ਫ਼ਤਹਿਗੜ੍ਹ ਸਾਹਿਬ – “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਲੰਮੇਂ ਸਮੇਂ ਤੋਂ ਫਿਰਕੂ ਹੁਕਮਰਾਨਾਂ ਦੇ ਗੈਰ-ਕਾਨੂੰਨੀ, ਗੈਰ-ਇਖ਼ਲਾਕੀ ਅਤੇ ਗੈਰ ਧਾਰਮਿਕ ਕਾਰਵਾਈਆ ਪ੍ਰਤੀ ਘੱਟ ਗਿਣਤੀ ਕੌਮਾਂ ਨੂੰ ਸੁਚੇਤ ਕਰਦੇ ਹੋਏ ਇਕ ਪਲੇਟਫਾਰਮ ਤੇ ਇਕੱਤਰ ਹੋਣ ਲਈ ਪ੍ਰਚਾਰ ਵੀ ਕਰਦਾ ਆ ਰਿਹਾ ਹੈ ਅਤੇ ਇਨ੍ਹਾਂ ਫਿਰਕੂ ਹੁਕਮਰਾਨਾਂ ਦੇ ਅਜਿਹੇ ਅਣਮਨੁੱਖੀ ਪ੍ਰੋਗਰਾਮਾਂ ਨੂੰ ਚੁਣੋਤੀ ਵੀ ਦਿੰਦਾ ਆ ਰਿਹਾ ਹੈ ਅਤੇ ਕਦੀ ਵੀ ਅਸੀਂ ਜ਼ਾਬਰ ਹੁਕਮਰਾਨਾਂ ਦੇ ਜ਼ਬਰ-ਜੁਲਮਾਂ ਅੱਗੇ ਨਾ ਤਾਂ ਈਂਨ ਮੰਨੀ ਹੈ ਅਤੇ ਨਾ ਹੀ ਕਦੀ ਅਸੀਂ ਇਨ੍ਹਾਂ ਦੀ ਗੁਲਾਮੀਅਤ ਨੂੰ ਪ੍ਰਵਾਨ ਕੀਤਾ ਹੈ । ਸੁਰੂ ਤੋਂ ਹੀ ਜਦੋਂ ਤੋਂ ਸਿੱਖ ਕੌਮ ਦਾ ਜਨਮ ਹੋਇਆ ਹੈ, ਨਿਵੇਕਲੀ, ਅਣਖ਼ੀਲੀ ਪਹਿਚਾਣ ਨੂੰ ਕਾਇਮ ਰੱਖਦੇ ਹੋਏ ਵਿਚਰਦੀ ਆ ਰਹੀ ਹੈ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਜਿਸ ਬੀਜੇਪੀ-ਆਰ.ਐਸ.ਐਸ. ਅਤੇ ਫਿਰਕੂ ਜਮਾਤਾਂ ਦੇ ਨਫ਼ਰਤ ਭਰੇ ਪ੍ਰੋਗਰਾਮਾਂ ਦਾ ਅਸੀਂ ਦ੍ਰਿੜਤਾ ਨਾਲ ਵਿਰੋਧ ਕੀਤਾ ਅਤੇ ਉਨ੍ਹਾਂ ਨੂੰ ਚੁਣੋਤੀ ਦਿੱਤੀ ਅੱਜ ਉਹ ਹਕੂਮਤ ਉਤੇ ਕਾਬਜ ਹੋ ਕੇ ਆਪਣੇ ਉਪਰੋਕਤ ਮੁਤੱਸਵੀ ਤੇ ਨਫ਼ਰਤ ਭਰੇ ਪ੍ਰੋਗਰਾਮਾਂ ਨੂੰ ਇੰਡੀਆਂ ਵਿਚ ਉਚੇਚੇ ਤੌਰ ਤੇ ਘੱਟ ਗਿਣਤੀ ਕੌਮਾਂ ਉਤੇ ਲਾਗੂ ਕਰਨ ਲੱਗ ਪਏ ਹਨ, ਜਿਸਦੀ ਪ੍ਰਤੱਖ ਮਿਸ਼ਾਲ ਬੀਤੇ ਕੁਝ ਦਿਨ ਪਹਿਲੇ ਦਿੱਲੀ, ਝਾਂਰਖੰਡ, ਰਾਜਸਥਾਂਨ ਵਿਖੇ ਮੁਸਲਿਮ ਨਾਗਰਿਕਾਂ ਤੋਂ ਹਿੰਦੂ ਬਹੁਗਿਣਤੀ ਵੱਲੋਂ ਜ਼ਬਰੀ ਜੈ ਸ੍ਰੀ ਰਾਮ, ਭਾਰਤ ਮਾਤਾ ਕੀ ਜੈ, ਦੇ ਨਾਅਰੇ ਲਗਾਉਣ ਲਈ ਬਾਜਿੱਦ ਕੀਤਾ ਗਿਆ । ਦੋ ਸਥਾਨਾਂ ਤੇ ਮੁਸਲਿਮ ਨਾਗਰਿਕਾਂ ਨੂੰ ਹਿੰਦੂਆਂ ਦੀ ਭੀੜ ਵੱਲੋਂ ਕੁੱਟਮਾਰ ਕਰਕੇ ਮਾਰ ਦਿੱਤਾ ਗਿਆ । ਹੁਣ ਬੀਜੇਪੀ ਦੀ ਮਹਿਲਾ ਆਗੂ ਸੁਨੀਤਾ ਸਿੰਘ ਗੌੜ ਵੱਲੋਂ ਆਪਣੀ ਫੇਸਬੁੱਕ ਤੇ 10-10 ਹਿੰਦੂ ਇਕੱਠੇ ਹੋ ਕੇ ਮੁਸਲਿਮ ਬੀਬੀਆਂ ਨਾਲ ਬਲਾਤਕਾਰ ਕਰਨ ਅਤੇ ਉਨ੍ਹਾਂ ਨੂੰ ਫਿਰ ਮਾਰਕੁੱਟ ਕੇ ਦਰੱਖਤਾਂ ਉਤੇ ਟੰਗਣ ਦਾ ਅਣਮਨੁੱਖੀ, ਇਨਸਾਨੀਅਤ ਕਦਰਾ-ਕੀਮਤਾ ਦਾ ਜਨਾਜ਼ਾਂ ਕੱਢਣ ਵਾਲਾ ਸੰਦੇਸ਼ ਦਿੱਤਾ ਗਿਆ ਹੈ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜੋਰ ਸ਼ਬਦਾਂ ਵਿਚ ਜਿਥੇ ਨਿਖੇਧੀ ਕਰਦਾ ਹੈ, ਉਥੇ ਸਮੁੱਚੀਆ ਘੱਟ ਗਿਣਤੀ ਕੌਮਾਂ ਨੂੰ ਸੰਜ਼ੀਦਗੀ ਨਾਲ ਇਕ ਪਲੇਟਫਾਰਮ ਤੇ ਇਕੱਤਰ ਹੋਣ ਦੀ ਅਪੀਲ ਵੀ ਕਰਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਜੇਪੀ ਦੀ ਮਹਿਲਾ ਆਗੂ ਸੁਨੀਤਾ ਸਿੰਘ ਗੌੜ ਵੱਲੋਂ ਆਪਣੇ ਫੇਸਬੁੱਕ ਉਤੇ ਗੈਰ-ਵਿਧਾਨਿਕ ਅਤੇ ਗੈਰ-ਸਮਾਜਿਕ ਸੰਦੇਸ਼ ਦੇ ਕੇ ਬਹੁਗਿਣਤੀ ਹਿੰਦੂ ਕੌਮ ਨੂੰ ਘੱਟ ਗਿਣਤੀ ਮੁਸ਼ਲਿਮ ਕੌਮ ਦੀਆਂ ਬੀਬੀਆਂ ਨਾਲ ਜ਼ਬਰ-ਜ਼ਨਾਹ ਕਰਨ ਅਤੇ ਉਨ੍ਹਾਂ ਨੂੰ ਮਾਰਕੇ ਦਰੱਖਤ ਉਤੇ ਟੰਗਣ ਦੀ ਕੀਤੀ ਗਈ ਬਿਆਨਬਾਜੀ ਵਿਰੁੱਧ ਸਖਤ ਨੋਟਿਸ ਲੈਦੇ ਹੋਏ ਅਤੇ ਸਮੁੱਚੀਆ ਘੱਟ ਗਿਣਤੀ ਕੌਮਾਂ ਨੂੰ ਬੀਜੇਪੀ-ਆਰ.