ਇਸਲਾਮਾਬਾਦ- ਆਰਥਿਕ ਮੰਦਹਾਲੀ ਦੇ ਦੌਰ ਵਿੱਚ ਸੰਘਰਸ਼ ਕਰ ਰਹੇ ਪਾਕਿਸਤਾਨ ਦੀ ਸਹਾਇਤਾ ਕਰਨ ਲਈ ਹੁਣ ਕਤਰ ਸਾਹਮਣੇ ਆਇਆ ਹੈ। ਪਾਕਿਸਤਾਨ ਨੂੰ ਇਸ ਖਾੜੀ ਦੇਸ਼ ਵੱਲੋਂ ਤਿੰਨ ਅਰਬ ਡਾਲਰ (21 ਹਜ਼ਾਰ ਕਰੋੜ ਰੁਪੈ) ਦਾ ਬੇਲਆਊਟ ਮਿਲਣਾ ਤੈਅ ਹੋ ਗਿਆ ਹੈ। ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਾਮਿਦ ਨੇ ਇਹ ਐਲਾਨ ਕਰਨ ਤੋਂ ਇੱਕ ਦਿਨ ਪਹਿਲਾਂ ਹੀ ਇਸਲਾਮਾਬਾਦ ਦਾ ਦੌਰਾ ਕੀਤਾ ਸੀ।
ਪਾਕਿਸਤਾਨ ਨੂੰ ਆਰਥਿਕ ਮੰਦਹਾਲੀ ਵਿੱਚੋਂ ਬਾਹਰ ਕੱਢਣ ਲਈ ਮੱਦਦ ਕਰਨ ਵਾਲਾ ਕਤਰ ਚੌਥਾ ਦੇਸ਼ ਹੈ। ਪਾਕਿਸਤਾਨ ਦੇ ਪਧਾਨਮੰਤਰੀ ਬਣਨ ਤੋਂ ਬਾਅਦ ਇਮਰਾਨ ਖਾਨ ਨੇ ਚੀਨ ਸਮੇ ਕੁਝ ਖਾੜੀ ਦੇਸ਼ਾਂ ਸਮੇਤ ਚੀਨ ਦਾ ਦੌਰਾ ਕੀਤਾ ਸੀ। ਕਤਰ ਦੀ ਸਰਕਾਰੀ ਨਿਊਜ਼ ਏਜੰਸੀ ਨੇ ਇੱਕ ਟਵੀਟ ਵਿੱਚ ਕਿਹਾ, ‘ ਅਮੀਰ ਦੇ ਆਦੇਸ਼ ਤੇ ਉਪ ਪ੍ਰਧਾਨਮੰਤਰੀ ਅਤੇ ਵਿਦੇਸ਼ਮੰਤਰੀ ਨੇ ਜਮ੍ਹਾਂ ਅਤੇ ਪ੍ਰਤੱਖ ਨਿਵੇਸ਼ ਦੇ ਤੌਰ ਤੇ ਪਾਕਿਸਤਾਨ ਵਿੱਚ ਕੁਲ ਤਿੰਨ ਅਰਬ ਡਾਲਰ ਦਾ ਨਵਾਂ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ।’
ਅੰਤਰ ਰਾਸ਼ਟਰੀ ਮੁਦਰਾ ਕੋਸ਼ (ਆਈਐਮਐਫ਼) ਅਤੇ ਪਾਕਿਸਤਾਨ ਦੇ ਵਿੱਚਕਾਰ 6 ਅਰਬ ਡਾਲਰ ਦੇ ਬੇਲਆਊਟ ਨੂੰ ਲੈ ਕੇ ਤਕਰੀਬਨ ਸਮਝੌਤਾ ਹੋ ਗਿਆ ਹੈ। ਇਸ ਪੈਕੇਜ਼ ਨਾਲ ਪਾਕਿਸਤਾਨ ਦੀ ਡੁਬ ਰਹੀ ਅਰਥਵਿਵਸਥਾ ਨੂੰ ਗਤੀ ਮਿਲੇਗੀ। ਇਸ ਤੋਂ ਪਹਿਲਾਂ ਚੀਨ, ਸਾਊਦੀ ਅਰਬ ਅਤੇ ਯੂਏਈ ਵੀ ਪਾਕਿਸਤਾਨ ਨੂੰ ਆਰਥਿਕ ਮੱਦਦ ਕਰ ਚੁੱਕੇ ਹਨ।