ਨਿਹਾਲ ਸਿੰਘ ਵਾਲਾ,( ਮਿੰਟੂ ਖੁਰਮੀ ਹਿੰਮਤਪੁਰਾ) – ਲਘੂ ਪੰਜਾਬੀ ਫ਼ਿਲਮ ਸ਼ੀਸ਼ਾ (ਦ ਮਿਰਰ) ਦੀ ਸ਼ੂਟਿੰਗ ਪਿੰਡ ਘੋਲੀਆ ਵਿੱਚ ਸ਼ੁਰੂ ਹੋਈ। ਫਿਲਮ ਦੇ ਮਹੂਰਤ ਸਮੇਂ ਡਾਕਟਰ ਹਰਗੁਰਪ੍ਰਤਾਪ ਸਿੰਘ ਨੇ ਰੀਬਨ ਕੱਟ ਕੇ ਮਹੂਰਤ ਦੀ ਰਸਮ ਅਦਾ ਕੀਤੀ। ਜਿਕਰਯੋਗ ਹੈ ਕਿ ਇਸ ਫ਼ਿਲਮ ਦੀ ਪੇਸ਼ਕਸ਼ – ਲੈਗਜੀ ਆਰਟ ਰਿਕਾਰਡਜ਼ ਦੀ ਹੈ ਤੇ ਕਹਾਣੀ ਕੁਲਵੰਤ ਘੋਲੀਆ ਦੀ ਲਿਖੀ ਹੋਈ ਹੈ। ਫਿਲਮ ਦਾ ਨਿਰਦੇਸ਼ਨ, ਪਟਕਥਾ ਤੇ ਸੰਵਾਦ ਰਚਨਾ ਸੁਖਦੇਵ ਲੱਧੜ ਦੇ ਹਨ। ਇਸ ਸਮੇਂ ਬੋਲਦਿਆਂ ਡਾਕਟਰ ਹਰਗੁਰਪ੍ਰਤਾਪ ਸਿੰਘ ਨੇ ਸਮੁੱਚੀ ਟੀਮ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਨੌਜਵਾਨਾਂ ਦੀ ਇਹ ਟੀਮ ਸਮਾਜ ਦੇ ਅਣਛੋਹੇ ਮੁੱਦਿਆਂ ਨੂੰ ਆਪਣੀ ਕਲਾ ਰਾਂਹੀਂ ਉਜਾਗਰ ਕਰਕੇ ਆਪਣੀ ਕਲਾ ਨੂੰ ਸਹੀ ਲੇਖੇ ਲਾ ਰਹੀ ਹੈ। ਅਸਲ ਵਿੱਚ ਕਲਾ ਹੀ ਉਹ ਹੁੰਦੀ ਹੈ ਜੋ ਲੋਕਾਂ ਲਈ ਹੋਵੇ। ਉਹਨਾਂ ਫਿਲਮ ਦੀ ਸ਼ੁਰੂਆਤ ਸਮੇਂ ਸਮੂਹ ਕਲਾਕਾਰਾਂ ਨੂੰ ਅਗਾਊਂ ਵਧਾਈ ਪੇਸ਼ ਕੀਤੀ। ਇਸ ਸਮੇਂ ਮਾ: ਬਲਜੀਤ ਅਟਵਾਲ, ਸੁੱਖਜ਼ਾਰ, ਗੁਰਲਗਨ, ਲਵਲੀ ਸ਼ਰਮਾ, ਜਗਰੂਪ ਸਰੋਆਂ, ਕਮਲ ਟੱਲੇਵਾਲ, ਜਗਸੀਰ ਪੱਤੋ, ਹਰਬਿੰਦਰ ਬਿਲਾਸਪੁਰ, ਤਰਸੇਮ ਗੋਪੀਕਾ, ਕੁਲਵੰਤ ਘੋਲੀਆ ਅਤੇ ਫਿਲਮ ਦੇ ਅਦਾਕਾਰ ਅਤੇ ਹੋਰ ਸਨੇਹੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।