ਚਿੱਤਰਕਾਰ ਨਿਰਭੈ ਸਿੰਘ ਰਾਏ ਜਿਨਾਂ ਦੀ ਪੇਂਟਿੰਗ ਨੇ ਪੂਰੇ ਵਿਸ਼ਵ ਵਿੱਚ ਆਪਣੀ ਵਿੱਲਖਣਤਾ ਦੀ ਪਹਿਚਾਣ ਬਣਾਈ ਹੈ। ਅਤੇ ਹੁਣ ਤੱਕ 14 ਵਿਸ਼ਵ ਰਿਕਾਰਡ ਬਣਾ ਕੇ ਦੇਸ ਦਾ ਨਾਮ ਉੱਚਾ ਕੀਤਾ ਹੈ। ਇਸ ਹੋਣਹਾਰ ਨੌਜਵਾਨ ਨੇ ਇੱਕ ਅਜਿਹੀ ਮਿਸਾਲ ਪੇਸ਼ ਕੀਤੀ ਹੈ ਜੋ ਕਾਬਿਲ-ਏ-ਤਰੀਫ ਹੈ। ਗੁਰੂਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਪਹੁੰਚ ਕੇ ਗੁਰੂਦੁਆਰਾ ਸਾਹਿਬ ਦੀ ਮੌਕੇ ਤੇ ਪੇਂਟਿੰਗ ਬਣਾਈ ਹੈ ॥ਅਜਿਹੀ ਪੇਂਟਿੰਗ ਪਹਿਲੀ ਵਾਰ ਅਤੇ ਪਹਿਲੇ ਚਿੱਤਰਕਾਰ ਹੈ ਜਿਸ ਦੁਆਰਾ ਬਣਾਈ ਗਈ ਹੈ।
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੇਮਕੁੰਟ ਸਾਹਿਬ ਵਿਖੇ ਭਗਤੀ ਕੀਤੀ ਸੀ ਅਤੇ ਇਹ ਗੁਰੂਦੁਆਰਾ ਸਾਹਿਬ ਭਾਰਤ ਦੇ ਉਤਰਾਖੰਡ ਵਿੱਚ ਹਿਮਾਲਿਆ ਦੀਆਂ ਉੱਚੀਆਂ ਚੋਟੀਆਂ ਵਿੱਚ ਸਥਿਤ ਹੈ । ਜਿਕਰਯੋਗ ਗੱਲ ਇਹ ਹੈ ਕਿ ਧਰਤੀ ਤੋਂ ਇਸ ਚੋਟੀ ਦੀ ਉਚਾਈ 15,200 ਫੁੱਟ ਹੈ । ਹੁਣ ਤੱਕ 14,107 ਦੀ ਉਚਾਈ ਤੇ ਸਾਉਥ ਅਮਰੀਕਾ ਦੇ ਮਿਗੁਲਡੋਰਾ ਨੇ ਪੇਂਟਿੰਗ ਬਣਾਈ ਹੈ ਜਿਸਦਾ ਵਿਸ਼ਵ ਰਿਕਾਰਡ ਹੈ। ਮਾਣ ਵਾਲੀ ਗੱਲ ਇਹ ਹੈ ਕਿ ਪੰਜਾਬ ਦੇ ਹੋਣਹਾਰ ਮੇਹਨਤੀ ਨੌਜਵਾਨ ਨਿਰਭੈ ਸਿੰਘ ਰਾਏ ਨੇ 15,200 ਫੁੱਟ ਦੀ ਉਚਾਈ ਤੇ ਸ੍ਰੀ ਹੇਮਕੁੰਟ ਸਾਹਿਬ ਦੀ ਪੇਂਟਿੰਗ ਬਣਾ ਕੇ ਵਿਸ਼ਵ ਰਿਕਾਰਡ ਕਾਇਮ ਕਰ ਦਿੱਤਾ। ਦੁਨੀਆ ਦੀ ਸਭ ਤੋਂ ਉਚਾਈ ਤੇ ਜਾ ਕੇ ਪੇਂਟਿੰਗ ਬਣਾਉਣ ਦਾ ਖਿਤਾਬ ਵੀ ਨਿਰਭੈ ਸਿੰਘ ਨੂੰ ਹੀ ਪ੍ਰਾਪਤ ਹੋਇਆ ਹੈ। ਜਿੱਥੇ ਕਿ ਤਾਪਮਾਨ 5 ਡਿਗਰੀ ਸੀ । ਨਿਰਭੈ ਸਿੰਘ ਦੱਸਦਾ ਹੈ ਕਿ ਉਹ ਤੇ ਉਸਦਾ ਪੁੱਤਰ ਗੁਰਕੀਰਤ ਸਿੰਘ ਪਹਿਲਾਂ 300 ਕਿਲੋਮੀਟਰ ਦਾ ਸਫਰ ਮੋਟਰਸਾਇਕਲ ਤੇ ਤਹਿ ਕਰਨ ਮਗਰੋਂ 19 ਕਿਲੋਮੀਟਰ ਪੈਦਲ ਪਹਾੜਾਂ ਦੀ ਕਠਿਨ ਝੜਾਈ ਚੜ੍ਹ ਕੇ ਉਸ ਚੋਟੀ ਤੱਕ ਪਹੁੰਚੇ ॥ਇਸਨਾਨ ਕਰਨ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਕੇ ਦਰਬਾਰ ਸਾਹਿਬ ਦੇ ਬਾਹਰ ਬਰਫ ਤੇ ਬੈਠ ਕੇ ਪੇਂਟਿੰਗ ਸ਼ੁਰੂ ਕੀਤੀ। ਜੋ ਕਿ 15,200 ਵਿੱਚ ਸੰਪੂਰਨ ਹੋਈ,ਜੋ ਕਿ ਇਤਿਹਾਸ ਰਚ ਗਈ॥ ਇਸ ਨੌਜਵਾਨ ਸਿੱਖ ਚਿੱਤਰਕਾਰ ਨੇ ਦੇਸ ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ।