ਇਸਲਾਮਾਬਾਦ – ਪਾਕਿਸਤਾਨ ਬਾਘਾ ਸਰਹੱਦ ਰਾਹੀਂ ਭਾਰਤ ਤੋਂ ਅਫ਼ਗਾਨਿਸਤਾਨ ਨੂੰ ਮਾਲ ਆਯਾਤ ਕਰਨ ਦੀ ਪਰਮਿਸ਼ਨ ਨਹੀਂ ਦੇਵੇਗਾ। ਪਾਕਿਸਤਾਨ ਦੀ ਇੱਕ ਰਿਪੋਰਟ ਅਨੁਸਾਰ ਇਹ ਵਾਪਾਰ ਲੈਣ-ਦੇਣ ਦੋ ਪੱਖੀ ਮੁੱਦਾ ਹੈ, ਨਾ ਕਿ ਤਿੰਨ ਪੱਖੀ ਮੁੱਦਾ। ਇਹ ਸ਼ਬਦ ਪਾਕਿਸਤਾਨ ਦੇ ਪ੍ਰਧਾਨਮੰਤਰੀ ਦੇ ਸਲਾਹਕਾਰ ਅਬਦੁੱਲ ਰਜ਼ਾਕ ਦਾਊਦ ਨੇ ਕਹੇ।
ਮੀਡੀਆ ਨੇ ਅਬਦੁੱਲ ਰਜ਼ਾਕ ਦੇ ਹਵਾਲੇ ਨਾਲ ਕਿਹਾ ਕਿ ਅਸਾਂ ਅਫ਼ਗਾਨਿਸਤਾਨ ਨਾਲ ਬਾਘਾ ਸਰਹੱਦ ਦੇ ਜਰੀਏ ਵਾਪਾਰ ਦੀ ਪਹੁੰਚ ਨੂੰ ਨਹੀਂ ਜੋੜਨ ਦੇ ਲਈ ਕਿਹਾ ਸੀ ਅਤੇ ਉਹ ਇਸ ਨਾਲ ਸਹਿਮੱਤ ਸਨ। ਅਸਲ ਵਿੱਚ ਟਰਾਂਜਿਟ ਬਿਜ਼ਨਸ ਦੋਪੱਖੀ ਮੁੱਦਾ ਸੀ ਅਤੇ ਕਿਸੇ ਹੋਰ ਨੂੰ ਇਸ ਵਿੱਚ ਲਿਆਉਣ ਦੀ ਤਿੰਨ ਪੱਖੀ ਗੱਲ ਨਹੀਂ ਸੀ। ਪਾਕਿਸਤਾਨ ਨੇ ਕਸ਼ਮੀਰ ਸਮੱਸਿਆ ਦੇ ਬਾਅਦ ਇੰਡੀਆ ਨਾਲੋਂ ਆਪਣੇ ਵਾਪਾਰਿਕ ਸਬੰਧ ਤੋੜ ਲਏ ਹਨ।
ਵਰਨਣਯੋਗ ਹੈ ਕਿ ਪਾਕਿਸਤਾਨ ਨੇ ਹਾਲ ਹੀ ਵਿੱਚ ਜੰਮੂ-ਕਸ਼ਮੀਰ ਵਿੱਚ ਧਾਰਾ 370 ਨੂੰ ਸਮਾਪਤ ਕਰਨ ਤੋਂ ਬਾਅਦ ਭਾਰਤ ਨਾਲ ਆਪਣੇ ਰਾਜਨਾਇਕ ਸਬੰਧ ਸਮਾਪਤ ਕਰ ਦਿੱਤੇਹਨ। ਭਾਰਤੀ ਰਾਜਦੂਤ ਅਜੇ ਬਿਸਾਰੀਆ ਨੂੰ ਪਾਕਿਸਤਾਨ ਤੋਂ ਵਾਪਿਸ ਭਾਰਤ ਜਾਣ ਲਈ ਕਹਿ ਦਿੱਤਾ ਹੈ।