ਲੁਧਿਆਣਾ – ਸਿੱਖਿਆਂ ਦੇ ਖੇਤਰ ਦੇ ਨਾਲ ਨਾਲ ਖੇਡਾਂ ਅਤੇ ਬਾਕੀ ਖੇਤਰਾਂ ਵਿਚ ਬਿਹਤਰੀਨ ਪ੍ਰਦਰਸ਼ਨ ਕਰ ਰਹੇ ਕੁੰਦਨ ਵਿਦਿਆ ਮੰਦਿਰ ਸਕੂਲ, ਸਿਵਲ ਲਾਈਨਜ਼ ਦੇ ਵਿਦਿਆਰਥੀਆਂ ਨੇ ਇਸ ਸਾਲ ਵੀ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ।ਇਨ੍ਹਾਂ ਗੱਲਾਂ ਦਾ ਖ਼ੁਲਾਸਾ ਸਕੂਲ ਦੇ ਪ੍ਰਿੰਸੀਪਲ ਨਵਿਤਾ ਪੁਰੀ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਕੀਤਾ। ਉਨ੍ਹਾਂ ਦੱਸਿਆਂ ਕਿ ਸਕੂਲ ਦੀ ਵਿਦਿਆਰਥਣ ਇਨਾਇਤ ਵਰਮਾ ਸਬਸੇ ਬੜਾ ਡਰਾਮੇਬਾਜ ਰਾਹੀਂ ਸਫਲਤਾ ਹਾਸਿਲ ਕਰਨ ਤੋਂ ਬਾਅਦ ਡਿਜ਼ਨੀ ਕਿੰਗ ਵਿਚ ਚੁਣੀ ਗਈ ਹੈ।ਇਸ ਦੇ ਨਾਲ ਹੀ ਉਸ ਨੂੰ ਕੁੱਕਰੀ ਸ਼ੋਅ ਦ ਹਿੱਸਾ ਵੀ ਬਣਾਇਆ ਜਾ ਰਿਹਾ ਹੈ। ਜਦ ਕਿ ਇਨਾਇਤ ਮਸ਼ਹੂਰ ਅਭਿਨੇਤਾ ਅਭਿਸ਼ੇਕ ਬਚਨ ਨਾਲ ਇਕ ਫ਼ਿਲਮ ਵਿਚ ਵੀ ਆ ਰਹੀ ਹੈ। ਜਦ ਕਿ 9 ਸਾਲਾ ਧ੍ਰੈਆ ਟੰਡਨ ਨੇ ਛੋਟੇ ਲਿਟਲ ਬਿਰਜੂ ਮਹਾਰਾਜ ਨੇ ਆਪਣੀ ਪ੍ਰਤਿਭਾ ਦਾ ਲੋਹਾ ਮਨਾਉਦੇਂ ਹੋਏ ਗਣੇਸ਼ ਸੀਰੀਅਲ ਵਿਚ ਭਸਮਾਸੁਰ ਦਾ ਰੋਲ ਅਦਾ ਕਰ ਰਿਹਾ ਹੈ।
ਇਸੇ ਤਰਾਂ ਗਾਇਕੀ ਦੇ ਖੇਤਰ ਵਿਚ ਵੀ ਰਨਰ ਅੱਪ ਰਹੀ ਤਸ਼ਮੀਨ ਕੌਰ ਦਾ ਪ੍ਰਦਰਸ਼ਨ ਵਿਚ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ। ਇਸ ਦੇ ਨਾਲ ਹੀ ਸਕੂਲ ਦੀ ਖ਼ੂਬਸੂਰਤ ਗਾਇਕਾ ਲਵਲੀਨ ਸਚਦੇਵਾ ਵੀ ਨੈਚੂਰਲ ਜੂਸ ਕੰਪਨੀ ਵੱਲੋਂ ਕਰਵਾਏ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿਚ ਜੇਤੂ ਰਹੀ।
ਪ੍ਰਿੰਸੀਪਲ ਪੁਰੀ ਨੇ ਦੱਸਿਆਂ ਕਿ ਖੇਡਾਂ ਦੇ ਖੇਤਰ ਵਿਚ ਵੀ ਸਕੂਲ ਦੇ ਵਿਦਿਆਰਥੀਆਂ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਦੱਸਿਆਂ ਕਿ ਕ੍ਰਿਕਟ ਵਿਚ ਰਾਸ਼ਟਰੀ ਪੱਧਰ ਦੇ ਖਿਡਾਰੀ ਵੈਭੱਵ ਕਾਲਰਾ, ਸ਼ੂਟਿੰਗ ਵਿਚ ਸੀ ਬੀ ਐੱਸ ਦੇ ਗੋਲਡ ਮੈਡਲਿਸਟ ਪੁਨੀਰ ਪ੍ਰਤਾਪ ਅਤੇ ਸੂਬੇ ਦੇ ਖੇਲੋ ਇੰਡੀਆ ਮੁਕਾਬਲੇ ਵਿਚ ਪ੍ਰੀਨਰਾ ਡਾਵਰ ਅਤੇ ਸਿਆ ਸ਼ਰਮਾ ਨੇ ਸਕੂਲ ਦਾ ਨਾਮ ਚਮਕਾਇਆ ਹੈ। ਇਸ
ਪ੍ਰਿੰਸੀਪਲ ਨਵਿਤਾ ਪੁਰੀ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆਂ ਕਿ ਸਕੂਲ ਵਿਚ ਦਾਖਲਾ ਲੈਣ ਦੇ ਹੀ ਹਰ ਬੱਚੇ ਦੀ ਪ੍ਰਤਿਭਾ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।ਲੁਧਿਆਣਾ ਵਿਚ ਆਪਣੀ ਤਰਾਂ ਦੇ ਇਕ ਵੱਖਰੀ ਤਰਾਂ ਦੇ ਸਕੂਲ ਵਿਚ ਜਿੱਥੇ ਵਿਦਿਆਰਥੀ ਦੇ ਸੰਪੂਰਨ ਵਿਕਾਸ ਵੱਲ ਪੂਰਾ ਧਿਆਨ ਦਿਤਾ ਜਾਂਦਾ ਹੈ। ਜਿਸ ਸਦਕਾ ਸਕੂਲ ਦੇ ਵਿਦਿਆਰਥੀ ਹਰ ਖੇਤਰ ਵਿਚ ਬਿਹਤਰੀਨ ਪ੍ਰਦਰਸ਼ਨ ਕਰ ਰਹੇ ਹਨ।