ਮੁੰਬਈ – ਸ਼ਾਹਿਦ ਕਪੂਰ ਦੀ ‘ਕਬੀਰ ਸਿੰਘ’ ਜਿੰਨੀ ਕਮਾਈ ਹਫ਼ਤੇ ਦੇ ਆਮ ਦਿਨਾਂ ਵਿੱਚ ਕਰ ਰਹੀ ਹੈ, ਓਨੀ ਕਮਾਈ ਤਾਂ ਵੱਡੀਆਂ ਫ਼ਿਲਮਾਂ ਵੀਕਐਂਡ ਤੇ ਵੀ ਨਹੀਂ ਕਰਦੀਆਂ। ਬੁੱਧਵਾਰ ਨੂੰ ਤਾਂ ਇਸ ਫ਼ਿਲਮ ਨੇ ਕਮਾਲ ਹੀ ਕਰ ਦਿੱਤਾ ਹੈ। ਛੇਂਵੇ ਦਿਨ ਸ਼ਾਹਿਦ ਦੀ ਕਬੀਰ ਸਿੰਘ ਨੇ 15.91 ਕਰੋੜ ਦਾ ਅੰਕੜਾ ਪ੍ਰਾਪਤ ਕੀਤਾ ਹੈ। ਇਸ ਤੋਂ ਬਾਅਦ ਕੁਲ ਕਮਾਈ 120.81 ਕਰੋੜ ਰੁਪੈ ਹੋ ਗਈ ਹੈ।
ਸ਼ਾਹਿਦ ਕਪੂਰ ਦੀ ਇਸ ਫ਼ਿਲਮ ਨੇ ਪੰਜ ਦਿਨਾਂ ਵਿੱਚ 100 ਕਰੋੜ ਦਾ ਅੰਕੜਾ ਪ੍ਰਾਪਤ ਕੀਤਾ ਸੀ। ਇੱਕ ਦਿਨ ਵੀ 15 ਕਰੋੜ ਤੋਂ ਘੱਟ ਦੀ ਕਮਾਈ ਨਹੀਂ ਸੀ ਹੋਈ। ਵਰਲਡ ਕੱਪ ਦੈ ਮੈਚਾਂ ਅਤੇ ‘ਏ’ ਸਰਟੀਫਿਕੇਟ ਵਰਗੀਆਂ ਅੜਚਣਾਂ ਦੇ ਬਾਅਦ ਵੀ ਇਹ ਜੋਰਦਾਰ ਕਮਾਈ ਕਰ ਰਹੀ ਹੈ। ਪਹਿਲੇ ਦਿਨ ਇਸ ਨੇ ਉਮੀਦ ਤੋਂ ਵੱਧ 20.21 ਕਰੋੜ ਕਮਾਏ ਸਨ। ਸ਼ਨਿਚਰਵਾਰ ਨੂੰ 22 .71 ਕਰੋੜ ਰੁਪੈ ਅਤੇ ਸੰਡੇ ਨੂੰ ਇਸ ਨੇ ਉਚੀ ਛਲਾਂਗ ਲਗਾ ਕੇ ਲਗਾ ਕੇ 27.91 ਕਰੋੜ ਬਣਾਏ।