ਦਿਨ ਗੁਜ਼ਰ ਜਾਵੇ,
ਜਦ ਸ਼ਾਮਾਂ ਢਲ ਜਾਂਦੀਆਂ ਨੇ।
ਫੇਰ ਤੇਰੀਆ ਯਾਦਾਂ,
ਚੁੱਪ-ਚਾਪ ਆਣ ਮੇਰੇ ਕੋਲ ਬਹਿ ਜਾਂਦੀਆਂ ਨੇ।
ਕੁਝ ਨਾ ਬੋਲਦੀਆਂ ਨੇ,
ਨਾ ਕੋਈ ਭੇਦ ਖੋਲਦੀਆਂ ਨੇ,
ਇਕੋ ਤੱਕਣੀ ਦੇ ਨਾਲ ਬੜਾ ਕੁਝ ਕਹਿ ਜਾਂਦੀਆਂ ਨੇ ।
ਚੁੱਪ-ਚਾਪ ਆਣ ਮੇਰੇ ਕੋਲ ਬਹਿ ਜਾਂਦੀਆਂ ਨੇ।
ਕਿੰਨੇ ਦਰਦ ਸਹਾਰਦੀਆਂ ਨੇ,
ਰੋ-ਰੋ ਤੈਨੂੰ ਪੁਕਾਰਦੀਆਂ ਨੇ,
ਕਮਲੀਆਂ ਦੀਆਂ ਆਹਾਂ ਵੀ ਅੱਧ ਵਚਿਾਲੇ ਰਹਿ ਜਾਂਦੀਆਂ ਨੇ।
ਚੁੱਪ-ਚਾਪ ਆਣ ਮੇਰੇ ਕੋਲ ਬਹਿ ਜਾਂਦੀਆਂ ਨੇ।
ਬੇਆਸੇ ਕਿਸੇ ਮੁਕਾਮ ਦੇ ਵਾਂਗ,
ਕਿਸੇ ਮੋਈ ਸੁਭਾ ਤੇ ਸ਼ਾਮ ਦੇ ਵਾਂਗ,
ਪੀੜਾਂ ਦੀਆਂ ਭਾਰੀ ਪੰਡਾਂ ਮੋਢਆਿਂ ਤੇ ਪੈ ਜਾਂਦੀਆਂ ਨੇ ।
ਚੁੱਪ-ਚਾਪ ਆਣ ਮੇਰੇ ਕੋਲ ਬਹਿ ਜਾਂਦੀਆਂ ਨੇ।
ਤੇਰੀਆਂ ਯਾਦਾਂ,
ਤੇਰੀਆਂ ਯਾਦਾਂ ।