ਪੰਜਾਬੀ ਸਾਹਿਤ ਦੇ ਵਿਕਾਸ ਵਿਚ ਇਤਿਹਾਸਕ ਯੋਗਦਾਨ ਪਾਉਣ ਵਾਲੀ ਪਟਿਆਲਾ ਦੀ ਸਭ ਤੋਂ ਪੁਰਾਣੀ ਸਾਹਿਤਕ ਸੰਸਥਾ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ, ਜੋ 1957 ਵਿਚ ਸਥਾਪਿਤ ਹੋਈ ਸੀ, ਵੱਲੋਂ ਨੇੜ ਭਵਿੱਖ ਵਿਚ ਪੰਜਾਬੀ ਦੇ ਸੁਪ੍ਰਸਿੱਧ ਸਾਹਿਤਕਾਰ ਅਤੇ ਨਾਟਕਕਾਰ ਕਪੂਰ ਸਿੰਘ ਘੁੰਮਣ ਦੀ ਯਾਦ ਵਿਚ ਹਰ ਸਾਲ ਕਿਸੇ ਪੰਜਾਬੀ ਸਾਹਿਤਕਾਰ ਨੂੰ ਸਾਹਿਤਕ ਪੁਰਸਕਾਰ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਸੂਚਨਾ ਦਿੰਦੇ ਹੋਏ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ* ਨੇ ਦੱਸਿਆ ਕਿ ਇਹ ਪਹਿਲਕਦਮੀ ਕਪੂਰ ਸਿੰਘ ਘੁੰਮਣ ਦੀ ਸਪੁੱਤਰੀ ਅਦਾਕਾਰਾ ਅਤੇ ਪ੍ਰੋਫੈਸਰ ਡਾ. ਸਵਰਾਜ ਘੁੰਮਣ ਵੱਲੋਂ ਕੀਤੀ ਗਈ ਹੈ। ਬੀਤੇ ਦਿਨੀਂ ਹੋਈ ਇਕ ਇਕੱਤਰਤਾ ਵਿਚ ਡਾ. ਘੁੰਮਣ ਨੇ ਆਪਣੇ ਪਿਤਾ ਦੀ ਯਾਦ ਵਿਚ ਇਹ ਪੁਰਸਕਾਰ ਦੇਣ ਦਾ ਅਧਿਕਾਰ ਸਭਾ ਨੂੰ ਸੌਂਪਿਆ ਗਿਆ ਹੈ ਜੋ ਪਾਰਦਰਸ਼ੀ ਢੰਗ ਨਾਲ ਕਿਸੇ ਅਜਿਹੀ ਸਾਹਿਤਕ ਸ਼ਖ਼ਸੀਅਤ ਦੀ ਚੋਣ ਕਰੇਗੀ ਜਿਸ ਨੇ ਪੰਜਾਬੀ ਸਾਹਿਤ, ਰੰਗਮੰਚ ਅਤੇ ਨਾਟਕ ਦੇ ਖੇਤਰਾਂ ਨੂੰ ਬੁਲੰਦੀਆਂ ਉਪਰ ਪਹੁੰਚਾਇਆ ਹੈ।ਡਾ. ‘ਆਸ਼ਟ* ਨੇ ਇਹ ਵੀ ਦੱਸਿਆ ਕਿ ਇਸ ਪੁਰਸਕਾਰ ਵਿਚ 5100 ਰੁਪਏ ਦੀ ਨਗਦ ਰਾਸ਼ੀ ਤੋਂ ਇਲਾਵਾ ਇਕ ਸ਼ਾਲ ਅਤੇ ਸਨਮਾਨ ਪੱਤਰ ਵੀ ਭੇਂਟ ਕੀਤੇ ਜਾਇਆ ਕਰਨਗੇ। ਜ਼ਿਕਰਯੋਗ ਹੈ ਕਿ ਕਪੂਰ ਸਿੰਘ ਘੁੰਮਣ ਦਾ ਪੰਜਾਬੀ ਨਾਟਕ ਅਤੇ ਰੰਗਮੰਚ ਦੇ ਖੇਤਰ ਵਿਚ ਮੁੱਲਵਾਨ ਯੋਗਦਾਨ ਹੈ ਅਤੇ ਉਹਨਾਂ ਦੀ ਸਾਹਿਤ ਰਚਨਾ ਨਾਲ ਪੰਜਾਬੀ ਸਾਹਿਤ ਨੂੰ ਨਵੀਂ ਅਤੇ ਉਸਾਰੂ ਸੇਧ ਮਿਲੀ ਹੈ।
ਇਸ ਇਕੱਤਰਤਾ ਵਿਚ ਪ੍ਰੋਫੈਸਰ ਕੁਲਵੰਤ ਸਿੰਘ ਗਰੇਵਾਲ, ਜਨਰਲ ਸਕੱਤਰ ਕਹਾਣੀਕਾਰ ਬਾਬੂ ਸਿੰਘ ਰੈਹਲਹਰਪ੍ਰੀਤ ਰਾਣਾ, ਦਵਿੰਦਰ ਪਟਿਆਲਵੀ, ਨਵਦੀਪ ਸਿੰਘ ਮੁੰਡੀ ਆਦਿ ਸ਼ਖ਼ਸੀਅਤਾਂ ਸ਼ਾਮਿਲ ਸਨ।
ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਕਪੂਰ ਸਿੰਘ ਘੁੰਮਣ ਦੀ ਯਾਦ ਵਿਚ ਪੁਰਸਕਾਰ ਦੇਣ ਦਾ ਫ਼ੈਸਲਾ
This entry was posted in ਪੰਜਾਬ.