ਐਸ.ਐਸ. ਆਦਿ ਦੇ ਫਿਰਕੂ ਪ੍ਰੋਗਰਾਮਾਂ ਵਿਰੁੱਧ ਦ੍ਰਿੜਤਾ ਨਾਲ ਲਾਮਬੰਦ ਹੋਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਹੋਰ ਵੀ ਦੁੱਖ ਵਾਲੇ ਨਿਜਾਮੀ ਅਮਲ ਹਨ ਕਿ ਜਿਸ ਹਕੂਮਤ ਨੇ ਕਾਨੂੰਨੀ ਵਿਵਸਥਾਂ ਨੂੰ ਅਤੇ ਅਜਿਹੇ ਅਪਰਾਧਾ ਨੂੰ ਕੰਟਰੋਲ ਕਰਨਾ ਹੁੰਦਾ ਹੈ, ਉਨ੍ਹਾਂ ਵੱਲੋਂ ਅਜਿਹੇ ਅਪਰਾਧੀ ਸੋਚ ਵਾਲੇ ਅਨਸਰਾਂ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਰਹੀ । ਜਿਸਦਾ ਮਤਲਬ ਸਪੱਸਟ ਹੈ ਕਿ ਅਜਿਹੇ ਫਿਰਕੂ ਪ੍ਰੋਗਰਾਮਾਂ ਉਤੇ ਅਮਲ ਕਰਨ ਵਾਲਿਆ ਨੂੰ ਬੀਜੇਪੀ-ਆਰ.ਐਸ.ਐਸ. ਆਦਿ ਹੁਕਮਰਾਨਾਂ ਦੀ ਸਰਪ੍ਰਸਤੀ ਹਾਸਿਲ ਹੈ । ਇਸ ਲਈ ਸਮੇਂ ਦੀ ਨਿਜਾਕਤ ਨੂੰ ਦੇਖਦੇ ਹੋਏ ਸਮੁੱਚੀਆ ਘੱਟ ਗਿਣਤੀਆ ਨੂੰ ਇਹ ਸੰਦੇਸ਼ ਜਾਂਦਾ ਹੈ ਕਿ ਉਹ ਬਹੁਗਿਣਤੀ ਨਾਲ ਸੰਬੰਧਤ ਹੁਕਮਰਾਨਾਂ ਦੀਆਂ ਘੱਟ ਗਿਣਤੀ ਕੌਮਾਂ ਵਿਰੋਧੀ ਸਾਜ਼ਿਸਾਂ, ਉਨ੍ਹਾਂ ਦੀ ਅਣਖ-ਗੈਰਤ ਨੂੰ ਨਿਜਾਮੀ ਹਮਲੇ ਕਰਕੇ ਚੁਣੋਤੀ ਦੇਣ ਵਾਲੀਆ ਫਿਰਕੂ ਤਾਕਤਾਂ ਵਿਰੁੱਧ ਇਕਦਮ ਇਕ ਪਲੇਟਫਾਰਮ ਤੇ ਇਕੱਤਰ ਹੋਇਆ ਜਾਵੇ । ਤਾਂ ਕਿ ਬਹੁਗਿਣਤੀ ਹੁਕਮਰਾਨ ਅਤੇ ਫਿਰਕੂ ਸੋਚ ਵਾਲੇ ਹਿੰਦੂ, ਮੁਸਲਿਮ, ਇਸਾਈ, ਦਲਿਤ, ਰੰਘਰੇਟਿਆ, ਸਿੱਖ ਕੌਮ, ਕਬੀਲਿਆ ਅਤੇ ਆਦਿਵਾਸੀਆ ਦੇ ਵਿਧਾਨਿਕ ਤੇ ਸਮਾਜਿਕ ਹੱਕਾਂ ਨੂੰ ਕੁੱਚਲ ਨਾ ਸਕਣ ।
