ਨਵੀਂ ਦਿੱਲੀ – ਮੱਧ ਪ੍ਰਦੇਸ਼ ਦੇ ਮੁੱਖਮੰਤਰੀ ਕਮਲ ਨਾਥ ਦੇ ਸਮਰੱਥਿਤ ਫੇਸ ਬੁੱਕ ਪੇਜਾਂ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਨਾਲ ਛੇੜਛਾੜ ਕਰ ਕੇ ਗੁਰੂ ਗੋਬਿੰਦ ਸਿੰਘ ਜੀ ਨਾਲ ਕਮਲ ਨਾਥ ਦੀ ਕਥਿਤ ਬਰਾਬਰੀ ਕਰਨ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਉੱਤੇ ਕਮਲ ਨਾਥ ਦੇ ਖ਼ਿਲਾਫ਼ ਏਫਆਈਆਰ ਦਰਜ ਕਰਨ ਦਾ ਦਬਾਅ ਵੱਧ ਗਿਆ ਹੈਂ। ਅੱਜ ਇਸ ਮਾਮਲੇ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ, ਅਖਿਲ ਭਾਰਤੀ ਦੰਗਾ ਪੀੜਿਤ ਰਾਹਤ ਕਮੇਟੀ 1984 ਦੇ ਪ੍ਰਧਾਨ ਕੁਲਦੀਪ ਸਿੰਘ ਭੋਗਲ ਅਤੇ ਕਮੇਟੀ ਮੈਂਬਰ ਹਰਜੀਤ ਸਿੰਘ ਜੀਕੇ ਦੇ ਨਾਲ ਇੱਕ ਵਫ਼ਦ ਨੇ ਨਵੀਂ ਦਿੱਲੀ ਜ਼ਿਲ੍ਹੇ ਦੇ ਡੀਸੀਪੀ ਡਾਕਟਰ ਈਸ਼ ਸਿੰਧਲ ਦੇ ਨਾਲ ਮੁਲਾਕਾਤ ਕੀਤੀ। ਥਾਨਾਂ ਸੰਸਦ ਮਾਰਗ ਵਿੱਚ ਹੋਈ ਇਸ ਮੁਲਾਕਾਤ ਦੌਰਾਨ ਵਫ਼ਦ ਨੇ ਇਸ ਮਾਮਲੇ ਵਿੱਚ ਮੱਧ ਪ੍ਰਦੇਸ਼ ਪੁਲਿਸ ਦੀ ਸਾਈਬਰ ਸੇਲ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਆਰੋਪੀ ਸ਼ਰਦ ਸ਼ਰਮਾ ਨੂੰ ਦਿੱਲੀ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਕੇ ਕਮਲ ਨਾਥ ਦੀ ਮਿਲੀਭੁਗਤ ਸਬੰਧੀ ਸੱਚ ਸਾਹਮਣੇ ਲਿਆਉਣ ਦੀ ਅਪੀਲ ਕੀਤੀ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜੀਕੇ ਨੇ ਦੱਸਿਆ ਕਿ ਕਮਲ ਨਾਥ ਦਾ ਸੁਭਾਅ ਸ਼ੁਰੂ ਤੋਂ ਸਿੱਖ ਮਾਮਲਿਆਂ ਵਿੱਚ ਸ਼ੱਕੀ ਰਿਹਾ ਹੈਂ। ਨਵੰਬਰ 1984 ਵਿੱਚ ਵੀ ਗੁਰਦੁਆਰਾ ਰਕਾਬਗੰਜ ਸਾਹਿਬ ਉੱਤੇ ਹਮਲਾ ਕਰਨ ਵਾਲੀ ਭੜਕਾਊ ਭੀੜ ਦੀ ਅਗਵਾਈ ਕਰਨ ਦਾ ਇਲਜ਼ਾਮ ਕਮਲ ਨਾਥ ਉੱਤੇ ਲੱਗਦਾ ਰਿਹਾ ਹੈ। ਇਸ ਘਟਨਾਕ੍ਰਮ ਦੌਰਾਨ ਗੁਰਦੁਆਰਾ ਸਾਹਿਬ ਦੇ ਮੁੱਖ ਦਰਵਾਜ਼ੇ ਨੂੰ ਅੱਗ ਦੇ ਹਵਾਲੇ ਕੀਤਾ ਗਿਆ ਸੀ ਅਤੇ 2 ਸਿੱਖ ਮਾਰੇ ਵੀ ਗਏ ਸਨ। ਇਸ ਬਾਰੇ ਉਸ ਸਮੇਂ ਦੇ ਇੰਡੀਅਨ ਏਕਸਪ੍ਰੇਸ ਦੇ ਪੱਤਰਕਾਰ ਸੰਜੇ ਸੂਰੀ ਨੇ ਆਪਣੀ ਕਿਤਾਬ ਵਿੱਚ ਵੀ ਕਮਲ ਨਾਥ ਦੇ ਘਟਨਾ ਦੇ ਵਕਤ ਮੌਕੇ ਉੱਤੇ ਹੋਣ ਦਾ ਜ਼ਿਕਰ ਕੀਤਾ ਸੀ। ਜਦੋਂ ਕਿ ਕਮਲ ਨਾਥ ਨੇ ਵੀ ਮੰਨਿਆ ਸੀ ਕਿ ਉਹ ਗੁਰਦੁਆਰਾ ਪਰਿਸਰ ਵਿੱਚ ਮੌਜੂਦ ਸਨ।
ਜੀਕੇ ਨੇ ਕਿਹਾ ਕਿ ਇਸ ਕਾਰਨ ਲੱਗਦਾ ਹੈ ਕਿ ਆਪਣੀ ਉਪਮਾ ਵਿੱਚ ਗੁਰਬਾਣੀ ਦਾ ਇਸਤੇਮਾਲ ਕਰਨ ਦੀ ਹਮਾਕਤ ਕਰਨ ਦੀ ਸਾਜ਼ਿਸ਼ ਕਮਲ ਨਾਥ ਨੇ ਹੀ ਕੀਤੀ ਹੋਵੇਗੀ। ਇਸ ਲਈ ਅਸੀਂ ਡੀਸੀਪੀ ਸਾਹਿਬ ਨੂੰ ਸਾਡੇ ਵੱਲੋਂ ਥਾਨਾਂ ਨਾਰਥ ਐਵਿਨਿਊ ਵਿੱਚ 26 ਜੁਲਾਈ ਨੂੰ ਦਿੱਤੀ ਗਈ ਸ਼ਿਕਾਇਤ ਉੱਤੇ ਤੁਰੰਤ ਏਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਨਾਲ ਹੀ ਆਰੋਪੀ ਤੋਂ ਦਿੱਲੀ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰਨ ਦੀ ਮੰਗ ਕੀਤੀ ਹੈ। ਜਿਸ ਉੱਤੇ ਡੀਸੀਪੀ ਵੱਲੋਂ ਤੁਰੰਤ ਕਾਰ ਵਾਹੀ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਇਸ ਮੌਕੇ ਉੱਤੇ ਸਮਾਜਕ ਅਤੇ ਵਪਾਰਕ ਸੰਗਠਨਾਂ ਨਾਲ ਜੁਡ਼ੇ ਕਈ ਪ੍ਰਮੁੱਖ ਸਿੱਖ ਆਗੂ ਮੌਜੂਦ ਸਨ।