ਨਿਊਯਾਰਕ – ਚੀਨ ਇਸ ਸਮੇਂ ਜਨਸੰਖਿਆ ਦੇ ਮਾਮਲੇ ਵਿੱਚ ਦੁਨੀਆਂਭਰ ਦੇ ਦੇਸ਼ਾਂ ਵਿੱਚੋਂ ਪਹਿਲੇ ਸਥਾਨ ਤੇ ਹੈ ਅਤੇ ਭਾਰਤ ਦੂਸਰੇ ਸਥਾਨ ਤੇ ਹੈ। ਚੀਨ ਨੇ ਜਨਸੰਖਿਆ ਨੂੰ ਕੰਟਰੋਲ ਕਰਨ ਲਈ ਬਹੁਤ ਸਾਰੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਹੋਈਆਂ ਹਨ ਪਰ ਭਾਰਤ ਵਿੱਚ ਇਸ ਸਬੰਧੀ ਕੋਈ ਖਾਸ ਤਵਜੋਂ ਨਹੀਂ ਦਿੱਤੀ ਗਈ। ਸੰਯੁਕਤ ਰਾਸ਼ਟਰ ਸੰਘ ਨੇ ਹਾਲ ਹੀ ਵਿੱਚ ਜਨਸੰਖਿਆ ਦੇ ਵਾਧੇ ਸਬੰਧੀ ਇੱਕ ਰਿਪੋਰਟ ਦਿੱਤੀ ਹੈ ਜੋ ਭਾਰਤ ਦੇ ਲਈ ਚਿੰਤਾਜਨਕ ਹੈ। ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2027 ਤੱਕ ਭਾਰਤ ਆਬਾਦੀ ਦੇ ਮਾਮਲੇ ਵਿੱਚ ਚੀਨ ਤੋਂ ਅੱਗੇ ਨਿਕਲ ਸਕਦਾ ਹੈ।
ਯੂਐਨ ਦੇ ਆਰਥਿਕ ਅਤੇ ਸਮਾਜਿਕ ਮਾਮਲਿਆਂ ਦੇ ਵਿਭਾਗ ਪਾਪੂਲੇਸ਼ਨ ਡਵੀਜਨ ਨੇ ‘ਦੀ ਵਰਲਡ ਪਾਪੂਲੇਸ਼ਨ ਪ੍ਰੋਸਪੈਕਟ 2019 ਹਾਈਲਾਈਟਸ (ਵਿਸ਼ਵ ਜਨਸੰਖਿਆ ਸੰਭਾਵਨਾ) ਮੁੱਖ ਬਿੰਦੂ ਪ੍ਰਕਾਸਿ਼ਤ ਕੀਤਾ ਹਇਸ[ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਗਲੇ 30 ਸਾਲਾਂ ਵਿੱਚ ਵਿਸ਼ਵ ਦੀ ਜਨਸੰਖਿਆ ਦੋ ਅਰਬ ਤੱਕ ਵੱਧਣ ਦੀ ਸੰਭਾਵਨਾ ਹੈ। 2050 ਤੱਕ ਜਨਸੰਖਿਆ ਦੇ 7.7 ਅਰਬ ਤੋਂ ਵੱਧ ਕੇ 970 ਕਰੋੜ ਤੱਕ ਪਹੁੰਚ ਜਾਣ ਦਾ ਅਨੁਮਾਨ ਹੈ।
ਦੁਨੀਆਂਭਰ ਦੀ ਜਨਸੰਖਿਆ ਵਿੱਚ ਜੋ ਵਾਧਾ ਹੋਵੇਗਾ,ਉਸ ਵਿੱਚ ਅੱਧੇ ਤੋਂ ਵੱਧ ਵਾਧਾ ਭਾਰਤ, ਪਾਕਿਸਤਾਨ, ਨਾਇਜੀਰੀਆ,ਤੰਜਾਨੀਆਂ, ਇਥੋਪੀਆ, ਡੈਮੋਕ੍ਰੇਟਿਕ ਰੀਪਬਲਿਕ ਆਫ਼ ਕਾਂਗੋ, ਇੰਡੋਨੇਸ਼ੀਆ, ਮਿਸਰ ਅਤੇ ਅਮਰੀਕਾ ਵਿੱਚ ਹੋਣ ਦਾ ਅਨੁਮਾਨ ਹੈ। ਇਨ੍ਹਾਂ ਦੇਸ਼ਾਂ ਵਿੱਚੋਂ ਸੱਭ ਤੋਂ ਵੱਧ ਵਾਧਾ ਭਾਰਤ ਵਿੱਚ ਹੋਵੇਗਾ।