ਸਿੰਘ ਐੱਸਡੀਓ ਬਚਿੱਤਰ ਸਿੰਘ ਹਰਬੰਸ ਸਿੰਘ ਵੱਲੋਂ ਜਬਰੀ ਦੇ ਨਾਲ ਸਾਥੀ ਇੰਦਰਜੀਤ ਸਿੰਘ ਨੂੰ ਗਿਆਰਾਂ ਹਜ਼ਾਰ ਬੋਲਟ ਤੇ ਚੜ੍ਹਾ ਕੇ ਉਸ ਨੂੰ ਮੌਤ ਦੇ ਮੂੰਹ ਤੋਰ ਦਿੱਤਾ ਕਰੰਟ ਲੱਗਣ ਲੱਗਣ ਤੇ ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਮੌਕੇ ਤੇ ਉਸ ਦੀ ਮੌਤ ਹੋ ਗਈ ਪਰ ਜੇਈ ਮਲਕੀਤ ਸਿੰਘ ਤੇ ਐੱਸਡੀਓ ਬਚਿੱਤਰ ਸਿੰਘ ਵੱਲੋਂ ਪਰਿਵਾਰ ਨੂੰ ਵੀ ਨਹੀਂ ਦੱਸਿਆ ਗਿਆ ਕਿ ਉਹ ਸਾਥੀ ਦੀ ਮੌਤ ਹੋ ਚੁੱਕੀ ਹੈ ਜਿਸਦੇ ਕਾਰਨ ਮਲਕੀਤ ਸਿੰਘ ਜੇ ਈ ਐੱਸ ਡੀ ਓ ਬਚਿੱਤਰ ਸਿੰਘ ਦੀ ਬਹੁਤ ਵੱਡੀ ਅਣਗਹਿਲੀ ਹੈ ਕਿ ਉਨ੍ਹਾਂ ਨੂੰ ਪਰਿਵਾਰ ਨੂੰ ਵੀ ਨਹੀਂ ਦੱਸਿਆ ਤੇ ਨਾ ਹੀ ਕਿਸੇ ਸੀ ਸੀ ਵੀ ਠੇਕਾ ਕਾਮੇ ਨੂੰ ਦੱਸਿਆ ਤੇ ਉੱਥੋਂ ਛੱਡ ਕੇ ਭੱਜ ਗਏ ਜਿਸ ਦੇ ਵਜੋਂ ਅੱਜ ਸਵੇਰੇ ਤਕਰੀਬਨ ਛੇ ਵਜੇ ਸੀ ਐੱਚ ਬੀ ਠੇਕਾ ਕਾਮੇ ਨੂੰ ਪਤਾ ਲੱਗਾ ਤੇ ਪਰਿਵਾਰ ਨੂੰ ਪਤਾ ਲੱਗਾ ਤਾਂ ਹਾਫਤ ਫੈਲ ਗਈ ਪਤਾ ਲੱਗਣ ਤੇ ਹਸਪਤਾਲ ਪਹੁੰਚੇ ਤਾਂ ਉਹ ਸਾਥੀ ਦੀ ਮੌਤ ਨੂੰ ਦੇਖ ਕੇ ਸਿਟੀ ਥਾਣਾ ਖਰੜ ਵਿਖੇ ਪਹੁੰਚੇ ਤਾਂ ਉੱਥੇ ਮਾਮਲਾ ਦਰਜ ਹੋਣ ਤੇ ਦੋਸ਼ੀਆਂ ਖਿਲਾਫ ਐਸਐਚਓ ਨੂੰ ਮਾਮਲਾ ਦਰਜ ਕਰਨ ਲਈ ਕਿਹਾ ਗਿਆ ਤਾਂ ਉਨ੍ਹਾਂ ਵੱਲੋਂ ਦਾ ਮਾਮਲਾ ਦਰਜ ਕਰਨ ਲਈ ਕਿਹਾ ਪਰ ਪਰਿਵਾਰਕ ਮੈਂਬਰ ਅਤੇ ਜਥੇਬੰਦੀ ਦੇ ਮੈਂਬਰਾਂ ਵੱਲੋਂ 302 ਦਾ ਪਰਚਾ ਦੋਸ਼ੀਆਂ ਖਿਲਾਫ ਕਰਨ ਲਈ ਕਿਹਾ ਪਰ ਪ੍ਰਸ਼ਾਸਨ ਵੱਲੋਂ ਨਾ ਤਾਂ ਕੋਈ ਪਰਚਾ ਕੀਤਾ ਗਿਆ ਤੇ ਨਾ ਹੀ ਕੋਈ ਮੁਆਵਜ਼ੇ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਜਿਸ ਦੇ ਕਾਰਨ ਰੋਸ ਵਜੋਂ ਜਥੇਬੰਦੀ ਵੱਲੋਂ ਥਾਣਾ ਸਿਟੀ ਅੱਗੇ ਧਰਨਾ ਦਿੱਤਾ ਤੇ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ।ਜੇਈ ਮਲਕੀਤ ਸਿੰਘ ਵੱਲੋਂ ਰਾਤ ਕਰੀਬ ਗਿਆਰਾਂ ਵਜੇ ਜਦੋਂ ਹਾਦਸਾ ਹੋਇਆ ਉਦੋਂ ਦਾਰੂ ਨਾਲ ਸ਼ਰਾਬ ਪੀਤੀ ਗਈ ਹੋਈ ਸੀ ਜਿਸ ਦੀ ਬਹੁਤ ਵੱਡੀ ਅਣਗਹਿਲੀ ਹੈ ਉਨ੍ਹਾਂ ਦੱਸਿਆ ਕਿ ਜੇਕਰ ਮੁਆਵਜ਼ੇ ਤੇ ਪਰਿਵਾਰ ਮੈਂਬਰ ਨੌਕਰੀ ਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਨਾ ਕੀਤਾ ਤਾਂ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ ਮ੍ਰਿਤਕ ਇੰਦਰਜੀਤ ਸਿੰਘ ਦਾ ਉਦੋਂ ਤੱਕ ਸਸਕਾਰ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਕੋਈ ਵੀ ਮੁਆਵਜ਼ਾ ਤੈਅ ਨਹੀਂ ਹੁੰਦਾ।