ਫਰਾਂਸ, (ਸੁਖਵੀਰ ਸਿੰਘ ਸੰਧੂ) – ਸਮੁੰਦਰੀ ਜਹਾਜਾਂ ਨੂੰ ਧਰਤੀ ਦੇ ਕੰਢਿਆਂ ਦੀ ਦਿਸ਼ਾ ਦੱਸਣ ਵਾਲੀ ਲਾਈਟ ਜਿਸ ਨੂੰ ਲਾਈਟ ਹਾਊਸ ਭਾਵ ਰੋਸ਼ਨੀ ਘਰ ਵੀ ਕਿਹਾ ਜਾਦਾਂ ਹੈ।ਇਸ ਤਰ੍ਹਾਂ ਦਾ ਹੀ ਇੱਕ ਰੋਸ਼ਨੀ ਘਰ ਫਰਾਂਸ ਦੀ ਜੀਰੋਂਦ ਸਟੇਟ ਦੇ ਪਿੰਡ ਰੋਈਓ ਤੇ ਵਿਉ ਸੁਰ ਮੈਰ ਦੇ ਕੋਲ ਸੱਤ ਮੀਲ ਐਂਟਲਾਟਿੱਕ ਸਮੁੰਦਰ ਵਿੱਚਕਾਰ ਸਥਿੱਤ ਹੈ।ਇਹ ਫਰਾਂਸ ਦਾ ਸਭ ਤੋਂ ਪਹਿਲਾ ਜਿਸ ਨੂੰ 1584 ਤੋਂ ਲੈਕੇ 1611 ਵਿੱਚ ਬਣ ਕੇ ਤਿਆਰ ਕੀਤਾ ਗਿਆ ਸੀ। 68 ਮੀਟਰ ਉਚੇ ਤੇ 16 ਮੀਟਰ ਚੌੜੀ ਨੀਂਹ ਵਾਲੇ ਇਸ ਬੁਰਜ਼ ਵਿੱਚ 301 ਪੌੜੀਆਂ ਹਨ।ਪਹਿਲਾਂ ਇਸ ਵਿੱਚ ਲਕੜੀ ਦੀ ਅੱਗ ਵਾਲ ਕੇ ਲਾਈਟ ਜਗਦੀ ਸੀ।ਬਾਅਦ ਵਿੱਚ ਤੇਲ ਤੇ ਚੱਲਣ ਵਾਲੇ ਲੈਪਾਂ ਨਾਲ ਸਮੁੰਦਰੀ ਬੇੜਿਆ ਨੂੰ ਰਸਤੇ ਦੱਸਦਾ ਰਿਹਾ। ਹੁਣ ਇੱਸ ਵਿੱਚ 250 ਵੋਲਟ ਦੀਆਂ ਸਫੇਦ, ਹਰੇ ਤੇ ਨੀਲੇ ਰੰਗਾਂ ਦੀਆ ਲਾਈਟਾਂ ਜਗਦੀਆਂ ਹਨ।ਇਸ ਦੀ ਰੋਸ਼ਨੀ 41 ਕਿ.ਮੀ. ਦੂਰ ਸਮੁੰਦਰ ਵਿੱਚ ਖੜ੍ਹੇ ਜਹਾਜ ਨੂੰ ਵਿਖਾਈ ਦਿੰਦੀ ਹੈ। 300 ਪੱਥਰਾਂ ਨਾਲ ਬਣੇ ਇਸ ਲਾਈਟ ਹਾਊਸ ਨੂੰ ਲੋਕੀ ਦੂਰੋਂ ਦੂਰੋਂ ਵੇਖਣ ਲਈ ਆਉਦੇ ਹਨ। 2018 ਵਿੱਚ ਯੁਨੈਸਕੋ ਨੇ ਇਸ ਨੂੰ ਅੰਤਰਰਾਸ਼ਟਰੀ ਵਿਸ਼ਵ ਵਿਰਾਸਤ ਦਾ ਦਰਜ਼ਾ ਵੀ ਦਿੱਤਾ ਹੋਇਆ ਹੈ।