ਗਿਲਰਾਏ – ਕੈਲੇਫੋਰਨੀਆਂ ਦੇ ਸ਼ਹਿਰ ਗਿਲਰਾਏ ਵਿੱਚ ਇੱਕ ਫੂਡ ਫੈਸਟੀਵਲ ਦੇ ਦੌਰਾਨ ਹੋਈ ਫਾਇਰਿੰਗ ਵਿੱਚ ਕੁਝ ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਹੈ। ਗਿਲਰਾਏ ਵਿੱਚ ਹਰ ਸਾਲ ਬਹੁਤ ਵੱਡਾ ਗਾਰਲਿਕ ਫੂਡ ਫੈਸਟੀਵਲ ਲਗਦਾ ਹੈ। ਇਸ ਮੇਲੇ ਵਿੱਚ ਤਕਰੀਬਨ ਹਰ ਖਾਣ ਵਾਲੇ ਪਦਾਰਥ ਵਿੱਚ ਗਾਰਲਿਕ ਦਾ ਇਸਤੇਮਾਲ ਕੀਤਾ ਜਾਂਦਾ ਹੈ।
ਇਸ ਫੂਡ ਫੈਸਟੀਵਲ ਵਿੱਚ ਇੱਕ ਵਿਅਕਤੀ ਨੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ ਅਤੇ ਉਥੇ ਮੌਜੂਦ ਲੋਕਾਂ ਵਿੱਚ ਹਲਚੱਲ ਮੱਚ ਗਈ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਇਸ ਗੋਲੀਬਾਰੀ ਦੌਰਾਨ ਚਾਰ ਲੋਕ ਮਾਰੇ ਗਏ ਹਨ ਅਤੇ 15 ਲੋਕ ਜਖਮੀ ਹੋਏ ਹਨ। ਜਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਘਟਨਾ ਵਾਲੇ ਸਥਾਨ ਤੇ ਸੁਰੱਖਿਆ ਪ੍ਰਬੰਧ ਸਖਤ ਕੀਤੇ ਗਏ ਹਨ।
ਇਸ ਮੌਕੇ ਤੇ ਮੌਜੂਦ ਇੱਕ ਜੁਲੀਸਾ ਨਾਮ ਦੀ ਮਹਿਲਾ ਦਾ ਕਹਿਣਾ ਹੈ ਕਿ ਹਮਲਾਵਰ 30 ਸਾਲ ਦੇ ਕਰੀਬ ਸੀ ਅਤੇ ਉਸ ਨੇ ਆਪਣੀ ਗੰਨ ਨਾਲ ਇਸ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਜੂਲਿਸ ਅਨੁਸਾਰ ਉਹ ਵਿਅਕਤੀ ਸਾਰੇ ਪਾਸੇ ਬੁਰੀ ਤਰ੍ਹਾਂ ਨਾਲ ਗੋਲੀਬਾਰੀ ਕਰ ਰਿਹਾ ਸੀ।