ਲੁਧਿਆਣਾ : ਭਾਰਤ ਸਰਕਾਰ ਵੱਲੋਂ ਘੱਟ ਗਿਣਤੀ ਕੌਮਾਂ ਦੇ ਵਿਦਿਆਰਥੀਆਂ ਲਈ ਮਾਨਿਓਰਟੀ ਸ਼ਕਾਲਰਸ਼ਿਪ ਸਕੀਮ ਤਹਿਤ 15 ਜੁਲਾਈ ਤੋਂ ਅਰਜੀਆਂ ਦੀ ਮੰਗ ਕੀਤੀ ਗਈ ਹੈ, ਜਿਸ ਤਹਿਤ ਸਿੱਖ, ਮੁਸਲਿਮ, ਕ੍ਰਿਸਚੀਅਨ, ਜੈਨੀ, ਬੋਧੀ ਅਤੇ ਪਾਰਸੀ ਧਰਮ ਨਾਲ ਸਬੰਧਿਤ ਵਿਿਦਆਰਥੀ ਇਸ ਸ਼ਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ। ‘ਕਿਰਤ ਵਰਲਡ’ ਵੱਲੋਂ ਸੂੂਬੇ ਵਿੱਚ ਇਸ ਸੰਬੰਧੀ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਮੁਖੀ ਰੇਣੁਕਾ ਜਗਦੀਪ ਸਿੰਘ ਨੇ ਅੱਜ ਲੁਧਿਆਣਾ ਵਿਖੇ ਹੋਏ ਸੈਮੀਨਾਰ ਵਿੱਚ ਕੀਤਾ।
ਕਿਰਤ ਵਰਲਡ ਦੁਆਰਾ ਲੁਧਿਆਣਾ ਆਫਿਸ ਵਿਖੇ ਆਯੋਜਿਤ ਸੈਮੀਨਾਰ ਵਿੱਚ ਸ਼ਾਮਿਲ ਹੋਏ ਮਾਪਿਆਂ ਅਤੇ ਨੌਜਵਾਨਾਂ ਨੂੰ ਦੱਸਿਆ ਕਿ ਪਹਿਲੀ ਕਲਾਸ ਤੋਂ ਲੈ ਕੇ ਕੋਈ ਵੀ ਵਿਿਦਆਰੀ, ਜੋ ਰੈਗੂਲਰ ਪੜ੍ਹਾਈ ਕਰ ਰਿਹਾ ਹੈ ਅਤੇ ਜਿਸ ਵਿਿਦਆਰਥੀ ਦੇ ਨੰਬਰ 50% ਤੋਂ ਵੱਧ ਤੇ ਮਾਪਿਆਂ ਦੀ ਆਮਦਨ ਪ੍ਰੀ-ਮੈਟ੍ਰਿਕ ਲਈ 1 ਲੱਖ ਅਤੇ ਪੋਸਟ ਮੈਟ੍ਰਿਕ ਲਈ 2 ਲੱਖ ਤੋਂ ਘੱਟ ਹੈ, ਉਹ ਸਾਰੇ ਵਿਿਦਆਰਥੀ ਇਸ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ। ਉਨ੍ਹਾਂ ਸਮੂਹ ਮਾਪਿਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਵਿਿਦਆਰਥੀ ਸਰਕਾਰ ਦੀ ਇਸ ਸਕਾਲਰਸ਼ਿਪ ਸਕੀਮ ਦਾ ਫਾਇਦਾ ਜ਼ਰੂਰ ਲੈਣ।
ਰੇਣੁਕਾ ਜਗਦੀਪ ਸਿੰਘ ਨਾਲ ਗੱਲਬਾਤ ਕਰਦਿਆ ਉਨ੍ਹਾਂ ਦੱਸਿਆ ਕਿ ਕਈ ਵਿਿਦਅਕ ਅਦਾਰਿਆਂ ਵਿੱਚ ਲੋੜੀਂਦੇ ਪ੍ਰਬੰਧ ਨਾ ਹੋਣ ਕਰਕੇ ਵਿਿਦਆਰਥੀਆਂ ਨੂੰ ਸਕਾਲਰਸ਼ਿਪ ਦੇ ਫਾਰਮ ਭਰਨ ਲਈ ਆਲੇ-ਦੁਆਲੇ ਦੇ ਕਿਸੇ ਇੰਟਰਨੈਟ ਕੈਫੇ ਤੇ ਭੇਜ ਦਿੱਤਾ ਜਾਂਦਾ ਹੈ, ਜਿਸ ਵਿੱਚ ਗਲਤੀ ਹੋਣ ਦੇ ਮੌਕੇ ਵਧ ਜਾਂਦੇ ਹਨ ਅਤੇ ਫਾਰਮ ਦੀ ਪ੍ਰੋਸੈਸਿੰਗ ਪੂਰੀ ਨਾ ਹੋਣ ਕਰਕੇ ਬਹੁਤ ਸਾਰੀਆਂ ਅਪਲੀਕੇਸ਼ਨਾਂ ਹਰ ਸਾਲ ਰਿਜੈਕਟ ਹੋ ਜਾਂਦੀਆਂ ਹਨ। ਉਨਾਂ ਕਿਹਾ ਕਿ ‘ਕਿਰਤ ਵਰਲਡ’ ਦੁਆਰਾ ਜਿੱਥੇ ਵਿਿਦਆਰਥੀਆਂ, ਮਾਪਿਆਂ ਅਤੇ ਸਕੂਲਾਂ ਨੂੰ ਇਸ ਸਕਾਲਰਸ਼ਿਪ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ, ਉਥੇ ਹੀ ਅਜਿਹੇ ਸਕੂਲਾਂ ਵਿੱਚ ਸ਼ਕਾਲਰਸ਼ਿਪ ਫਾਰਮ ਭਰਨ ਲਈ ਮਾਹਿਰ ਟੀਮਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ, ਜੋ ਕਿ ਵਿਿਦਆਰਥੀ ਦੇ ਫਾਰਮ ਭਰਨ, ਸਕੂਲ/ਕਾਲਜ ਨੂੰ ਨੈਸ਼ਨਲ ਪੋਰਟਲ ਤੇ ਰਜਿਸਟਰ ਕਰਵਾਉਣ ਅਤੇ ਇੰਸਟੀਚਿਊਟ ਵੱਲੋਂ ਵਿਿਦਆਰਥੀਆਂ ਦੀ ਵੈਰੀਫਿਕੇਸ਼ਨ ਕਰਨ ਵਿੱਚ ਮੱਦਦ ਕਰਦੀਆਂ ਹਨ।