ਸ. ਮਾਨ ਨੇ ਅਜਿਹੇ ਜ਼ਾਬਰ ਹੁਕਮਰਾਨਾਂ ਅਤੇ ਫਿਰਕੂ ਆਗੂਆਂ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਜਿਨ੍ਹਾਂ ਦੀਆਂ ਧੀਆਂ-ਭੈਣਾਂ ਨੂੰ ਮੁਗਲ ਹੁਕਮਰਾਨ ਇਥੋਂ ਜ਼ਬਰੀ ਚੁੱਕ ਕੇ ਲੈ ਜਾਂਦੇ ਸਨ ਅਤੇ ਗਜਨੀ ਦੇ ਬਜਾਰਾਂ ਵਿਚ ਟਕੇ-ਟਕੇ ਵਿਚ ਵੇਚ ਦਿੰਦੇ ਸਨ ਅਤੇ ਉਨ੍ਹਾਂ ਧੀਆਂ-ਭੈਣਾਂ ਨੂੰ ਜੋ ਸਿੱਖ ਕੌਮ ਆਪਣੀ ਜਾਨ ਤੇ ਖੇਡਕੇ ਉਨ੍ਹਾਂ ਉਤੇ ਹਮਲੇ ਕਰਕੇ ਮੁਗਲਾਂ ਤੋਂ ਛੁਡਵਾਕੇ ਬਾਇੱਜਤ ਉਨ੍ਹਾਂ ਦੇ ਘਰਦਿਆ ਨੂੰ ਸੌਪਣ ਦੀ ਇਖਲਾਕੀ ਜ਼ਿੰਮੇਵਾਰੀ ਨਿਭਾਉਦੇ ਰਹੇ ਹਨ, ਅੱਜ ਉਹ ਆਪਣੀਆ ਧੀਆਂ-ਭੈਣਾਂ ਦੀ ਰਾਖੀ ਨਾ ਕਰਨ ਵਾਲੇ ਮੁਤੱਸਵੀ ਹਿੰਦੂ ਆਗੂ ਅਤੇ ਗੈਰ-ਇਖ਼ਲਾਕੀ ਗੌੜ ਵਰਗੀਆ ਬੀਬੀਆਂ ਜੋ ਆਪਣੇ ਹੀ ਔਰਤ ਵਰਗ ਪ੍ਰਤੀ ਅਜਿਹੀ ਘਟੀਆ ਅਤੇ ਮੰਦੀ ਸੋਚ ਰੱਖਦੇ ਹਨ, ਅਜਿਹੇ ਆਗੂ ਤੇ ਜਮਾਤਾਂ ਨੂੰ ਕੋਈ ਹੱਕ ਨਹੀਂ ਕਿ ਉਹ ਇੰਡੀਆਂ ਦੇ ਨਿਵਾਸੀਆ ਵਿਚ ਗੈਰ-ਇਖ਼ਲਾਕੀ ਫਿਰਕੂ ਜ਼ਹਿਰ ਉਗਲਕੇ ਇਥੇ ਵੱਖ-ਵੱਖ ਧਰਮਾਂ ਅਤੇ ਕੌਮਾਂ ਵਿਚ ਨਫ਼ਰਤ ਪੈਦਾ ਕਰਨ ਅਤੇ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਕਰਨ । ਸ. ਮਾਨ ਨੇ ਸਿੱਖ, ਮੁਸਲਿਮ ਤੇ ਇਸਾਈ ਕੌਮ ਨੂੰ ਇਸ ਸੰਜ਼ੀਦਾ ਸਮੇਂ ਉਤੇ ਇਖ਼ਲਾਕੀ ਕਦਰਾ-ਕੀਮਤਾ ਨੂੰ ਜਿਊਦਾ ਰੱਖਣ ਲਈ ਜਿਥੇ ਇਕੱਤਰ ਹੋਣ ਦੀ ਗੱਲ ਕੀਤੀ ਉਥੇ ਮੁਤੱਸਵੀ ਹੁਕਮਰਾਨਾਂ ਅਤੇ ਗੌੜ ਵਰਗੀ ਫਿਰਕੂ ਆਗੂਆ ਨਾਲ ਸਿੱਖ ਕੌਮ ਦੀਆਂ ਮਹਾਨ ਰਵਾਇਤਾ ਉਤੇ ਪਹਿਰਾ ਦਿੰਦੇ ਹੋਏ ਜਮਹੂਰੀਅਤ ਤੇ ਅਮਨਮਈ ਤਰੀਕੇ ਸਿੰਝਣ ਦਾ ਸੰਦੇਸ਼ ਵੀ ਦਿੱਤਾ ।